ਨੌਕਰੀ ਲੱਭਣ ਲਈ ਕਿਹਾ ਤਾਂ ਵੱਢ’ਤਾ ਮਾਂ ਦਾ ਗਲਾ, ਬੀ. ਟੈੱਕ. ਕਰ ਚੁੱਕਿਆ ਹੈ ਮੁਲਜ਼ਮ
Monday, Oct 06, 2025 - 10:27 AM (IST)

ਨੈਸ਼ਨਲ ਡੈਸਕ -ਆਂਧਰਾ ਪ੍ਰਦੇਸ਼ ਦੇ ਕੱਡਪਾ ਜ਼ਿਲੇ ’ਚ ਐਤਵਾਰ ਨੂੰ ਇਕ ਦਿਲ ਕੰਬਾਅ ਦੇਣ ਵਾਲੀ ਘਟਨਾ ’ਚ ਇਕ ਨੌਜਵਾਨ ਨੇ ਆਪਣੀ ਮਾਂ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਅਤੇ ਬਾਅਦ ’ਚ ਉਸ ਦੀ ਲਾਸ਼ ਨੂੰ ਬੈੱਡਰੂਮ ’ਚੋਂ ਘੜੀਸ ਕੇ ਘਰ ਦੇ ਵਰਾਂਡੇ ’ਚ ਰੱਖ ਦਿੱਤਾ। ਪੁਲਸ ਨੇ ਕਿਹਾ ਕਿ ਪ੍ਰੋਦਾਤੁਰ ਕਸਬੇ ਦੇ ਸ਼੍ਰੀਰਾਮ ਨਗਰ ਕਾਲੋਨੀ ’ਚ ਮੁਲਜ਼ਮ ਉੱਪਲਾਪਡੀ ਯਸ਼ਵੰਤ (23) ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਮੁਲਜ਼ਮ ਬੀ. ਟੈੱਕ. ਕਰ ਚੁੱਕਿਆ ਹੈ ਪਰ ਬੇਰੋਜ਼ਗਾਰ ਹੈ। ਯਸ਼ਵੰਤ ਦੀ ਮਾਂ ਉੱਪਲਪਤੀ ਲਕਸ਼ਮੀ ਦੇਵੀ (48) ਆਪਣੇ ਬੇਟੇ ’ਤੇ ਨੌਕਰੀ ਲੱਭਣ ਅਤੇ ਜ਼ਿੰਦਗੀ ਵਸਾਉਣ ਦਾ ਦਬਾਅ ਪਾ ਰਹੀ ਸੀ। ਇਸ ਗੱਲ ’ਤੇ ਉਸ ਦੀ ਆਪਣੀ ਮਾਂ ਨਾਲ ਬਹਿਸ ਹੋਈ। ਇਸ ਦੌਰਾਨ ਮੁਲਜ਼ਮ ਯਸ਼ਵੰਤ ਨੇ ਆਪਣੀ ਮਾਂ ’ਤੇ ਚਾਕੂ ਨਾਲ ਹਮਲਾ ਕੀਤਾ ਤੇ ਉਸ ਦਾ ਗਲਾ ਵੱਢ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8