ਭਾਰਤ 'ਚ ਓਮੀਕ੍ਰੋਨ ਤੇਜ਼ੀ ਨਾਲ ਪਸਾਰ ਰਿਹੈ ਪੈਰ, ਕਮਿਊਨਿਟੀ ਟਰਾਂਸਮਿਸ਼ਨ ਸਟੇਜ 'ਚ ਪੁੱਜਿਆ : ਕੇਂਦਰ

Sunday, Jan 23, 2022 - 02:02 PM (IST)

ਭਾਰਤ 'ਚ ਓਮੀਕ੍ਰੋਨ ਤੇਜ਼ੀ ਨਾਲ ਪਸਾਰ ਰਿਹੈ ਪੈਰ, ਕਮਿਊਨਿਟੀ ਟਰਾਂਸਮਿਸ਼ਨ ਸਟੇਜ 'ਚ ਪੁੱਜਿਆ : ਕੇਂਦਰ

ਨਵੀਂ ਦਿੱਲੀ (ਭਾਸ਼ਾ)- ਇੰਡੀਅਨ ਸਾਰਸ-ਕੋਵ-2 ਜੀਨੋਮਿਕ ਕੰਸੋਰਟੀਅਮ (ਆਈ.ਐੱਨ.ਐੱਸ.ਏ.ਸੀ.ਓ.ਜੀ.) ਨੇ ਆਪਣੇ ਤਾਜ਼ਾ ਬੁਲੇਟਿਨ 'ਚ ਕਿਹਾ ਹੈ ਕਿ ਭਾਰਤ 'ਚ ਓਮੀਕ੍ਰੋਨ ਰੂਪ ਕਮਿਊਨਿਟੀ ਟਰਾਂਸਮਿਸ਼ਨ ਦੇ ਪੱਧਰ 'ਤੇ ਹੈ ਅਤੇ ਜਿਨ੍ਹਾਂ ਮਹਾਨਗਰਾਂ 'ਚ ਕੋਰੋਨਾ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਦੇਖਿਆ ਜਾ ਰਿਹਾ ਹੈ, ਉੱਥੇ ਇਹ ਹਾਵੀ ਹੋ ਗਿਆ ਹੈ। ਸਮੂਹ ਨੇ ਐਤਵਾਰ ਨੂੰ ਜਾਰੀ ਆਪਣੇ 10 ਜਨਵਰੀ ਦੇ ਬੁਲੇਟਿਨ 'ਚ ਕਿਹਾ ਕਿ ਹੁਣ ਤੱਕ ਰਿਪੋਰਟ ਕੀਤੇ ਗਏ ਜ਼ਿਆਦਾਤਰ ਓਮੀਕ੍ਰੋਨ ਮਾਮਲਿਆਂ 'ਚ ਜਾਂ ਤਾਂ ਮਰੀਜ਼ 'ਚ ਲਾਗ਼ ਦੇ ਲੱਛਣ ਨਹੀਂ ਦਿਖਾਈ ਦਿੱਤੇ ਜਾਂ ਹਲਕੇ ਲੱਛਣ ਦਿਖਾਈ ਦਿੱਤੇ। 

ਇਹ ਵੀ ਪੜ੍ਹੋ : ਵਿਆਹ ਦੇ ਕਾਰਡ 'ਤੇ ਕਿਸਾਨ ਅੰਦੋਲਨ ਦੀ ਝਲਕ, ਲਾੜੇ ਨੇ ਲਿਖਵਾਇਆ- ਜੰਗ ਹਾਲੇ ਜਾਰੀ ਹੈ, MSP ਦੀ ਵਾਰੀ ਹੈ

ਮੌਜੂਦਾ ਲਹਿਰ 'ਚ ਹਸਪਤਾਲ ਅਤੇ ਇੰਟੈਂਸਿਵ ਕੇਅਰ ਯੂਨਿਟ (ICU) 'ਚ ਦਾਖ਼ਲੇ ਵਧੇ ਹਨ ਅਤੇ ਖ਼ਤਰੇ ਦਾ ਪੱਧਰ ਨਹੀਂ ਬਦਲਿਆ ਹੈ। ਬੁਲੇਟਿਨ 'ਚ ਕਿਹਾ ਗਿਆ ਹੈ,"ਓਮੀਕ੍ਰੋਨ ਹੁਣ ਭਾਰਤ 'ਚ ਕਮਿਊਨਿਟੀ ਟਰਾਂਸਮਿਸ਼ਨ ਦੇ ਪੱਧਰ 'ਤੇ ਹੈ ਅਤੇ ਇਹ ਵੱਖ-ਵੱਖ ਮਹਾਨਗਰਾਂ 'ਚ ਪ੍ਰਭਾਵੀ ਹੋ ਗਿਆ ਹੈ ਜਿੱਥੇ ਨਵੇਂ ਕੇਸ ਤੇਜ਼ੀ ਨਾਲ ਵੱਧ ਰਹੇ ਹਨ।'' ਬੁਲੇਟਿਨ 'ਚ ਕਿਹਾ ਗਿਆ ਹੈ,''ਹਾਲ ਹੀ 'ਚ ਪਤਾ ਲੱਗਾ B.1.640.2 ਵੰਸ਼ 'ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਤੇਜ਼ੀ ਨਾਲ ਫੈਲਣ ਦਾ ਕੋਈ ਸਬੂਤ ਨਹੀਂ ਹੈ। ਇਮਿਊਨਿਟੀ ਇਸ 'ਚ ਪ੍ਰਵੇਸ਼ ਕਰਨ ਦੀ ਸੰਭਾਵਨਾ ਹੈ ਪਰ ਮੌਜੂਦਾ ਸਮੇਂ 'ਚ ਇਹ 'ਚਿੰਤਾਜਨਕ' ਸੁਭਾਅ ਦਾ ਨਹੀਂ ਹੈ। ਹੁਣ ਤੱਕ ਭਾਰਤ ਵਿੱਚ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।'' ਬੁਲੇਟਿਨ 'ਚ ਕਿਹਾ ਗਿਆ ਹੈ,"ਭਾਰਤ 'ਚ ਓਮੀਕ੍ਰੋਨ ਦਾ ਪ੍ਰਸਾਰ ਹੁਣ ਵਿਦੇਸ਼ੀ ਯਾਤਰੀਆਂ ਦੇ ਮਾਧਿਅਮ ਨਾਲ ਨਹੀਂ ਸਗੋਂ ਦੇਸ਼ ਦੇ ਅੰਦਰ ਹੋਣ ਦਾ ਖ਼ਦਸ਼ਾ ਹੈ।" ਲਾਗ਼ ਦੇ ਪ੍ਰਸਾਰ ਦੇ ਬਦਲਦੇ ਦ੍ਰਿਸ਼ ਦੇ ਮੱਦੇਨਜ਼ਰ, ਆਈ.ਐੱਨ.ਐੱਸ.ਏ.ਸੀ.ਓ.ਜੀ. 'ਚ ਨਮੂਨਾ ਇਕੱਠਾ ਕਰਨ ਅਤੇ ਕ੍ਰਮ ਦੀ ਰਣਨੀਤੀ ਨੂੰ ਸੋਧਣ ਲਈ ਕੰਮ ਕੀਤਾ ਜਾ ਰਿਹਾ ਹੈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News