ਬਜ਼ੁਰਗਾਂ ਦੀ ਯਾਦਦਾਸ਼ਤ ਵਧਾ ਸਕਦੀ ਹੈ ਇਕ ਚੱਮਚ ਖੰਡ

Tuesday, Jul 31, 2018 - 12:15 AM (IST)

ਨਵੀਂ ਦਿੱਲੀ - ਇਕ ਨਵੀਂ ਖੋਜ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਬਜ਼ੁਰਗ ਜੋ ਜ਼ਿਆਦਾਤਰ ਕਮਜ਼ੋਰ ਯਾਦਦਾਸ਼ਤ ਦਾ ਸ਼ਿਕਾਰ ਰਹਿੰਦੇ ਹਨ ਅਤੇ ਚੀਜ਼ਾਂ ਭੁੱਲ ਜਾਂਦੇ ਹਨ, ਉਨ੍ਹਾਂ ਲਈ 1 ਚੱਮਚ ਖੰਡ ਫਾਇਦੇਮੰਦ ਹੋ ਸਕਦੀ ਹੈ ਅਤੇ ਇਸ ਨਾਲ ਉਨ੍ਹਾਂ ਦੀ ਮੈਮੋਰੀ ਵਧ ਸਕਦੀ ਹੈ। ਜਦੋਂ ਅਸੀਂ ਪਾਣੀ ਵਿਚ ਥੋੜ੍ਹੀ ਜਿਹੀ ਖੰਡ ਮਿਲਾ ਕੇ ਪੀਂਦੇ ਹਾਂ ਤਾਂ ਸਾਡਾ ਦਿਮਾਗ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਹਾਰਡ ਵਰਕ ਕਰਨ ਲੱਗਦਾ ਹੈ। ਨਾਲ ਹੀ ਵੱਡੀ ਉਮਰ ਦੇ ਲੋਕ ਖੰਡ ਦਾ ਸੇਵਨ ਕਰਨ ਤੋਂ ਬਾਅਦ ਖੁਸ਼ੀ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਦੀ ਯਾਦਦਾਸ਼ਤ ਬਿਹਤਰ ਹੁੰਦੀ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਸਾਡੇ ਸਰੀਰ ਵਿਚ ਦਿਮਾਗ ਲਈ ਜ਼ਿਆਦਾ ਐਨਰਜੀ ਮੁਹੱਈਆ ਹੋਵੇਗੀ ਤਾਂ ਅਸੀਂ ਹਾਰਡ ਵਰਕ ਕਰਨ ਲਈ ਜ਼ਿਆਦਾ ਉਤਸ਼ਾਹਿਤ ਮਹਿਸੂਸ ਕਰਾਂਗੇ। ਇਸ ਨਾਲ ਸਾਡਾ ਆਤਮ-ਵਿਸ਼ਵਾਸ ਬਿਹਤਰ ਹੋਵੇਗਾ ਅਤੇ ਬਦਲੇ ਵਿਚ ਸਾਡਾ ਮਾਨਸਿਕ ਪ੍ਰਦਰਸ਼ਨ ਵੀ ਹੋਰ ਬਿਹਤਰ ਹੋਵੇਗਾ। ਖੋਜਕਾਰਾਂ ਦੀ ਮੰਨੀਏ ਤਾਂ ਉਨ੍ਹਾਂ ਦੀ ਸਟੱਡੀ ਦੇ ਨਤੀਜੇ ਉਨ੍ਹਾਂ ਬਜ਼ੁਰਗਾਂ ਦੇ ਕੰਮ ਆ ਸਕਦੇ ਹਨ, ਜੋ ਆਪਣੀ ਦਿਮਾਗ ਦੀ ਪ੍ਰਫਾਰਮੈਂਸ ਨੂੰ ਬਿਹਤਰ ਬਣਾਉਣ ਦੀਆਂ ਕੋਸ਼ਿਸ਼ਾਂ 'ਚ ਲੱਗੇ ਹਨ।

 


Related News