ਅਫਸਪਾ ''ਤੇ ਝੂਠ ਬੋਲ ਰਹੇ ਹਨ ਅਮਿਤ ਸ਼ਾਹ ਅਤੇ PDP : ਉਮਰ ਅਬਦੁੱਲਾ
Thursday, Apr 04, 2019 - 03:46 PM (IST)
ਸ਼੍ਰੀਨਗਰ— ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਵੀਰਵਾਰ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਦਾਅਵਿਆਂ ਨੂੰ ਝੁਠਲਾਇਆ ਕਿ ਜੰਮੂ-ਕਸ਼ਮੀਰ 'ਚ ਭਾਜਪਾ ਨੇ ਗਠਜੋੜ ਸਰਕਾਰ ਨਾਲ ਇਸ ਲਈ ਛੱਡਿਆ, ਕਿਉਂਕਿ ਪੀ.ਡੀ.ਪੀ. ਹਥਿਆਰਬੰਦ ਫੋਰਸ (ਵਿਸ਼ੇਸ਼ ਅਧਿਕਾਰ) ਕਾਨੂੰਨ ਨੂੰ ਕਮਜ਼ੋਰ ਕਰਨਾ ਚਾਹੁੰਦੀ ਸੀ। ਉਨ੍ਹਾਂ ਨੇ ਮਹਿਬੂਬਾ ਮੁਫ਼ਤੀ ਨੀਤ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਅਤੇ ਸ਼ਾਹ 'ਤੇ ਅਫਸਪਾ ਦੇ ਸੰਬੰਧ 'ਚ ਝੂਠ ਬੋਲਣ ਦਾ ਵੀ ਦੋਸ਼ ਲਗਾਇਆ।ਅਬਦੁੱਲਾ ਨੇ ਟਵੀਟ ਕੀਤਾ ਹੈ,''ਅਮਿਤ ਸ਼ਾਹ ਅਤੇ ਪੀ.ਡੀ.ਪੀ. ਲੋਕਾਂ ਤੋਂ ਅਫਸਪਾ 'ਤੇ ਝੂਠ ਕਿਉਂ ਬੋਲ ਰਹੇ ਹਨ। ਪੀ.ਡੀ.ਪੀ. ਦੀ ਅਫਸਪਾ ਦੇ ਸੰਬੰਧ 'ਚ ਕੁਝ ਵੀ ਕਰਨ ਦੀ ਕੋਈ ਮੰਸ਼ਾ ਨਹੀਂ ਹੈ ਅਤੇ ਭਾਜਪਾ ਨੇ ਅਫਸਪਾ ਕਾਰਨ ਗਠਜੋੜ ਨਹੀਂ ਤੋੜਿਆ। ਇਹ ਬਤੌਰ ਮੁੱਖ ਮੰਤਰੀ ਫਰਵਰੀ 2018 'ਚ ਵਿਧਾਨ ਸਭਾ 'ਚ ਦਿੱਤੇ ਗਏ ਮੁਫ਼ਤੀ ਦੇ ਬਿਆਨ 'ਚ ਸੀ।'' ਨੈਸ਼ਨਲ ਕਾਂਗਰਸ ਦੇ ਉੱਪ ਪ੍ਰਧਾਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਇਸ ਦਾਅਵੇ 'ਤੇ ਪ੍ਰਤੀਕਿਰਿਆ ਦੇ ਰਹੇ ਸਨ ਕਿ ਪਾਰਟੀ ਨੇ ਜੰਮੂ-ਕਸ਼ਮੀਰ 'ਚ ਗਠਜੋੜ ਇਸ ਲਈ ਤੋੜਿਆ, ਕਿਉਂਕਿ ਪੀ.ਡੀ.ਪੀ. ਅਫਸਪਾ ਖਤਮ ਕਰਨ ਦੀ ਮੰਗ ਕਰ ਰਹੀ ਸੀ। ਅਬਦੁੱਲਾ ਨੇ ਆਪਣੇ ਟਵੀਟ ਨਾਲ ਮੁਫ਼ਤੀ ਦੇ ਬਿਆਨ ਨਾਲ ਜੁੜੀ ਖਬਰ ਦਾ ਲਿੰਕ ਵੀ ਸਾਂਝਾ ਕੀਤਾ ਹੈ।