ਹਿਮਾਚਲ:ਅੱਗ ''ਚ ਝੁਲਸ ਕੇ ਬਜ਼ੁਰਗ ਅਤੇ ਪੁੱਤਰ ਦੀ ਮੌਤ
Friday, Nov 22, 2019 - 04:03 PM (IST)

ਸ਼ਿਮਲਾ-ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ’ਚ 3 ਮੰਜ਼ਿਲਾ ਇਮਾਰਤ ’ਚ ਅੱਗ ਲੱਗ ਜਾਣ ਨਾਲ ਇਕ 60 ਸਾਲਾ ਬਜ਼ੁਰਗ ਅਤੇ ਉਹਦੇ ਪੁੱਤਰ ਦੀ ਝੁਲਸ ਕੇ ਮੌਤ ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਇਹ ਘਟਨਾ ਬੰਜਰ ਤਹਿਸੀਲ ਦੇ ਥਾਟੀ ਬੀਰ ਪਿੰਡ ਦੀ ਹੈ। ਇਹ ਅੱਗ ਵੀਰਵਾਰ ਰਾਤ ਨੂੰ ਉਸ ਸਮੇਂ ਲੱਗੀ ਜਦੋਂ ਸ਼ਾਂਤੀ ਦੇਵੀ ਅਤੇ ਉਸਦੇ ਪਤੀ ਸ਼ੇਰ ਸਿੰਘ ਰਸੋਈ ’ਚ ਰਾਤ ਦਾ ਖਾਣਾ ਬਣਾ ਰਹੇ ਸਨ। ਜਦੋਂ ਕਿ ਉਨ੍ਹਾਂ ਦਾ ਪੁੱਤਰ ਲਾਲ ਸਿੰਘ ਆਪਣੇ ਕਮਰੇ ’ਚ ਸੀ। ਬੇਟੇ ਦੀਆਂ ਚੀਕਾਂ ਸੁਣ ਕੇ ਦੋਵੇਂ ਉਹਦੇ ਕਮਰੇ ਵੱਲ ਗਏ ਤੇ ਅੱਗ ਲੱਗੀ ਦੇਖੀ।
ਕੁੱਲੂ ਦੇ ਪੁਲਸ ਸੁਪਰਡੈਂਟ ਗੌਰਵ ਸਿੰਘ ਨੇ ਦੱਸਿਆ ਕਿ ਘਰ ਦੀ ਪੌੜੀ ਤੋਂ ਤਿਲਕ ਜਾਣ ਕਾਰਣ ਦੇਵੀ ਗਾਦਸੇ ਤੋਂ ਬੱਚ ਗਈ ਸ਼ੇਰ ਸਿੰਘ ਅਤੇ ਉਹਦੇ ਪੁੱਤਰ ਲਾਲ ਸਿੰਘ ਦੀਆਂ ਝੁਲਸੀਆਂ ਲਾਸ਼ਾਂ ਬਾਅਦ ’ਚ ਬਰਾਮਦ ਕੀਤੀਆਂ ਗਈਆਂ। ਘਰ ਸੜਕੇ ਸਵਾਹ ਹੋ ਗਿਆ।