ਦਿੱਲੀ ਸਰਕਾਰ ਦਾ ਵੱਡਾ ਫੈਸਲਾ, 13 ਨਵੰਬਰ ਨੂੰ ਨਹੀਂ ਲਾਗੂ ਹੋਵੇਗਾ ਆਡ-ਈਵਨ
Friday, Nov 10, 2023 - 05:16 PM (IST)
ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਇਸ ਸਮੇਂ ਵੱਡਾ ਫੈਸਲਾ ਲਿਆ ਹੈ। 13 ਨਵੰਬਰ ਤੋਂ ਆਡ-ਈਵਨ ਲਾਗੂ ਨਹੀਂ ਹੋਵੇਗਾ। ਇਸ ਮਾਮਲੇ 'ਤੇ ਦਿੱਲੀ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ 13 ਨਵੰਬਰ ਤੋਂ ਆਡ-ਈਵਨ ਲਾਗੂ ਹੀਂ ਹੋਵੇਗਾ। ਫਿਲਹਾਲ ਇਸਨੂੰ ਮੁਲਤਵੀ ਕੀਤਾ ਗਿਆ ਹੈ। ਜੇਕਰ ਹਾਲਾਤ ਫਿਰ ਤੋਂ ਗੰਭੀਰ ਹੁੰਦੇ ਹਨ ਤਾਂ ਇਸ 'ਤੇ ਮੁੜ ਵਿਚਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਕੇਂਦਰ ਸਰਕਾਰ ਨੇ ਸੇਵਾ ਮੁਕਤ ਫ਼ੌਜੀਆਂ ਦੀ ਦੀਵਾਲੀ ਵੀ ਕੀਤੀ ਰੌਸ਼ਨ, ਦਿੱਤੀ ਵੱਡੀ ਖ਼ੁਸ਼ਖ਼ਬਰੀ
ਦੀਵਾਲੀ ਤੋਂ ਬਾਅਦ ਲਿਆ ਜਾਵੇਗਾ ਫੈਸਲਾ
ਗੋਪਾਲ ਰਾਏ ਨੇ ਅੱਗੇ ਕਿਹਾ ਕਿ ਦਿੱਲੀ 'ਚ 8-10 ਦਿਨਾਂ ਤੋਂ ਹਵਾ ਦੀ ਗਤੀ 'ਚ ਠਹਿਰਾਅ ਸੀ. ਇਸ ਕਾਰਨ ਪ੍ਰਦੂਸ਼ਣ ਦਾ ਪੱਧਰ ਬੇਹੱਦ ਗੰਭੀਰ ਸ਼੍ਰੇਣੀ 'ਚ ਪਹੁੰਚ ਗਿਆ ਸੀ। ਰਾਤ ਤੋਂ ਜੋ ਬਾਰਿਸ਼ ਹੋ ਰਹੀ ਹੈ ਉਸ ਤੋਂ ਬਾਅਦ ਜੋ AQI 450 ਸੀ, ਉਹ ਅੱਜ 300 ਹੋ ਗਿਆ ਹੈ ਅਤੇ ਅਜੇ ਹੋਰ ਘੱਟ ਹੋਣ ਦੀ ਉਮੀਦ ਹੈ। ਜੇਕਰ ਹਾਲਾਤ ਫਿਰ ਤੋਂ ਗੰਭੀਰ ਹੁੰਦੇ ਹੋ ਤਾਂ ਆਡ-ਈਵਨ 'ਤੇ ਮੁੜ ਵਿਚਾਰ ਕੀਤਾ ਜਾਵੇਗਾ। ਦੀਵਾਲੀ ਤੋਂ ਬਾਅਦ ਸਰਕਾਰ ਪ੍ਰਦੂਸ਼ਣ ਦੀ ਸਮੀਖਿਆ ਬੈਠਕ ਕਰੇਗੀ ਅਤੇ ਉਸਤੋਂ ਬਾਅਦ ਫੈਸਲਾ ਲਿਆ ਜਾਵੇਗਾ।
ਮੰਤਰੀ ਨੇ ਆਖੀ ਇਹ ਗੱਲ
ਗੋਪਾਲ ਰਾਏ ਨੇ ਕਿਹਾ ਕਿ 20 ਨਵੰਬਰ ਤਕ ਆਡ-ਈਵਨ ਲਾਗੂ ਕਰਨ ਦੇ ਫੈਸਲੇ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਰਾਤ ਤੋਂ ਮੌਸਮ 'ਚ ਹਵਾ ਦੀ ਗਤੀ ਵਧਣ ਕਾਰਨ ਬਦਲਾਅ ਹੋਇਆ ਹੈ। ਪ੍ਰਦੂਸ਼ਣ ਦੇ ਪੱਧਰ 'ਚ ਸੁਧਾਰ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਡਾਕਟਰ ਨੂੰ ਨਹੀਂ ਮਿਲੀ ਚਾਹ, ਨਸਬੰਦੀ ਦੇ ਆਪਰੇਸ਼ਨ ਦੌਰਾਨ ਬੇਹੋਸ਼ ਔਰਤਾਂ ਨੂੰ ਛੱਡ ਕੇ ਭੱਜਿਆ
VIDEO | "Delhi's pollution reached 'severe' category, but with the change in weather and due to rain, the pollution situation improved. The AQI came down to lower than 300, which had previously reached up to 450. So, the odd-even plan scheduled from 13th November to 20th November… pic.twitter.com/IFh3Z138rJ
— Press Trust of India (@PTI_News) November 10, 2023
ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਦੇ ਫੈਨਜ਼ ਲਈ ਵੱਡੀ ਖ਼ਬਰ, ਮਾਂ ਚਰਨ ਕੌਰ ਨੇ ਸਾਂਝੀ ਕੀਤੀ ਖ਼ਾਸ ਪੋਸਟ
ਇਸ ਕਾਰਨ ਸਰਕਾਰ ਨੇ ਲਿਆ ਸੀ ਆਡ-ਈਵਨ ਦਾ ਫੈਸਲਾ
ਦਿੱਲੀ 'ਚ ਲਗਾਤਾਰ ਵਧਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ 13 ਨਵੰਬਰ ਤੋਂ 20 ਨਵੰਬਰ ਤਕ ਆਡ-ਈਵਨ ਲਗਾਉਣ ਦਾ ਫੈਸਲਾ ਕੀਤਾ ਸੀ। ਸੁਪਰੀਮ ਕੋਰਟ ਨੇ 7 ਨਵੰਬਰ ਨੂੰ ਗੱਡੀਆਂ ਰਾਹੀਂ ਫੈਲ ਰਹੇ ਪ੍ਰਦੂਸ਼ਣ 'ਤੇ ਰੋਕ ਲਗਾਉਣ ਦੀ ਗੱਲ ਆਖੀ ਸੀ। ਇਸਤੋਂ ਬਾਅਦ ਦਿੱਲੀ ਸਰਕਾਰ ਨੇ ਆਡ-ਈਵਨ ਲਗਾਉਣ ਦਾ ਫੈਸਲਾ ਲਿਆ ਸੀ। ਇਸ ਮਾਮਲੇ 'ਤੇ ਗੋਪਾਲ ਰਾਏ ਨੇ ਕਿਹਾ ਸੀ ਸੁਪਰੀਮ ਕੋਰਟ ਦੁਆਰਾ ਇਸਦੀ ਪ੍ਰਭਾਵਸ਼ੀਲਤਾ ਦੀ ਸਮੀਖਿਆ ਕੀਤੇ ਜਾਣ ਅਤੇ ਆਦੇਸ਼ ਜਾਰੀ ਕੀਤੇ ਜਾਣ ਤੋਂ ਬਾਅਦ ਹੀ ਯੋਜਨਾ ਨੂੰ ਲਾਗੂ ਕਰਨ 'ਤੇ ਫੈਸਲਾ ਲਿਆ ਜਾਵੇਗਾ।
2016 ਨੂੰ ਹੋਈ ਸੀ ਆਡ-ਈਵਨ ਦੀ ਸ਼ੁਰੂਆਤ
ਦਿੱਲੀ 'ਚ ਆਡ-ਈਵਨ ਦੀ ਸ਼ੁਰੂਆਤ 2016 'ਚ ਕੀਤੀ ਗਈ ਸੀ। ਇਸ ਸਮੇਂ ਦਿੱਲੀ 'ਚ ਪ੍ਰਦੂਸ਼ਣ ਕਾਰਨ ਹਾਲਾਤ ਲਗਾਤਾਰ ਖਰਾਬ ਹੋ ਰਹੇ ਸਨ। ਆਡ-ਈਵਨ ਤਹਿਤ ਕਾਰਾਂ ਨੂੰ ਨਵੰਬਰ ਪਲੇਟ ਦੇ ਆਧਾਰ 'ਤੇ ਵਿਕਲਪਿਕ ਦਿਨਾਂ 'ਚ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ- ਮਹਿੰਦਰਾ ਦੀਆਂ ਇਨ੍ਹਾਂ ਗੱਡੀਆਂ 'ਤੇ ਮਿਲ ਰਿਹੈ 3.5 ਲੱਖ ਤਕ ਦਾ ਡਿਸਕਾਊਂਟ