ਬਿਹਾਰ ’ਚ ਕੀਤੀ ਸੀ ਏ. ਕੇ.-47 ਨਾਲ ਫਾਇਰਿੰਗ , ਦਿੱਲੀ ’ਚ ਗੈਂਗਸਟਰ ਕਾਬੂ

05/22/2022 4:57:24 PM

ਨਵੀਂ ਦਿੱਲੀ– ਬਿਹਾਰ ਵਿੱਚ ਏ. ਕੇ.-47 ਨਾਲ ਫਾਇਰਿੰਗ ਕਰਨ ਵਾਲੇ ਬਦਨਾਮ ਬਦਮਾਸ਼ ਅਤੇ ਮੋਸਟ ਵਾਂਟੇਡ ਗੈਂਗਸਟਰ ਸ਼ਹਾਬੁਦੀਨ ਦੇ ਪੁੱਤਰ ਨੂੰ ਦਿੱਲੀ ਵਿੱਚ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ। ਫੜਿਆ ਗਿਆ ਗੈਂਗਸਟਰ ਆਜ਼ਾਦ ਅਲੀ ਹੁਸੈਨਗੰਜ (ਬਿਹਾਰ) ਦਾ ਰਹਿਣ ਵਾਲਾ ਹੈ। ਇਸ ਗੋਲੀਬਾਰੀ ’ਚ ਇਕ ਨੌਜਵਾਨ ਦੀ ਮੌਤ ਹੋ ਗਈ ਸੀ ਜਦਕਿ 7 ਹੋਰ ਜ਼ਖਮੀ ਹੋ ਗਏ ਸਨ। ਇਹ ਹਮਲਾ ਬਿਹਾਰ ’ਚ ਦੋ ਗੁੱਟਾਂ ਵਿਚਾਲੇ ਚੱਲ ਰਹੀ ਗੈਂਗਵਾਰ ਕਾਰਨ ਕੀਤਾ ਗਿਆ ਸੀ।

ਡੀ. ਸੀ. ਪੀ. ਜਸਮੀਤ ਸਿੰਘ ਅਨੁਸਾਰ ਸਪੈਸ਼ਲ ਸੈੱਲ ਦੇ ਇੰਸਪੈਕਟਰ ਸ਼ਿਵ ਕੁਮਾਰ ਨੂੰ ਸੂਚਨਾ ਮਿਲੀ ਸੀ ਕਿ ਬਿਹਾਰ ਦਾ ਬਦਨਾਮ ਗੈਂਗਸਟਰ ਆਜ਼ਾਦ ਅਲੀ ਜੋ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ ਤੇ ਜੋ ਵਿਧਾਨ ਪ੍ਰੀਸ਼ਦ ਚੋਣਾਂ ਦੌਰਾਨ ਗੋਲੀਬਾਰੀ ਵਿੱਚ ਸ਼ਾਮਲ ਸੀ, ਦਿੱਲੀ-ਐੱਨ. ਸੀ. ਆਰ. ਵਿੱਚ ਲੁਕਿਆ ਹੋਇਆ ਹੈ। 20 ਮਈ ਨੂੰ ਪੁਲਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਆਜ਼ਾਦ ਅਲੀ ਰਾਜਘਾਟ ਨੇੜੇ ਆਏਗਾ। ਰਾਤ 11 ਵਜੇ ਪੁਲਸ ਟੀਮ ਨੇ ਇਕ ਸ਼ੱਕੀ ਵਿਅਕਤੀ ਨੂੰ ਆਉਂਦਾ ਦੇਖਿਆ। ਪੁਲਸ ਨੂੰ ਦੇਖ ਕੇ ਉਹ ਭੱਜਣ ਲੱਗਾ ਪਰ ਪੁਲਸ ਨੇ ਉਸ ਨੂੰ ਫੜ ਲਿਆ। ਤਲਾਸ਼ੀ ਦੌਰਾਨ ਉਸ ਕੋਲੋਂ ਇਕ ਪਿਸਤੌਲ ਅਤੇ 3 ਜ਼ਿੰਦਾ ਕਾਰਤੂਸ ਬਰਾਮਦ ਹੋਏ।

ਪੁੱਛਗਿੱਛ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਬਿਹਾਰ ਦੇ ਸੀਵਾਨ ਸਦਰ ਥਾਣਾ ਖੇਤਰ ’ਚ 4 ਅਪ੍ਰੈਲ ਨੂੰ ਜੋ ਗੋਲੀਬਾਰੀ ਹੋਈ ਸੀ, ’ਚ ਆਜ਼ਾਦ ਅਲੀ, ਆਫਤਾਬ ਆਲਮ ਅਤੇ ਬਾਹੂਬਲੀ ਨੇਤਾ ਸ਼ਹਾਬੂਦੀਨ ਦਾ ਪੁੱਤਰ ਓਸਾਮਾ ਸ਼ਾਮਲ ਸਨ। ਉਨ੍ਹਾਂ ਮੁਹੰਮਦ ਰਈਸ ਖਾਨ ਦੀ ਮੋਟਰਗੱਡੀ ’ਤੇ ਏ.ਕੇ.-47 ਨਾਲ ਗੋਲੀਬਾਰੀ ਕੀਤੀ ਸੀ।


Rakesh

Content Editor

Related News