ਸੁਪਰੀਮ ਕੋਰਟ ਨੇ ‘ਆਦਿਪੁਰਸ਼’ ਵਿਰੁੱਧ ਇਕ ਪਟੀਸ਼ਨ ’ਤੇ ਕਿਹਾ- ਸਹਿਣਸ਼ੀਲਤਾ ਦਾ ਪੱਧਰ ਡਿੱਗ ਰਿਹੈ

Saturday, Jul 22, 2023 - 02:23 PM (IST)

ਸੁਪਰੀਮ ਕੋਰਟ ਨੇ ‘ਆਦਿਪੁਰਸ਼’ ਵਿਰੁੱਧ ਇਕ ਪਟੀਸ਼ਨ ’ਤੇ ਕਿਹਾ- ਸਹਿਣਸ਼ੀਲਤਾ ਦਾ ਪੱਧਰ ਡਿੱਗ ਰਿਹੈ

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਵਿਵਾਦਤ ਫਿਲਮ ‘ਆਦਿਪੁਰਸ਼’ ਦੇ ਫਿਲਮ ਸਰਟੀਫਿਕੇਟ ਨੂੰ ਰੱਦ ਕਰਨ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਕਿਸੇ ਅਧਿਐਨ ਵਾਲੀ ਸਮੱਗਰੀ ਦਾ ਸਿਨੇਮਾਈ ਪ੍ਰਦਰਸ਼ਨ ਉਸਦੀ ਸਟੀਕ ਪ੍ਰਤੀਕ੍ਰਿਤੀ ਨਹੀਂ ਹੋ ਸਕਦਾ।

ਜਸਟਿਸ ਐੱਸ. ਕੇ. ਕੌਲ ਅਤੇ ਜਸਟਿਸ ਸੁਧਾਂਸ਼ੁ ਧੂਲੀਆ ਦੀ ਬੈਂਚ ਨੇ ਕਿਹਾ ਕਿ ਫਿਲਮ ਨੂੰ ਸੈਂਸਰ ਬੋਰਡ ਤੋਂ ਸਰਟੀਫਿਕੇਟ ਮਿਲਿਆ ਹੈ ਅਤੇ ਇਸ ਅਦਾਲਤ ਲਈ ਇਸ ਵਿਚ ਦਖਲਅੰਦਾਜ਼ੀ ਕਰਨਾ ਉਚਿਤ ਨਹੀਂ ਹੋਵੇਗਾ। ਸੁਪਰੀਮ ਕੋਰਟ ਨੇ ਕਿਹਾ ਕਿ ਅਜਿਹੇ ਮਾਮਲਿਆਂ ’ਤੇ ਅਦਾਲਤਾਂ ਨੂੰ ਸੁਣਵਾਈ ਨਹੀਂ ਕਰਨੀ ਚਾਹੀਦੀ ਹੈ। ਬੈਂਚ ਨੇ ਕਿਹਾ ਕਿ ਸਾਨੂੰ ਭਾਰਤ ਦੇ ਸੰਵਿਧਾਨ ਦੀ ਧਾਰਾ 32 ਦੇ ਤਹਿਤ ਸੁਣਵਾਈ ਕਿਉਂ ਕਰਨੀ ਚਾਹੀਦੀ ਹੈ। ਹਰ ਕੋਈ ਹੁਣ ਹਰ ਗੱਲ ’ਤੇ ਸੰਵੇਦਨਸ਼ੀਲ ਹੋ ਜਾਂਦਾ ਹੈ। ਹਰ ਵਾਰ ਤੁਸੀਂ ਸੁਪਰੀਮ ਕੋਰਟ ਆ ਜਾਂਦੇ ਹੋ। ਕੀ ਅਸੀਂ ਹਰ ਗੱਲ ’ਤੇ ਸੁਣਵਾਈ ਕਰੀਏ। ਫਿਲਮਾਂ, ਕਿਤਾਬਾਂ ਲਈ ਅੱਜਕਲ ਸਹਿਣਸ਼ੀਲਤਾ ਦਾ ਪੱਧਰ ਡਿੱਗਦਾ ਦਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News