ਐਂਟੀਵਾਇਰਸ ਫੂਡ ਸਟਾਲ ਦੀ ਤਸਵੀਰ ਹੋ ਰਹੀ ਵਾਇਰਲ, ਜਾਣੋਂ ਖਾਸੀਅਤ

Wednesday, Nov 04, 2020 - 07:05 PM (IST)

ਭੁਵਨੇਸ਼ਵਰ - ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਹੈ ਕਿ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਕਾਰੋਬਾਰਾਂ ਅਤੇ ਪੇਸ਼ੇ ਨੂੰ ਪ੍ਰਭਾਵਿਤ ਕੀਤਾ ਹੈ। ਕੋਰੋਨਾ ਮਹਾਮਾਰੀ 'ਚ ਸਭ ਤੋਂ ਜ਼ਿਆਦਾ ਨੁਕਸਾਨ ਰੈਸਟੋਰੈਂਟ ਅਤੇ ਹੋਟਲਾਂ ਨੂੰ ਹੋਇਆ ਹੈ ਪਰ ਹੁਣ ਸਮੇਂ ਦੇ ਨਾਲ ਰੇਸਤਰਾਂ ਅਤੇ ਮੈਨਿਊ ਨੇ ਵੀ ਆਪਣੇ ਤਰੀਕੇ ਤੋਂ ਇਨ੍ਹਾਂ ਨੂੰ ਅਣਮਿੱਥੇ ਸਮੇਂ ਲਈ ਅਨੁਕੂਲਿਤ ਕਰ ਲਿਆ ਹੈ। ਓਡਿਸ਼ਾ ਦੇ ਬੇਰਹਾਮਪੁਰ ਦਾ ਇੱਕ ਟਿਫਿਨ ਸੈਂਟਰ ਇਸ ਦਾ ਇੱਕ ਉਦਾਹਰਣ ਹੈ। ਇੱਕ ਸ਼ਖਸ ਨੇ ਆਪਣੇ ਫੂਡ ਸਟਾਲ ਦਾ ਨਾਮ ਐਂਟੀ ਵਾਇਰਸ ਟਿਫਿਨ ਸੈਂਟਰ ਨਾਮ ਰੱਖਿਆ ਹੈ।

ਖਾਣੇ ਦੀ ਮਾਰਕਟਿੰਗ ਦਾ ਨਵਾਂ ਤਰੀਕਾ ਲੱਭਿਆ
ਕੋਰੋਨਾ ਮਹਾਮਾਰੀ ਦੀ ਵੈਕਸੀਨ ਆਉਣ 'ਚ ਅਜੇ ਦੇਰੀ ਹੈ। ਲੋਕ ਆਪਣੇ ਘਰੇਲੂ ਨੁਸਖਿਆਂ ਦੇ ਜ਼ਰੀਏ ਆਪਣੀ ਇਮਿਊਨਿਟੀ ਸਮਰੱਥਾ ਵਧਾਉਣ ਲਈ ਉਪਾਅ ਲੱਭਦੇ ਰਹਿੰਦੇ ਹਨ। ਕਈ ਉਤਪਾਦ ਅਤੇ ਘਰੇਲੂ ਇਲਾਜ ਜੋ ਇਮਿਊਨਿਟੀ ਸਿਹਤ ਨੂੰ ਬੜਾਵਾ ਦੇਣ ਦਾ ਦਾਅਵਾ ਕਰਦੇ ਹਨ, ਉਹ ਇਸ ਸਮੇਂ ਡਿਮਾਂਡ 'ਚ ਹਨ। ਇਸ ਦਾ ਹੀ ਫਾਇਦਾ ਬੇਰਹਾਰਾਮਪੁਰ ਦੇ ਫੂਡ ਸਟਾਲ ਮਾਲਿਕ ਨੇ ਚੁੱਕਿਆ। ਮਹਾਮਾਰੀ ਦਾ ਸਹਾਰਾ ਲੈਂਦੇ ਹੋਏ ਉਸ ਨੇ ਖਾਣੇ ਦੀ ਮਾਰਕਟਿੰਗ ਦਾ ਨਵਾਂ ਤਰੀਕਾ ਲੱਭਿਆ।

ਮਾਲਿਕ ਨੇ ਮੌਜੂਦਾ ਸਮੇਂ ਦਾ ਫਾਇਦਾ ਚੁੱਕਦੇ ਹੋਏ ਆਪਣੇ ਫੂਡ ਸਟਾਲ ਦਾ ਨਾਮ ਐਂਟੀਵਾਇਰਸ ਟਿਫਿਨ ਸੈਂਟਰ ਰੱਖਣ ਦਾ ਫੈਸਲਾ ਕੀਤਾ। ਸਟਾਲ ਦੇ ਦਿਲਚਸਪ ਬੋਰਡ ਦੀ ਫੋਟੋ ਇੱਕ ਸ਼ਖਸ Budwiser86 ਨੇ ਰੇਡਿਟ 'ਤੇ ਸਾਂਝਾ ਕੀਤਾ। ਉਸ ਨੇ ਲਿਖਿਆ ਕਿ, ਉਮੀਦ ਹੈ ਕਿ ਉਹ ਭੋਜਨ 'ਚ ਸੈਨੇਟਾਈਜ਼ਰ ਨਹੀਂ ਸ਼ਾਮਲ ਕਰ ਰਿਹਾ ਹੈ। ਇਸ 'ਤੇ ਇੱਕ ਯੂਜਰ ਨੇ ਲਿਖਿਆ ਕਿ, ਸਿਰਫ ਗ੍ਰੇਡ ਏ ਬਲੀਚ। ਉਥੇ ਹੀ ਇੱਕ ਹੋਰ ਯੂਜਰ ਨੇ ਲਿਖਿਆ ਕਿ, ਆਧੁਨਿਕ ਸਮੱਸਿਆਵਾਂ ਲਈ ਆਧੁਨਿਕ ਹੱਲ ਦੀ ਲੋੜ ਹੈ।

ਫੋਟੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ
ਇਹ ਫੋਟੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਵਾਇਰਲ ਹੋ ਰਹੇ ਫੂਡ ਸਟਾਲ 'ਤੇ ਕਈ ਲੋਕ ਖਾਣਾ ਖਾਂਦੇ ਨਜ਼ਰ ਆ ਰਹੇ ਹਨ। ਇਸ ਫੂਡ ਸਟਾਲ 'ਤੇ ਖਾਣੇ ਦੇ ਮੈਨਿਊ 'ਚ ਇਡਲੀ, ਡੋਸਾ, ਉਪਮਾ, ਪੁਰੀ, ਸਮੋਸਾ ਅਤੇ ਵੜਾ ਸ਼ਾਮਲ ਹਨ। ਸਟਾਲ ਦਾ ਨਾਮ ਭਾਵੇ ਐਂਟੀਵਾਇਰਸ ਹੋਵੇ ਪਰ ਫੂਡ ਸਟਾਲ 'ਤੇ ਨਾ ਤਾਂ ਸੋਸ਼ਲ ਡਿਸਟੈਂਸਿੰਗ ਨਜ਼ਰ ਆ ਰਹੀ ਹੈ ਅਤੇ ਨਾ ਹੀ ਖਾਣਾ ਸਰਵ ਕਰਣ ਵਾਲੇ ਸ਼ਖਸ ਨੇ ਮਾਸਕ ਲਗਾਇਆ ਅਤੇ ਨਾ ਹੀ ਉਸ ਨੇ ਦਸਤਾਨੇ ਪਾਏ ਹੋਏ ਹਨ।


Inder Prajapati

Content Editor

Related News