ਉਮਰ ਅਬਦੁੱਲਾ ਨੇ ਸ਼ੁਭੇਂਦੂ ਅਧਿਕਾਰੀ ਦੀ ਕਸ਼ਮੀਰ ਸਬੰਧੀ ਟਿੱਪਣੀ ਦੀ ਕੀਤੀ ਆਲੋਚਨਾ
Sunday, Mar 07, 2021 - 10:38 PM (IST)

ਸ਼੍ਰੀਨਗਰ (ਅਰੀਜ਼) - ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਐਤਵਾਰ ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਦੇ ਉਸ ਬਿਆਨ ਦੀ ਆਲੋਚਨਾ ਕੀਤੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਜੇ ਤ੍ਰਿਣਮੂਲ ਕਾਂਗਰਸ ਪੱਛਮੀ ਬੰਗਾਲ ਵਿਚ ਦੁਬਾਰਾ ਸੱਤਾ ਵਿਚ ਆਉਂਦੀ ਹੈ ਤਾਂ ਸੂਬਾ 'ਕਸ਼ਮੀਰ' ਜਿਹਾ ਬਣਾ ਜਾਵੇਗਾ।
ਇਹ ਖ਼ਬਰ ਪੜ੍ਹੋ- ਚੀਨੀ ਉਪ ਵਿਦੇਸ਼ ਮੰਤਰੀ ਨੂੰ ਮਿਲੇ ਭਾਰਤੀ ਰਾਜਦੂਤ, ਕਹੀ ਇਹ ਗੱਲ
ਉਮਰ ਨੇ ਟਵੀਟ ਕੀਤਾ, 'ਪਰ ਤੁਹਾਡੇ ਭਾਜਪਾ ਵਾਲਿਆਂ ਮੁਤਾਬਕ ਅਗਸਤ 2019 ਤੋਂ ਬਾਅਦ ਕਸ਼ਮੀਰ ਸਵਰਗ ਬਣ ਗਿਆ ਹੈ ਤਾਂ ਪੱਛਮੀ ਬੰਗਾਲ ਦੇ ਕਸ਼ਮੀਰ ਬਣਨ 'ਤੇ ਕੀ ਇਤਰਾਜ਼ ਹੈ? ਬੰਗਾਲੀ ਲੋਕ ਕਸ਼ਮੀਰ ਨੂੰ ਪਸੰਦ ਕਰਦੇ ਹਨ ਅਤੇ ਵੱਡੀ ਗਿਣਤੀ ਵਿਚ ਇਥੇ ਆਉਂਦੇ ਹਨ। ਇਸ ਲਈ ਅਸੀਂ ਤੁਹਾਡੀ ਮੂਰਖਤਾ ਵਾਲੀ ਟਿੱਪਣੀ ਨੂੰ ਮੁਆਫ ਕਰਦੇ ਹਾਂ।' ਸ਼ੁਭੇਂਦੂ ਅਧਿਕਾਰੀ ਪਹਿਲਾਂ ਤ੍ਰਿਣਮੂਲ ਕਾਂਗਰਸ ਵਿਚ ਸਨ ਅਤੇ ਬਾਅਦ ਵਿਚ ਭਾਜਪਾ ਵਿਚ ਸ਼ਾਮਲ ਹੋ ਗਏ। ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਉਹ ਨੰਦੀਗ੍ਰਾਮ ਸੀਟ 'ਤੇ ਤ੍ਰਿਣਮੂਲ ਮੁਖੀ ਮਮਤਾ ਬੈਨਰਜੀ ਖਿਲਾਫ ਮੈਦਾਨ ਵਿਚ ਹਨ।
ਇਹ ਖ਼ਬਰ ਪੜ੍ਹੋ- ਥੋੜੇ ਦਿਨਾਂ ਦੀ ਮਹਿਮਾਨ ਇਮਰਾਨ ਸਰਕਾਰ : ਮਰੀਅਮ ਨਵਾਜ਼
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।