ਓਡਿਸ਼ਾ ਕਾਂਗਰਸ ਪ੍ਰਧਾਨ ’ਤੇ ਪਾਰਟੀ ਹੈੱਡਕੁਆਰਟਰ ’ਚ ਸੁੱਟੀ ਗਈ ਸਿਆਹੀ

06/22/2024 4:56:14 PM

ਭੁਵਨੇਸ਼ਵਰ, (ਭਾਸ਼ਾ)- ਓਡਿਸ਼ਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼ਰਤ ਪਟਨਾਇਕ ’ਤੇ ਇਥੇ ਪਾਰਟੀ ਹੈੱਡਕੁਆਰਟਰ ’ਚ ਸ਼ੁੱਕਰਵਾਰ ਨੂੰ 2 ਅਣਪਛਾਤੇ ਵਿਅਕਤੀਆਂ ਨੇ ਕਥਿਤ ਤੌਰ ’ਤੇ ਸਿਆਹੀ ਸੁੱਟੀ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਇਹ ਘਟਨਾ ਸਵੇਰੇ 11.30 ਵਜੇ ਦੇ ਕਰੀਬ ਵਾਪਰੀ ਜਦੋਂ 2 ਨਕਾਬਪੋਸ਼ ਮੁਲਜ਼ਮ ਇਥੇ ਕਾਂਗਰਸ ਭਵਨ ਵਿਚ ਪਟਨਾਇਕ ਦੇ ਕਮਰੇ ਵਿਚ ਦਾਖ਼ਲ ਹੋਏ ਅਤੇ ਉਨ੍ਹਾਂ ਦੇ ਕੱਪੜਿਆਂ ’ਤੇ ਨੀਲੀ ਸਿਆਹੀ ਸੁੱਟ ਦਿੱਤੀ।

ਪਟਨਾਇਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੈਂ ਇਸ ਘਟਨਾ ਤੋਂ ਡਰਨ ਵਾਲਾ ਨਹੀਂ ਹਾਂ। ਸੂਬੇ ਵਿਚ ਕਾਂਗਰਸ ਦੇ ਵਧਦੇ ਕੱਦ ਤੋਂ ਈਰਖਾ ਕਰਨ ਵਾਲੇ ਲੋਕ ਇਸ ਘਟਨਾ ਦੇ ਪਿੱਛੇ ਹਨ। ਕਾਂਗਰਸ ਨੇਤਾ ਨੇ ਬਾਅਦ ਵਿਚ ਰਾਸ਼ਟਰੀ ਯੋਗਤਾ ਅਤੇ ਦਾਖਲਾ ਪ੍ਰੀਖਿਆ (ਨੀਟ)-ਗ੍ਰੈਜੂਏਟ (ਯੂ. ਜੀ.) 2024 ਵਿਚ ਕਥਿਤ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਦੇ ਵਿਰੋਧ ਵਿਚ ਇੱਥੇ ਮਾਸਟਰ ਕੰਟੀਨ ਸਕੁਏਅਰ ਵਿਚ ਇਕ ਸਮਾਗਮ ਵਿਚ ਸ਼ਿਰਕਤ ਕੀਤੀ।


Rakesh

Content Editor

Related News