ਵਿਆਹ ਦੇ ਬੰਧਨ ''ਚ ਬੱਝੀ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਧੀ ਅੰਜਲੀ

Wednesday, Nov 13, 2024 - 05:19 PM (IST)

ਵਿਆਹ ਦੇ ਬੰਧਨ ''ਚ ਬੱਝੀ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਧੀ ਅੰਜਲੀ

ਰਾਜਸਥਾਨ- ਲੋਕ ਸਭਾ ਸਪੀਕਰ ਓਮ ਬਿਰਲਾ ਦੀ ਧੀ ਅੰਜਲੀ ਬਿਰਲਾ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਮੰਗਲਵਾਰ ਰਾਤ ਰਾਜਸਥਾਨ ਦੇ ਕੋਟਾ 'ਚ ਅੰਜਲੀ ਨੇ ਆਪਣੇ ਦੋਸਤ ਅਨੀਸ਼ ਰਾਜਾਨੀ ਨਾਲ ਸੱਤ ਫੇਰੇ ਲਏ। ਵਿਆ ਸਮਾਰੋਹ ਵਿਚ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸਮੇਤ ਕਈ ਵੀ. ਆਈ. ਪੀ. ਪਹੁੰਚੇ।

ਜਾਣਕਾਰੀ ਮੁਤਾਬਕ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਧੀ ਅੰਜਲੀ ਦਾ ਵਿਆਹ ਦੀਆਂ ਰਸਮਾਂ ਟਾਊਨਸ਼ਿਪ ਵਿਚ ਹੋਈਆਂ। ਨਵੇਂ ਵਿਆਹੇ ਜੋੜੇ ਨੂੰ ਆਸ਼ੀਰਵਾਦ ਦੇਣ ਲਈ ਕਈ ਪ੍ਰਮੁੱਖ ਮੰਤਰੀਆਂ, ਸੰਸਦ ਮੈਂਬਰਾਂ, ਵਿਧਾਇਕ ਅਤੇ ਹੋਰ ਮਾਣਯੋਗ ਵਿਅਕਤੀ ਸ਼ਾਮਲ ਹੋਏ। ਅੰਜਲੀ ਅਤੇ ਅਨੀਸ਼ ਦੇ ਵਿਆਹ ਦਾ ਆਯੋਜਨ ਬੇਹੱਦ ਖ਼ਾਸ ਤਰੀਕੇ ਨਾਲ ਕੀਤਾ ਗਿਆ। ਇਸ ਆਯੋਜਨ ਵਿਚ ਮਹਿਮਾਨਾਂ ਨੇ ਜੋੜੇ ਨੂੰ ਆਸ਼ੀਰਵਾਦ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਬੁੱਧਵਾਰ ਸਵੇਰੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਵੀ ਓਮ ਬਿਰਲਾ ਦੇ ਘਰ ਪਹੁੰਚੇ ਅਤੇ ਨਵੇਂ ਵਿਆਹੇ ਜੋੜੇ ਨੂੰ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਦਿੱਤਾ।

ਦੱਸ ਦੇਈਏ ਕਿ IAS ਅੰਜਲੀ ਬਿਰਲਾ ਅਤੇ ਕਾਰੋਬਾਰੀ ਅਨੀਸ ਰਜਨੀ ਦੇ ਵਿਆਹ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਉਨ੍ਹਾਂ ਦੇ 12 ਨਵੰਬਰ ਨੂੰ ਹੋਏ ਵਿਆਹ ਸਮਾਗਮ ਨਾਲ ਸਬੰਧਤ ਹੈ। ਇਸ ਵੀਡੀਓ 'ਚ ਅਨੀਸ ਅਤੇ ਅੰਜਲੀ ਦੋਵੇਂ ਡਾਂਸ ਕਰਦੇ ਨਜ਼ਰ ਆ ਰਹੇ ਹਨ। ਦਿੱਲੀ ਦੇ ਰਾਮਜਸ ਕਾਲਜ ਤੋਂ ਗ੍ਰੈਜੂਏਟ ਅੰਜਲੀ ਬਿਰਲਾ 2019 ਬੈਚ ਦੀ ਆਈ.ਏ.ਐਸ. ਹੈ। ਉਸ ਨੂੰ ਭਾਰਤੀ ਰੇਲਵੇ ਲੇਖਾ ਸੇਵਾ ਲਈ ਚੁਣਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਿਲਹਾਲ ਰੇਲਵੇ ਮੰਤਰਾਲੇ 'ਚ ਕੰਮ ਕਰ ਰਹੀ ਹੈ, ਜਦੋਂ ਕਿ ਅਨੀਸ਼ ਕੋਟਾ ਦੇ ਕਾਰੋਬਾਰੀ ਪਰਿਵਾਰ ਨਾਲ ਸਬੰਧਤ ਹੈ।


author

Tanu

Content Editor

Related News