ਓਮੀਕਰੋਨ: ਉਤਰਾਖੰਡ ''ਚ ਸਕੂਲ-ਵਿਆਹ ''ਤੇ ਸਖ਼ਤੀ, ਓਡੀਸ਼ਾ ਦੇ CM ਨੇ ਕੀਤਾ ਅਲਰਟ

12/01/2021 9:21:22 PM

ਦੇਹਰਾਦੂਨ - ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਨੂੰ ਲੈ ਕੇ ਉਤਰਾਖੰਡ ਸਰਕਾਰ ਅਲਰਟ ਹੋ ਗਈ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਐਮਰਜੈਂਸੀ ਮੀਟਿੰਗ ਸੱਦ ਕੇ ਪੁਲਸ-ਪ੍ਰਸ਼ਾਸਨ ਨੂੰ ਇਸ ਸੰਬੰਧ ਵਿੱਚ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਹਨ। ਰਾਜ ਵਿੱਚ ਜਾਰੀ ਗਾਈਡਲਾਈਨ ਦੇ ਅਨੁਸਾਰ ਪ੍ਰਦੇਸ਼ ਵਿੱਚ ਕਿਸੇ ਵੀ ਪ੍ਰਕਾਰ ਦੇ ਧਰਨਾ-ਪ੍ਰਦਰਸ਼ਨ 'ਤੇ ਅਗਲੇ ਹੁਕਮ ਤੱਕ ਪੂਰਨ ਤੌਰ 'ਤੇ ਪਾਬੰਦੀ ਰਹੇਗੀ। ਨਾਲ ਹੀ ਸਕੂਲਾਂ ਨੂੰ 50 ਫੀਸਦੀ ਸਮਰੱਥਾ ਨਾਲ ਖੋਲ੍ਹਿਆ ਜਾਵੇਗਾ ਅਤੇ ਵਿਆਹ ਸਮਾਗਮ ਵਿੱਚ 200 ਲੋਕ ਹੀ ਸ਼ਾਮਲ ਹੋ ਸਕਣਗੇ।

ਕੋਵਿਡ ਗਾਈਡਲਾਈਨ ਅਨੁਸਾਰ, ਕਿਸੇ ਵੀ ਪ੍ਰਕਾਰ ਦੇ ਧਰਨਾ ਪ੍ਰਦਰਸ਼ਨ ਦੀ ਇਜਾਜ਼ਤ ਫਿਲਹਾਲ ਨਹੀਂ ਦਿੱਤੀ ਜਾਵੇਗੀ। ਉਥੇ ਹੀ, ਵੀਰਵਾਰ ਤੋਂ 50% ਸਮਰੱਥਾ ਨਾਲ ਸਕੂਲ ਖੁੱਲ੍ਹਣਗੇ। 6 ਦਿਨਾਂ ਵਿੱਚੋਂ 3 ਦਿਨ ਹੀ ਬੱਚੇ ਸਕੂਲ ਵਿੱਚ ਪੜ੍ਹਨ ਜਾਣਗੇ। ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ ਇਸ ਲਈ ਸਕੂਲਾਂ ਅਤੇ ਕਾਲਜਾਂ ਦੀਆਂ ਆਨਲਾਈਨ ਕਲਾਸਾਂ ਦੁਬਾਰਾ ਸ਼ੁਰੂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ - BJP ਬੁਲਾਰਾ ਸੰਬਿਤ ਪਾਤਰਾ ਨੂੰ ਮਿਲੀ ਵੱਡੀ ਜਿੰਮੇਦਾਰੀ, ਬਣਾਏ ਗਏ ITDC ਦੇ ਚੇਅਰਮੈਨ

ਰੋਕੋ-ਟੋਕੋ ਮੁਹਿੰਮ ਸ਼ੁਰੂ ਹੋਵੇਗੀ
ਵਿਆਹਾਂ ਦੇ ਸੀਜ਼ਨ ਵਿੱਚ ਹੋਣ ਵਾਲੀ ਭੀੜ ਦੇ ਮੱਦੇਨਜ਼ਰ ਸਰਕਾਰ ਨੇ ਵਿਆਹ ਸਮਾਗਮ ਵਿੱਚ ਵੱਧ ਤੋਂ ਵੱਧ 200 ਲੋਕਾਂ ਨੂੰ ਸ਼ਾਮਲ ਹੋਣ ਦੀ ਮਨਜ਼ੂਰੀ ਦਿੱਤੀ ਹੈ। ਹੁਕਮ ਅਨੁਸਾਰ, ਸਮਾਗਮ ਵਿੱਚ ਦੋਨਾਂ ਧਿਰਾਂ ਨੂੰ ਮਿਲਾ ਕੇ ਕੁੱਲ 200 ਹੀ ਮਹਿਮਾਨ ਅਤੇ ਮੇਜ਼ਬਾਨ ਸ਼ਾਮਲ ਹੋ ਸਕਣਗੇ। ਇਸ ਦੇ ਨਾਲ ਹੀ ਬਿਨਾਂ ਮਾਸਕ ਪਾਉਣ ਵਾਲਿਆਂ ਦੇ ਚਲਾਨ ਕੱਟੇ ਜਾਣਗੇ ਅਤੇ ਰੋਕੋ-ਟੋਕੋ ਮੁਹਿੰਮ ਦੁਬਾਰਾ ਸ਼ੁਰੂ ਕੀਤੀ ਜਾਵੇਗੀ।

ਓਡੀਸ਼ਾ ਵਿੱਚ ਵੀ ਮੀਟਿੰਗ
ਦੂਜੇ ਪਾਸੇ, ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵੀ ਅਧਿਕਾਰੀਆਂ ਨੂੰ ਕੋਵਿਡ ਪ੍ਰੋਟੋਕਾਲ ਨੂੰ ਮੁੜ ਐਕਟਿਵ ਕਰਨ, ਸਹੂਲਤਾਂ ਅਤੇ ਕਰਮਚਾਰੀਆਂ ਨੂੰ ਹਾਈ ਅਲਰਟ 'ਤੇ ਰੱਖਣ ਦਾ ਨਿਰਦੇਸ਼ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News