ਉਮਰ ਆਪਣੀ ਪਤਨੀ ਪਾਇਲ ਅਬਦੁੱਲਾ ਤੋਂ ਜਲਦ ਚਾਹੁੰਦੇ ਹਨ ਤਲਾਕ, SC ਨੇ ਸਵੀਕਾਰ ਕੀਤੀ ਅਰਜ਼ੀ

Friday, Feb 19, 2021 - 03:47 PM (IST)

ਉਮਰ ਆਪਣੀ ਪਤਨੀ ਪਾਇਲ ਅਬਦੁੱਲਾ ਤੋਂ ਜਲਦ ਚਾਹੁੰਦੇ ਹਨ ਤਲਾਕ, SC ਨੇ ਸਵੀਕਾਰ ਕੀਤੀ ਅਰਜ਼ੀ

ਜੰਮੂ- ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਆਪਣੀ ਪਤਨੀ ਪਾਇਲ ਤੋਂ ਜਲਦ ਤਲਾਕ ਚਾਹੁੰਦੇ ਹਨ। ਇਸ ਮਾਮਲੇ 'ਚ ਉਮਰ ਦੀ ਅਰਜ਼ੀ 'ਤੇ ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਦੇ ਰਜਿਸਟਰਾਰ ਨੂੰ ਨੋਟਿਸ ਜਾਰੀ ਕੀਤਾ ਹੈ। ਹਾਈ ਕੋਰਟ 'ਚ ਮਾਮਲਾ ਸਾਲਾਂ ਤੋਂ ਪੈਂਡਿੰਗ ਰਹਿਣ ਤੋਂ ਪਰੇਸ਼ਾਨ ਉਮਰ ਅਬਦੁੱਲਾ ਨੇ ਸੁਪਰੀਮ ਕੋਰਟ 'ਚ ਅਰਜ਼ੀ ਲਗਾਈ ਹੈ। ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਦੇ ਰਜਿਸਟਰਾਰ ਨੂੰ ਨੋਟਿਸ ਜਾਰੀ ਕਰ ਕੇ ਪੁੱਛਿਆ ਕਿ ਆਖ਼ਰ ਦੇਰੀ ਕਿਉਂ ਹੋ ਰਹੀ ਹੈ? ਇਸ ਮਾਮਲੇ 'ਚ 2 ਹਫ਼ਤਿਆਂ ਬਾਅਦ ਅਗਲੀ ਸੁਣਵਾਈ ਹੋਵੇਗੀ। ਸੁਪਰੀਮ ਕੋਰਟ 'ਚ ਚੀਫ਼ ਜਸਟਿਸ ਐੱਸ.ਏ. ਬੋਬੜੇ, ਜੱਜ ਏ.ਐੱਸ. ਬੋਪੰਨਾ ਅਤੇ ਜੱਜ ਵੀ. ਰਾਮਸੁਬਰਮਣੀਅਮ ਦੀ ਬੈਂਚ ਨੇ ਦਿੱਲੀ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ।

ਉਮਰ ਵਲੋਂ ਕੋਰਟ 'ਚ ਕਪਿਲ ਸਿੱਬਲ ਨੇ ਕਿਹਾ ਕਿ ਇਸ ਵਿਵਾਹਿਕ ਵਿਵਾਦ 'ਚ ਦੂਜਾ ਪੱਖ ਵੀਡੀਓ ਕਾਨਫਰੰਸ ਰਾਹੀਂ ਅੰਤਿਮ ਸੁਣਵਾਈ ਜਲਦ ਕਰਨ ਲਈ ਆਪਣੀ ਸਹਿਮਤੀ ਨਹੀਂ ਦੇ ਰਿਹਾ ਹੈ। ਇਸ ਲਈ ਮਾਮਲਾ 2017 ਤੋਂ ਅਟਕਿਆ ਪਿਆ ਹੈ। ਬੈਂਚ ਨੇ ਸਿੱਬਲ ਨੂੰ ਕਿਹਾ,''ਕੀ ਅਸੀਂ ਕਿਸੇ ਨੂੰ ਵੀ ਆਪਣੀ ਸਹਿਮਤੀ ਦੇਣ ਲਈ ਮਜ਼ਬੂਰ ਕਰ ਸਕਦੇ ਹਾਂ? ਦਿੱਲੀ ਹਾਈ ਕੋਰਟ ਨੇ ਪਿਛਲੇ ਸਾਲ 26 ਅਪ੍ਰੈਲ ਨੂੰ ਵੀਡੀਓ ਕਾਨਫਰੰਸ ਨਾਲ ਸੰਬੰਧਤ ਸਰਕੁਲਰ ਜਾਰੀ ਕੀਤਾ ਸੀ। ਉਸ ਨੂੰ ਚੁਣੌਤੀ ਦੇਣ ਵਾਲੀ ਉਮਰ ਦੀ ਪਟੀਸ਼ਨ ਪਿਛਲੇ ਸਾਲ 3 ਨਵੰਬਰ ਨੂੰ ਖਾਰਜ ਹੋ ਗਈ ਸੀ। ਉਸ 'ਚ ਉਮਰ ਨੇ ਦਲੀਲ ਦਿੱਤੀ ਸੀ ਕਿ ਸੁਣਵਾਈ ਅਦਾਲਤ ਦੇ 2016 ਦੇ ਇਕ ਆਦੇਸ਼ ਵਿਰੁੱਧ ਹੈ, ਜਦੋਂ ਕਿ ਉਨ੍ਹਾਂ ਦੇ ਵਿਆਹ ਸੰਬੰਧੀ ਅਪੀਲ ਫਰਵਰੀ 2017 ਤੋਂ ਅੰਤਿਮ ਸੁਣਵਾਈ ਲਈ ਸੂਚੀਬੱਧ ਨਹੀਂ ਹੋਈ ਹੈ।


author

DIsha

Content Editor

Related News