ਮਹਿਲਾ ਦਿਵਸ ਮੌਕੇ ਸਾਰੇ ਪ੍ਰਦਰਸ਼ਨ ਸਥਾਨਾਂ ''ਤੇ ਬੀਬੀਆਂ ਸੰਭਾਲਣਗੀਆਂ ਮੋਰਚਾ

03/02/2021 8:31:19 PM

ਨਵੀਂ ਦਿੱਲੀ - ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨਾਂ ਨੇ ਬੀਜੇਪੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਅੱਜ 15 ਮਾਰਚ ਤੱਕ ਦੇ ਆਪਣੇ ਪ੍ਰੋਗਰਾਮਾਂ ਦਾ ਐਲਾਨ ਕਰ ਦਿੱਤਾ ਹੈ। ਸਵਰਾਜ ਇੰਡਿਆ ਦੇ ਪ੍ਰਮੁੱਖ ਯੋਗੇਂਦਰ ਯਾਦਵ ਨੇ ਮੰਗਲਵਾਰ ਨੂੰ ਪ੍ਰੈੱਸ ਕਾਨ‍ਫਰੰਸ ਕਰ ਕਿਹਾ ਕਿ ਬੈਠਕ ਵਿੱਚ ਅਸੀਂ 15 ਮਾਰਚ ਤੱਕ ਦੇ ਪ੍ਰੋਗਰਾਮਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। 6 ਮਾਰਚ ਨੂੰ ਜਦੋਂ ਅੰਦੋਲਨ 100ਵੇਂ ਦਿਨ ਵਿੱਚ ਦਾਖਲ ਹੋਵੇਗਾ ਤਾਂ ਕਿਸਾਨ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਦੇ ਵਿੱਚ ਕੁੰਡਲੀ-ਮਾਨੇਸਰ-ਪਲਵਾਨ ਐਕਸਪ੍ਰੈੱਸ ਵੇਅ ਨੂੰ ਵੱਖ-ਵੱਖ ਸਥਾਨਾਂ 'ਤੇ ਰੋਕਣਗੇ।

ਯੋਗੇਂਦਰ ਯਾਦਵ ਨੇ ਕਿਹਾ ਕਿ 8 ਮਾਰਚ ਨੂੰ ਇੰਟਰਨੈਸ਼ਨਲ ਵੁਮੈਨ ਡੇਅ (ਅੰਤਰਰਾਸ਼ਟਰੀ ਮਹਿਲਾ ਦਿਵਸ) ਮੌਕੇ ਸਾਰੇ ਪ੍ਰਦਰਸ਼ਨ ਸਥਾਨਾਂ 'ਤੇ ਬੀਬੀਆਂ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਰੱਖਿਆ ਜਾਵੇਗਾ। 5 ਮਾਰਚ ਤੋਂ ਕਰਨਾਟਕ ਵਿੱਚ ਐੱਮ.ਐੱਸ.ਪੀ. ਦਿਲਾਓ ਅੰਦੋਲਨ ਸ਼ੁਰੂ ਕੀਤਾ ਜਾਵੇਗਾ, ਜਿਸ ਵਿੱਚ ਪ੍ਰਧਾਨ ਮੰਤਰੀ ਵਲੋਂ ਫਸਲਾਂ ਲਈ ਐੱਮ.ਐੱਸ.ਪੀ. ਯਕੀਨੀ ਕਰਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਧਾਨਸਭਾ ਚੋਣਾਂ ਵਿੱਚ ਅਸੀਂ ਲੋਕਾਂ ਤੋਂ ਭਾਜਪਾ ਅਤੇ ਉਸਦੇ ਸਾਥੀਆਂ ਨੂੰ ਸਜ਼ਾ ਦੇਣ ਦੀ ਅਪੀਲ ਕਰਾਂਗੇ ਜੋ ਕਿਸਾਨ ਵਿਰੋਧੀ ਕਾਨੂੰਨ ਲਿਆਏ ਸਨ। ਅਸੀਂ ਚੋਣ ਸੂਬਿਆਂ ਵਿੱਚ ਜਾਵਾਂਗੇ। ਇਹ ਪ੍ਰੋਗਰਾਮ 12 ਮਾਰਚ ਨੂੰ ਕੋਲਕਾਤਾ ਵਿੱਚ ਇੱਕ ਜਨਤਕ ਬੈਠਕ ਦੇ ਨਾਲ ਸ਼ੁਰੂ ਹੋਵੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News