ਦੁਨੀਆ ਭਰ ’ਚ ਓਮੀਕਰੋਨ ਦੀ ਦਹਿਸ਼ਤ, ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਕਿਹਾ- ਘਬਰਾਉਣ ਦੀ ਲੋੜ ਨਹੀਂ

Monday, Dec 06, 2021 - 02:57 PM (IST)

ਦੁਨੀਆ ਭਰ ’ਚ ਓਮੀਕਰੋਨ ਦੀ ਦਹਿਸ਼ਤ, ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਕਿਹਾ- ਘਬਰਾਉਣ ਦੀ ਲੋੜ ਨਹੀਂ

ਨਵੀਂ ਦਿੱਲੀ— ਦੁਨੀਆ ਭਰ ਵਿਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਦੀ ਦਹਿਸ਼ਤ ਹੈ। ਭਾਰਤ ’ਚ ਵੀ ਓਮੀਕਰੋਨ ਦਸਤਕ ਦੇ ਚੁੱਕਾ ਹੈ। ਦੇਸ਼ ’ਚ ਓਮੀਕਰੋਨ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਜਨਤਾ ਨੂੰ ਕਿਹਾ ਕਿ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਦਿੱਲੀ ’ਚ ਵੀ ਓਮੀਕਰੋਨ ਦਾ ਇਕ ਮਰੀਜ਼ ਮਿਲਿਆ ਹੈ। ਵਾਇਰਸ ਦੇ ਨਵੇਂ ਰੂਪ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਵਾਇਰਸ ਤੋਂ ਸਾਵਧਾਨ ਰਹੋ ਅਤੇ ਜ਼ਰੂਰੀ ਹਦਾਇਤਾਂ ਨੂੰ ਮੰਨੋ। ਕੇਜਰੀਵਾਲ ਨੇ ਕਿਹਾ ਕਿ ਅਸੀਂ ਪਿਛਲੇ ਹਫ਼ਤੇ ਸਮੀਖਿਆ ਬੈਠਕ ਕਰ ਲਈ ਸੀ, ਜਿਸ ਵੀ ਚੀਜ਼ ਦੀ ਜ਼ਰੂਰਤ ਹੈ, ਅਸੀਂ ਉਸ ਨੂੰ ਉੱਚਿਤ ਮਾਤਰਾ ’ਚ ਉਪਲੱਬਧ ਕਰਵਾਵਾਂਗੇ।

ਇਹ ਵੀ ਪੜ੍ਹੋ : ਦਿੱਲੀ ’ਚ ਵੀ ਮਿਲਿਆ ਓਮੀਕਰੋਨ ਵੇਰੀਐਂਟ ਦਾ ਪਹਿਲਾ ਮਰੀਜ਼, LNJP ਹਸਪਤਾਲ ’ਚ ਦਾਖ਼ਲ

ਦੱਸ ਦੇਈਏ ਕਿ ਬੀਤੇ ਕੱਲ੍ਹ ਯਾਨੀ ਕਿ ਐਤਵਾਰ ਨੂੰ ਦਿੱਲੀ ’ਚ ਤਨਜ਼ਾਨੀਆ ਤੋਂ ਪਰਤਿਆ ਇਕ ਸ਼ਖਸ ਓਮੀਕਰੋਨ ਤੋਂ ਪੀੜਤ ਮਿਲਿਆ ਹੈ। ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤਯੇਂਦਰ ਜੈਨ ਨੇ ਕਿਹਾ ਕਿ ਵਿਦੇਸ਼ਾਂ ਤੋਂ ਆ ਰਹੇ ਲੋਕਾਂ ਦਾ ਟੈਸਟ ਕੀਤਾ ਜਾ ਰਿਹਾ ਹੈ। ਸਿਹਤ ਮੰਤਰੀ ਨੇ ਕਿਹਾ ਕਿ 27 ਲੋਕਾਂ ਨੂੰ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ (ਐੱਲ. ਐੱਨ. ਜੇ. ਪੀ.) ਹਸਪਤਾਲ ’ਚ ਲਿਆਂਦਾ ਗਿਆ ਹੈ, ਜਿਸ ’ਚ 17 ਪਾਜ਼ੇਟਿਵ ਹਨ। 17 ’ਚੋਂ 12 ਦੀ ਜੀਨੋਮ ਸਿਕਵੇਂਸਿੰਗ ਹੋ ਚੁੱਕੀ ਹੈ ਅਤੇ ਇਕ ’ਚ ਓਮੀਕਰੋਨ ਪਾਇਆ ਗਿਆ ਹੈ।

ਇਹ ਵੀ ਪੜ੍ਹੋ : ਭਾਰਤ ’ਚ ‘ਓਮੀਕਰੋਨ’ ਦੀ ਦਸਤਕ, ਇਸ ਸੂਬੇ ’ਚ ਮਿਲੇ 2 ਮਾਮਲੇ

ਦੱਸਣਯੋਗ ਹੈ ਕਿ ਓਮੀਕਰੋਨ ਨੂੰ ਲੈ ਕੇ ਦੁਨੀਆ ਭਰ ਦੇ ਕਈ ਦੇਸ਼ ਚਿੰਤਤ ਹਨ। ਦੇਸ਼ ’ਚ ਓਮੀਕਰੋਨ ਦੇ ਹੁਣ ਤੱਕ 21 ਮਾਮਲੇ ਦਰਜ ਹੋ ਚੁੱਕੇ ਹਨ, ਜੋ ਕਿ ਕਰਨਾਟਕ, ਮਹਾਰਾਸ਼ਟਰ, ਗੁਜਰਾਤ, ਦਿੱਲੀ ਅਤੇ ਰਾਜਸਥਾਨ ਤੋਂ ਹਨ। ਦੱਸ ਦੇਈਏ ਦੱਖਣੀ ਅਫਰੀਕਾ ਤੋਂ ਓਮੀਕਰੋਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਹੌਲੀ-ਹੌਲੀ ਦੁਨੀਆ ਦੇ 40 ਦੇ ਕਰੀਬ ਦੇਸ਼ਾਂ ’ਚ ਇਹ ਵਾਇਰਸ ਫੈਲ ਚੁੱਕਾ ਹੈ।


author

Tanu

Content Editor

Related News