ਚਮਤਕਾਰ! ਸਪੀਡ ਬ੍ਰੇਕਰ ਤੋਂ ਲੱਗਾ ਝਟਕਾ ਤੇ ਉੱਠ ਖੜਿਆ ਮੁਰਦਾ.....

Thursday, Jan 02, 2025 - 08:42 PM (IST)

ਚਮਤਕਾਰ! ਸਪੀਡ ਬ੍ਰੇਕਰ ਤੋਂ ਲੱਗਾ ਝਟਕਾ ਤੇ ਉੱਠ ਖੜਿਆ ਮੁਰਦਾ.....

ਵੈੱਬ ਡੈਸਕ : ਮਹਾਰਾਸ਼ਟਰ ਦੇ ਕੋਲਹਾਪੁਰ ਜ਼ਿਲੇ 'ਚ ਡਾਕਟਰਾਂ ਵੱਲੋਂ ਮ੍ਰਿਤਕ ਐਲਾਨੇ ਜਾਣ ਤੋਂ 15 ਦਿਨਾਂ ਬਾਅਦ ਇਕ ਵਿਅਕਤੀ ਘਰ ਪਰਤਿਆ। ਪੱਛਮੀ ਮਹਾਰਾਸ਼ਟਰ ਦੇ ਕੋਲਹਾਪੁਰ ਜ਼ਿਲੇ ਦੇ ਕਸਾਬਾ-ਬਾਵਦਾ ਨਿਵਾਸੀ ਪਾਂਡੁਰੰਗ ਉਲਪੇ ਨੂੰ 16 ਦਸੰਬਰ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਵੱਲੋਂ ਮ੍ਰਿਤਕ ਐਲਾਨੇ ਜਾਣ ਤੋਂ ਬਾਅਦ ਉਲਪੇ ਦੇ ਗੁਆਂਢੀ ਅਤੇ ਰਿਸ਼ਤੇਦਾਰ ਉਸ ਦੇ ਅੰਤਿਮ ਸੰਸਕਾਰ ਦੀ ਤਿਆਰੀ ਕਰ ਰਹੇ ਸਨ।

ਇਹ ਵੀ ਪੜ੍ਹੋ :  Love Marriage ਕਰਨ ਵਾਲੇ ਜ਼ਰੂਰ ਪੜਨ ਇਹ ਖਬਰ..., High Court ਨੇ ਜਾਰੀ ਕੀਤੇ ਸਖਤ ਹੁਕਮ

ਐਂਬੂਲੈਂਸ ਸਪੀਟ ਬ੍ਰੇਕਰ ਤੋਂ ਲੰਘੀ ਤਾਂ ਹੋਈ ਹਲਚਲ
ਉਲਪੇ ਦੀ ਪਤਨੀ ਨੇ ਕਿਹਾ, "ਜਦੋਂ ਅਸੀਂ ਉਸ ਦੀ ਲਾਸ਼ ਨੂੰ ਹਸਪਤਾਲ ਤੋਂ ਘਰ ਲਿਆ ਰਹੇ ਸੀ, ਤਾਂ ਐਂਬੂਲੈਂਸ ਨੇ ਇੱਕ ਸਪੀਡ ਬ੍ਰੇਕਰ ਲੰਘਿਆ ਅਤੇ ਅਸੀਂ ਦੇਖਿਆ ਕਿ ਉਸ ਦੀਆਂ ਉਂਗਲਾਂ ਵਿੱਚ ਹਿਲਜੁਲ ਹੋਣੀ ਸ਼ੁਰੂ ਹੋ ਗਈ।" ਇਕ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਦੂਜੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਇੱਕ ਪੰਦਰਵਾੜੇ ਤੱਕ ਰਹੇ ਤੇ ਇਸ ਦੌਰਾਨ ਉਸਦੀ 'ਐਂਜੀਓਪਲਾਸਟੀ' ਕੀਤੀ ਗਈ। ਉਲਪੇ ਸੋਮਵਾਰ ਨੂੰ ਹਸਪਤਾਲ ਤੋਂ ਘਰ ਵਾਪਸ ਆ ਰਹੇ ਸਨ।

ਉਲਪੇ ਦਾ ਵੇਰਵਾ
ਉਲਪੇ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਿਹਾ, "ਮੈਂ ਸੈਰ ਕਰਨ ਤੋਂ ਬਾਅਦ ਘਰ ਆਇਆ ਅਤੇ ਚਾਹ ਪੀ ਕੇ ਬੈਠਾ ਸੀ। ਮੈਨੂੰ ਚੱਕਰ ਆ ਰਿਹਾ ਸੀ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਮੈਂ ਬਾਥਰੂਮ ਗਿਆ ਅਤੇ ਮੈਨੂੰ ਉਲਟੀ ਕਰ ਦਿੱਤੀ। ਮੈਨੂੰ ਯਾਦ ਨਹੀਂ ਕਿ ਉਸਤੋਂ ਬਾਅਦ ਕੀ ਹੋਇਆ, ਮੈਨੂੰ ਹਸਪਤਾਲ ਕੌਣ ਲੈ ਕੇ ਗਿਆ। ਉਸ ਹਸਪਤਾਲ ਵੱਲੋਂ ਅਜੇ ਕੋਈ ਵੀ ਟਿੱਪਣੀ ਨਹੀਂ ਆਈ ਹੈ, ਜਿਸ ਨੇ ਓਲਪੇ ਨੂੰ ਮ੍ਰਿਤ ਐਲਾਨਿਆ ਸੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Baljit Singh

Content Editor

Related News