PG ''ਚ ਮ੍ਰਿਤਕ ਮਿਲੀ ਨਰਸਿੰਗ ਦੀ ਵਿਦਿਆਰਥਣ

Tuesday, Aug 20, 2024 - 01:54 PM (IST)

PG ''ਚ ਮ੍ਰਿਤਕ ਮਿਲੀ ਨਰਸਿੰਗ ਦੀ ਵਿਦਿਆਰਥਣ

ਨਵੀਂ ਦਿੱਲੀ- ਪੂਰਬੀ ਦਿੱਲੀ ਦੇ ਨਿਊ ਅਸ਼ੋਕ ਨਗਰ ਇਲਾਕੇ ਵਿਚ ਪੀ.ਜੀ. 'ਚ ਰਹਿ ਰਹੀ ਨਰਸਿੰਗ ਦੀ 22 ਸਾਲਾ ਵਿਦਿਆਰਥਣ ਆਪਣੇ ਕਮਰੇ ਵਿਚ ਮ੍ਰਿਤਕ ਮਿਲੀ। ਅਜਿਹਾ ਖ਼ਦਸ਼ਾ ਹੈ ਕਿ ਵਿਦਿਆਰਥਣ ਨੇ ਖ਼ੁਦਕੁਸ਼ੀ ਕੀਤੀ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਪੀ. ਸੀ. ਆਰ. ਨੂੰ ਫੋਨ ਕਰ ਕੇ ਸੂਚਿਤ ਕੀਤਾ ਗਿਆ ਸੀ ਇਕ ਔਰਤ ਆਪਣੇ ਕਮਰੇ ਵਿਚ ਬੇਹੋਸ਼ ਪਈ ਹੈ। ਪੁਲਸ ਦੀ ਇਕ ਟੀਮ ਘਟਨਾ ਵਾਲੀ ਥਾਂ 'ਤੇ ਪਹੁੰਚੀ ਅਤੇ ਕਮਰਾ ਅੰਦਰੋਂ ਬੰਦ ਵੇਖਿਆ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਦਰਵਾਜ਼ਾ ਤੋੜਿਆ। ਔਰਤ ਆਪਣੇ ਬਿਸਤਰੇ 'ਤੇ ਮ੍ਰਿਤਕ ਮਿਲੀ ਅਤੇ ਉਸ ਦੇ ਹੱਥ ਇਕ ਪਤਲੀ ਟਿਊਬ ਲੱਗੀ ਹੋਈ ਸੀ ਅਤੇ ਛੱਤ 'ਤੇ ਲੱਗੇ ਪੱਖੇ ਤੋਂ ਦੋ ਆਈ. ਵੀ. ਡਰਿੱਪ ਲਟਕ ਰਹੀਆਂ ਸਨ। 


ਪੁਲਸ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਵਿਦਿਆਰਥਣ ਦੋ ਹੋਰ ਲੋਕਾਂ ਨਾਲ ਪੀ. ਜੀ. ਵਿਚ ਰਹਿੰਦੀ ਸੀ, ਜੋ ਰੱਖੜੀ ਲਈ ਘਰ ਗਈਆਂ ਹੋਈਆਂ ਸਨ। ਇਕ ਅਪਰਾਧ ਦਲ ਨੇ ਘਟਨਾ ਵਾਲੀ ਥਾਂ ਦਾ ਨਿਰੀਖਣ ਕੀਤਾ ਅਤੇ ਲਾਸ਼ LBS ਹਸਪਤਾਲ ਦੇ ਮੁਰਦਾਘਰ ਲਿਜਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਅਤੇ ਮੰਗਲਵਾਰ ਨੂੰ ਪੋਸਟਮਾਰਟਮ ਮਗਰੋਂ ਲਾਸ਼ ਉਨ੍ਹਾਂ ਨੂੰ ਸੌਂਪ ਦਿੱਤੀ ਜਾਵੇਗੀ। ਪੁਲਸ ਨੇ ਦੱਸਿਆ ਕਿ ਇਹ ਖ਼ੁਦਕੁਸ਼ੀ ਦਾ ਮਾਮਲਾ ਜਾਪਦਾ ਹੈ। ਹਾਲਾਂਕਿ ਘਟਨਾ ਵਾਲੀ ਥਾਂ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਇਸ ਮਾਮਲੇ ਦੀ ਸਾਰੇ ਪਹਿਲੂਆਂ ਨਾਲ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News