ਗਣਤੰਤਰ ਦਿਵਸ ਦੀ ਸ਼ਾਮ ਦੇਸ਼ ਦੇ ਕਈ ਥਾਵਾਂ ''ਤੇ ਲੱਗੀ ਅੱਗ

Saturday, Jan 26, 2019 - 11:47 PM (IST)

ਗਣਤੰਤਰ ਦਿਵਸ ਦੀ ਸ਼ਾਮ ਦੇਸ਼ ਦੇ ਕਈ ਥਾਵਾਂ ''ਤੇ ਲੱਗੀ ਅੱਗ

ਨਵੀਂ ਦਿੱਲੀ— ਗਣਤੰਤਰ ਦਿਵਸ ਦੀ ਸ਼ਾਮ ਮੌਕੇ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਅੱਗ ਲੱਗਣ ਦੀਆਂ ਖਬਰਾਂ ਸਾਹਮਣੇ ਆਈਆਂ। ਹਿਮਾਚਲ ਪ੍ਰਦੇਸ਼ ਦੇ ਕੁੱਲੂ, ਮਹਾਰਾਸ਼ਟਰ ਦੇ ਕਲਿਆਣ ਅਤੇ ਪੁਣੇ ਤੇ ਕੇਰਲ ਦੇ ਵਿਸ਼ਾਖਾਪਟਨ 'ਚ ਅੱਗ ਲੱਗ ਗਈ। ਹਾਲਾਂਕਿ ਇਨ੍ਹਾਂ ਹਾਦਸਿਆਂ 'ਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਹੈ।
 

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ਦੇ ਬਹੰਗ 'ਚ ਸ਼ਨੀਵਾਰ ਸ਼ਾਮ ਮਜ਼ਦੂਰਾਂ ਦੇ ਇਕ ਸ਼ੈਡ 'ਚ ਅੱਗ ਲੱਗ ਗਈ। ਮੌਕੇ 'ਤੇ ਇਕ ਫਾਇਰ ਟੈਂਡਰ ਪਹੁੰਚਿਆ। ਅੱਗ ਨਾਲ 3 ਸ਼ੈਡ ਸੜ ਕੇ ਸੁਆਹ ਹੋ ਗਏ। ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਇਸ ਹਾਦਸੇ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।
 

ਮਹਾਰਾਸ਼ਟਰ ਦੇ ਕਲਿਆਣ ਦੇ ਤਿਲਕ ਚੌਂਕ ਇਲਾਕੇ 'ਚ ਇਕ ਇਮਾਰਤ ਦੀ 6ਵੀਂ ਮੰਜਿਲ 'ਤੇ ਰਾਤ ਨੂੰ ਅੱਗ ਲੱਗ ਗਈ। ਘਰ 'ਚ ਕੋਈ ਵੀ ਮੌਜ਼ੂਦ ਨਹੀਂ ਸੀ, ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ 'ਤੇ ਪਾ ਲਿਆ।
 

ਮਹਾਰਾਸ਼ਟਰ ਦੇ ਪੁਣੇ ਦੇ ਮੰਡਈ ਇਲਾਕੇ 'ਚ ਇਕ ਇਮਾਰਤ 'ਚ ਅੱਗ ਲੱਗ ਗਈ। ਮੌਕੇ 'ਤੇ 6 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਤੇ ਅੱਗ 'ਤੇ ਕਾਬੂ ਪਾ ਲਿਆ ਗਿਆ। ਇਸ ਹਾਦਸੇ ਵੀ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
 

ਕੇਰਲ ਦੇ ਵਿਸ਼ਾਖਾਪਟਨ ਦੇ ਜੀ.ਵੀ.ਐੱਮ.ਸੀ. ਦੀ ਕੁਝ ਨਿਰਮਾਣ ਅਧੀਨ ਪਾਣੀ ਦੀਆਂ ਪਾਈਪ ਲਾਈਨਾਂ 'ਚ ਅੱਗ ਲੱਗ ਗਈ। ਮੌਕੇ 'ਤੇ 4 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਤੇ ਅੱਗ 'ਤੇ ਕਾਬੂ ਪਾਇਆ।

 


author

Inder Prajapati

Content Editor

Related News