ਨਰਸਾਂ ਨੇ ਦਿੱਤੀ ਦੇਸ਼-ਪੱਧਰੀ ਅੰਦੋਲਨ ਦੀ ਚਿਤਾਵਨੀ, ਜਾਣੋ ਕੀ ਹੈ ਪੂਰਾ ਮਾਮਲਾ

Saturday, Jun 24, 2023 - 05:01 PM (IST)

ਨਵੀਂ ਦਿੱਲੀ- ਸਹਾਇਕ ਨਰਸਿੰਗ ਸੁਪਰਡੈਂਟ (ਏ. ਐੱਨ. ਐੱਸ.) ਅਤੇ ਡਿਪਟੀ ਨਰਸਿੰਗ ਸੁਪਰਡੈਂਟ (ਡੀ. ਐੱਨ. ਐੱਸ.) ਵਰਗੇ ਦੋ ਅਹੁਦਿਆਂ ਨੂੰ ਏ. ਐੱਨ. ਐੱਸ. ਦੇ ਅਹੁਦੇ ’ਚ ਸ਼ਾਮਲ ਕਰਨ ਨਾਲ ਸਬੰਧਤ ਸਿਹਤ ਮੰਤਰਾਲਾ ਦੇ ਫੈਸਲੇ ਦੇ ਵਿਰੋਧ ’ਚ ਨਰਸਾਂ ਨੇ ਦੇਸ਼-ਪੱਧਰੀ ਅੰਦੋਲਨ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਨਰਸਾਂ ਨੇ ਕਿਹਾ, ‘‘ਏ. ਐੱਨ. ਐੱਸ. ਨੂੰ ਡਿਮੋਟ ਕਰਨ ਦੀ ਬਜਾਏ ਡੀ. ਐੱਨ. ਐੱਸ. ਦੇ ਅਹੁਦੇ ਨੂੰ ਨਰਸਿੰਗ ਸੁਪਰਡੈਂਟ (ਐੱਨ. ਐੱਸ.) ਦੇ ਅਹੁਦੇ ’ਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਨਰਸਾਂ ਨੂੰ ਵੀ ਉੱਚ ਅਹੁਦਿਆਂ ਤੱਕ ਪੁੱਜਣ ਦੇ ਮੌਕੇ ਮਿਲ ਸਕਣ।

ਨਰਸਾਂ ਦੇ ਦੋ ਅਹੁਦਿਆਂ ਦੇ ਰਲੇਵੇਂ ਨੂੰ ਲੈ ਕੇ ਆਲ ਇੰਡੀਆ ਗਵਰਨਮੈਂਟ ਨਰਸਿਜ਼ ਫੈੱਡਰੇਸ਼ਨ (ਏ. ਆਈ. ਜੀ. ਐੱਨ. ਐੱਫ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਫੈਸਲੇ ਦਾ ਅਸਰ ਦਿੱਲੀ ਦੇ 4 ਕੇਂਦਰੀ ਹਸਪਤਾਲਾਂ ’ਚ ਤਾਇਨਾਤ ਨਰਸਾਂ ਦੇ ਕਰੀਅਰ ’ਤੇ ਹੀ ਨਹੀਂ, ਸਮੁੱਚੇ ਦੇਸ਼ ਦੇ ਹਸਪਤਾਲਾਂ (ਈ. ਐੱਸ. ਆਈ. ਸੀ., ਰੇਲਵੇ, ਨਿੱਜੀ ਅਦਾਰਿਆਂ ਅਤੇ ਹੋਰ ਸੰਸਥਾਨਾਂ ਆਦਿ ’ਚ ਕੰਮ ਕਰਨ ਵਾਲੀਆਂ ਨਰਸਾਂ ਦੇ ਕਰੀਅਰ ’ਤੇ ਪਵੇਗਾ। ਆਈ. ਜੀ. ਐੱਨ. ਐੱਫ. ਦੀ ਪ੍ਰਧਾਨ ਅਨਿਤਾ ਪਵਾਰ ਨੇ ਕਿਹਾ ਕਿ ਡੀ. ਐੱਨ. ਐੱਸ. ਦੇ ਅਹੁਦੇ ਨੂੰ ਖਤਮ ਕੀਤੇ ਜਾਣ ਦਾ ਫੈਸਲਾ ਸਮਝ ਤੋਂ ਪਰੇ ਹੈ।


Rakesh

Content Editor

Related News