300 ਕਿਲੋ ਦਾ ਇਕ ਤਾਲਾ ਬਣਾ ਰਿਹੈ ਬਜ਼ੁਰਗ ਜੋੜਾ, ਜਾਣੋ ਕੀ ਹੈ ਵਜ੍ਹਾ
Thursday, Mar 18, 2021 - 11:56 AM (IST)
ਅਲੀਗੜ੍ਹ— ਅਯੁੱਧਿਆ ’ਚ ਭਗਵਾਨ ਸ੍ਰੀ ਰਾਮ ਮੰਦਰ ਦੇ ਨਿਰਮਾਣ ਲਈ ਲੋਕ ਦਾਨ ਕਰ ਰਹੇ ਹਨ। ਇਸ ਦਰਮਿਆਨ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਵਿਚ ਇਕ ਬਜ਼ੁਰਗ ਜੋੜੇ ਨੇ ਰਾਮ ਮੰਦਰ ਲਈ ਤਾਲਾ ਬਣਾਉਣ ਦੀ ਇੱਛਾ ਜ਼ਾਹਰ ਕੀਤੀ ਹੈ। ਦਰਅਸਲ ਬਜ਼ੁਰਗ ਜੋੜਾ ਕਰੀਬ 300 ਕਿਲੋ ਦਾ ਤਾਲਾ ਬਣਾ ਰਿਹਾ ਹੈ। ਇਸ ਤੋਂ ਬਾਅਦ ਹੁਣ ਜੋੜੇ ਨੇ ਰਾਮ ਮੰਦਰ ਲਈ ਤਾਲਾ ਬਣਾਉਣ ਦੀ ਇੱਛਾ ਜਤਾਈ ਹੈ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ 'ਤੇ ਮੁੜ ਬੋਲੇ ਰੱਖਿਆ ਮੰਤਰੀ ਰਾਜਨਾਥ ਸਿੰਘ, ਜਤਾਈ ਇਹ ਉਮੀਦ
ਇਕ ਨਿਊਜ਼ ਏਜੰਸੀ ਮੁਤਾਬਕ ਤਾਲਾ ਕਾਰੀਗਰ ਦਾ ਨਾਂ ਸੱਤਿਆ ਪ੍ਰਕਾਸ਼ ਸ਼ਰਮਾ ਹੈ। ਸੱਤਿਆ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇੇ ਇੱਥੇ 100 ਸਾਲ ਤੋਂ ਵੱਧ ਸਮੇਂ ਤੋਂ ਤਾਲਾ ਬਣਾਉਣ ਦਾ ਕੰਮ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਅਸੀਂ 300 ਕਿਲੋ ਦਾ ਇਕ ਤਾਲਾ ਬਣਾ ਰਹੇ ਹਾਂ। ਇਸ ਤੋਂ ਬਾਅਦ ਸਾਡੀ ਇੱਛਾ ਰਾਮ ਮੰਦਰ ਲਈ ਤਾਲਾ ਬਣਾਉਣ ਦੀ ਹੈ।
ਇਹ ਵੀ ਪੜ੍ਹੋ: ਕਿਸਾਨੀ ਮੁੱਦੇ ’ਤੇ ਰਵਨੀਤ ਬਿੱਟੂ ਨੇ ਲੋਕ ਸਭਾ ਸਪੀਕਰ ਨੂੰ ਕੀਤੀ ਵੱਡੀ ਅਪੀਲ
ਕਿਉਂ ਬਣਾਇਆ ਜਾ ਰਿਹਾ ਹੈ 300 ਕਿਲੋ ਦਾ ਤਾਲਾ—
ਸੱਤਿਆ ਪ੍ਰਕਾਸ਼ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਤਾਲਾ ਇਸ ਲਈ ਬਣਾਇਆ ਹੈ, ਤਾਂ ਕਿ ਅਲੀਗੜ੍ਹ ਦੀ ਇਕ ਵੱਖਰੀ ਪਹਿਚਾਣ ਹੋ ਸਕੇ। ਆਪਣੀ ਇੱਛਾ ਜਤਾਉਂਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਰਾਮ ਮੰਦਰ ਲਈ ਵੀ ਇਕ ਵੱਡਾ ਤਾਲਾ ਬਣਾਉਣਾ ਚਾਹੁੰਦਾ ਹਾਂ। ਹਾਲਾਂਕਿ ਸ਼ਰਮਾ ਨੇ ਇਹ ਨਹੀਂ ਦੱਸਿਆ ਕਿ ਉਹ ਰਾਮ ਮੰਦਰ ਲਈ ਕਿੰਨੇ ਕਿਲੋ ਦਾ ਤਾਲਾ ਬਣਾਉਣਗੇ ਅਤੇ ਉਸ ਦੇ ਬਣਾਉਣ ਦੇ ਪਿੱਛੇ ਕਿੰਨਾ ਖਰਚ ਆਵੇਗਾ।
ਇਹ ਵੀ ਪੜ੍ਹੋ: ਜੰਤਰ-ਮੰਤਰ ’ਤੇ ‘ਆਪ’ ਦਾ ਪ੍ਰਦਰਸ਼ਨ; ਭਾਜਪਾ ’ਤੇ ਵਰ੍ਹੇ ਕੇਜਰੀਵਾਲ, ਕਿਹਾ- ‘ਚੰਗੇ ਕੰਮ ਕਰੋ’
ਫ਼ਿਲਹਾਲ 300 ਕਿਲੋ ਦੇ ਤਾਲੇ ਬਾਰੇ ਸੱਤਿਆ ਪ੍ਰਕਾਸ਼ ਨੇ ਦੱਸਿਆ ਕਿ ਇਹ ਤਾਲਾ ਬਣਾਉਂਦਿਆਂ ਉਨ੍ਹਾਂ ਨੂੰ ਇਕ ਸਾਲ ਹੋ ਚੁੱਕਾ ਹੈ। ਇਸ ਨੂੰ ਪੂਰਾ ਬਣਾਉਣ ਵਿਚ ਇਕ-ਦੋ ਮਹੀਨੇ ਅਜੇ ਹੋਰ ਲੱਗਣਗੇ। ਉਨ੍ਹਾਂ ਨੇ ਦੱਸਿਆ ਕਿ ਇਸ ਨੂੰ ਬਣਾਉਣ ਲਈ ਹੁਣ ਤੱਕ ਕਰੀਬ ਕਰੀਬ 1 ਲੱਖ ਖਰਚ ਹੋ ਚੁੱਕੇ ਹਨ।
ਇਹ ਵੀ ਪੜ੍ਹੋ: ਨਵਾਂ ਬਿੱਲ ਪੇਸ਼ ਕਰਕੇ ਕੇਜਰੀਵਾਲ ਦੀ ਜਗ੍ਹਾ ਖ਼ੁਦ ਦਿੱਲੀ ਦੀ ਸਰਕਾਰ ਚਲਾਉਣਗੇ ਮੋਦੀ!