ਕੋਰੋਨਾ ਵੈਕਸੀਨ ਨੂੰ ਲੈ ਕੇ ਅਖਿਲੇਸ਼ ਦੇ ਬਿਆਨ ''ਤੇ ਬੋਲੇ ਉਮਰ- ਮੈਂ ਤਾਂ ਖੁਸ਼ੀ ਨਾਲ ਲਗਵਾਵਾਂਗਾ ਟੀਕਾ
Saturday, Jan 02, 2021 - 08:28 PM (IST)
ਨਵੀਂ ਦਿੱਲੀ - ਕੋਰੋਨਾ ਵਾਇਰਸ ਤੋਂ ਬਾਅਦ ਹੁਣ ਉਸਦੇ ਵੈਕਸੀਨ ਨੂੰ ਲੈ ਕੇ ਰਾਜਨੀਤੀ ਹੋਣ ਲੱਗੀ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਬੀਜੇਪੀ ਦੀ ਵੈਕਸੀਨ ਨਹੀਂ ਲਗਵਾਉਣਗੇ ਕਿਉਂਕਿ ਉਨ੍ਹਾਂ ਨੂੰ ਬੀਜੇਪੀ ਦੀ ਵੈਕਸੀਨ 'ਤੇ ਭਰੋਸਾ ਨਹੀਂ ਹੈ। ਇਸ 'ਤੇ ਜੰਮੂ-ਕਸ਼ਮੀਰ ਦੇ ਸਾਬਕਾ ਸੀ.ਐੱਮ. ਉਮਰ ਅਬੁੱਲਾ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਵੈਕਸੀਨ ਦਾ ਸੰਬੰਧ ਕਿਸੇ ਪਾਰਟੀ ਨਾਲ ਨਹੀਂ ਹੈ। ਇਸ ਦਾ ਸੰਬੰਧ ਮਨੁੱਖਤਾ ਨਾਲ ਹੈ।
ਇਹ ਵੀ ਪੜ੍ਹੋ- ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ਵੀ ਮਿਲੀ ਐਮਰਜੰਸੀ ਇਸਤੇਮਾਲ ਦੀ ਮਨਜ਼ੂਰੀ
ਇਸ 'ਤੇ ਉਮਰ ਅਬਦੁੱਲਾ ਨੇ ਟਵੀਟ ਕਰਦੇ ਹੋਏ ਕਿਹਾ, ਮੈਂ ਕਿਸੇ ਹੋਰ ਬਾਰੇ ਤਾਂ ਨਹੀਂ ਜਾਣਦਾ ਪਰ ਜਦੋਂ ਮੇਰੀ ਬਾਰੀ ਆਵੇਗੀ ਤਾਂ ਮੈਂ ਖੁਸ਼ੀ ਨਾਲ ਆਪਣੀ ਆਸਤੀਨ ਉੱਪਰ ਕਰ ਲਵਾਂਗਾ ਅਤੇ ਕੋਰੋਨਾ ਦੀ ਵੈਕਸੀਨ ਲਵਾਂਗਾ। ਇਹ ਵਾਇਰਸ ਬਹੁਤ ਹੀ ਨੁਕਸਾਨਦਾਇਕ ਰਿਹਾ ਹੈ। ਜੇਕਰ ਇੱਕ ਟੀਕਾ ਸਾਰੀਆਂ ਉਲਝਣਾ ਤੋਂ ਬਾਅਦ ਆਮ ਸਥਿਤੀ ਲਿਆਉਣ ਵਿੱਚ ਮਦਦ ਕਰਦਾ ਹੈ ਤਾਂ ਮੈਨੂੰ ਵੀ ਸ਼ਾਮਲ ਕਰੋ। ਇਸ ਤੋਂ ਇਲਾਵਾ ਆਪਣੇ ਇੱਕ ਦੂਜੇ ਟਵੀਟ ਵਿੱਚ ਉਨ੍ਹਾਂ ਕਿਹਾ, ''ਜਿੰਨੇ ਜ਼ਿਆਦਾ ਲੋਕਾਂ ਨੂੰ ਵੈਕਸੀਨ ਦਿੱਤੀ ਜਾਵੇਗੀ, ਇਹ ਦੇਸ਼ ਹੋਰ ਆਰਥਿਕ ਸਥਿਤੀ ਲਈ ਓਨਾ ਹੀ ਬਿਹਤਰ ਰਹੇਗਾ। ਕੋਈ ਵੀ ਵੈਕਸੀਨ ਕਿਸੇ ਰਾਜਨੀਤਕ ਪਾਰਟੀ ਦੀ ਨਹੀਂ ਹੁੰਦੀ, ਉਹ ਮਨੁੱਖਤਾ ਦੀ ਹੁੰਦੀ ਹੈ। ਅਤੇ ਜਿੰਨੀ ਜ਼ਲਦੀ ਅਸੀਂ ਕਮਜੋਰ ਲੋਕ ਵੈਕਸੀਨ ਲਗਵਾਵਾਂਗੇ ਉਹ ਓਨਾ ਹੀ ਬਿਹਤਰ ਹੋਵੇਗਾ।''
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।