ਰਾਜਪਾਲ ਗਣੇਸ਼ੀ ਲਾਲ ਦੇ ਘਰ ਛਾਇਆ ਮਾਤਮ, ਪਤਨੀ ਦਾ ਹੋਇਆ ਦਿਹਾਂਤ

Monday, Nov 23, 2020 - 12:29 PM (IST)

ਰਾਜਪਾਲ ਗਣੇਸ਼ੀ ਲਾਲ ਦੇ ਘਰ ਛਾਇਆ ਮਾਤਮ, ਪਤਨੀ ਦਾ ਹੋਇਆ ਦਿਹਾਂਤ

ਮੁੰਬਈ (ਬਿਊਰੋ) — ਉੜੀਸਾ ਦੇ ਰਾਜਪਾਲ ਗਣੇਸ਼ੀ ਲਾਲ ਦੀ ਪਤਨੀ ਸੁਨੀਲਾ ਦੇਵੀ ਦਾ ਐਤਵਾਰ ਦੇਰ ਰਾਤ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 74 ਸਾਲ ਸੀ। ਰਾਜਪਾਲ ਨੇ ਟਵੀਟ ਕਰਕੇ ਕਿਹਾ, 'ਡੂੰਘੇ ਦੁੱਖ ਅਤੇ ਭਾਰੀ ਮਨ ਨਾਲ ਮੈਂ ਦੱਸ ਰਿਹਾ ਹਾਂ ਕਿ ਰਾਜ ਦੀ ਪਹਿਲੀ ਮਹਿਲਾ ਸ਼੍ਰੀਮਤੀ ਸੁਨੀਲਾ ਦੇਵੀ ਦਾ ਕੱਲ੍ਹ ਰਾਤ ਦਿਹਾਂਤ ਹੋ ਗਿਆ। ਆਓ ਅਸੀਂ ਸਾਰੇ ਮਿਲ ਕੇ ਉਨ੍ਹਾਂ ਦੀ ਆਤਮਾ ਲਈ ਪ੍ਰਾਥਨਾ ਕਰੀਏ। ਓਮ ਸ਼ਾਂਤੀ!'

ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ, 'ਰਾਜਪਾਲ, ਉਨ੍ਹਾਂ ਦੀ ਪਤਨੀ ਤੇ ਪਰਿਵਾਰ ਦੇ 4 ਹੋਰਨਾਂ ਮੈਂਬਰਾਂ ਦੀ 2 ਨਵੰਬਰ ਨੂੰ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਉਨ੍ਹਾਂ ਨੂੰ ਕੋਵਿਡ 19 ਤੋਂ ਬਾਅਦ ਹਸਪਤਾਲ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਲਗਾਤਾਰ ਉਨ੍ਹਾਂ ਦੀ ਹਾਲਤ ਖ਼ਰਾਬ ਹੁੰਦੀ ਜਾ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਐੱਸ. ਯੂ. ਐੱਮ. ਅਲਟੀਮੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਬੈਜਯੰਤ ਪਾਂਡਾ, ਪ੍ਰਦੇਸ਼ ਭਾਜਪਾ ਪ੍ਰਧਾਨ ਸਮੀਰ ਮੋਹੰਤੀ ਤੇ ਉੜੀਸਾ ਪ੍ਰਦੇਸ਼ ਕਾਂਗਰਸ ਸਮਿਤੀ ਦੇ ਪ੍ਰਧਾਨ ਨਿਰੰਜਨ ਪਟਨਾਇਕ ਨੇ ਵੀ ਰਾਪਪਾਲ ਦੀ ਪਤਨੀ ਨੂੰ ਸ਼ਰਧਾਂਜਲੀ ਦਿੱਤੀ।


author

sunita

Content Editor

Related News