ਨਰਸਰੀ ਦੇ ਵਿਦਿਆਰਥੀ ਨੇ ਤੀਜੀ ਜਮਾਤ ਦੇ ਬੱਚੇ ਨੂੰ ਮਾਰੀ ਗੋਲੀ, ਬੈਗ ''ਚ ਪਿਸਤੌਲ ਲੈ ਕੇ ਪਹੁੰਚਿਆ ਸਕੂਲ

Wednesday, Jul 31, 2024 - 02:54 PM (IST)

ਨਰਸਰੀ ਦੇ ਵਿਦਿਆਰਥੀ ਨੇ ਤੀਜੀ ਜਮਾਤ ਦੇ ਬੱਚੇ ਨੂੰ ਮਾਰੀ ਗੋਲੀ, ਬੈਗ ''ਚ ਪਿਸਤੌਲ ਲੈ ਕੇ ਪਹੁੰਚਿਆ ਸਕੂਲ

ਸੁਪੌਲ: ਬਿਹਾਰ ਦੇ ਸੁਪੌਲ ਜ਼ਿਲੇ ਦੇ ਤ੍ਰਿਵੇਣੀਗੰਜ ਦੇ ਲਾਲਪੱਟੀ ਸਥਿਤ ਸੇਂਟ ਜੌਹਨ ਬੋਰਡਿੰਗ ਸਕੂਲ ਵਿੱਚ ਅੱਜ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਨਰਸਰੀ ਕਲਾਸ 'ਚ ਪੜ੍ਹਦਾ 5 ਸਾਲ ਦਾ ਬੱਚਾ ਬੈਗ 'ਚ ਹਥਿਆਰ ਲੈ ਕੇ ਸਕੂਲ ਪਹੁੰਚਿਆ ਸੀ। ਪ੍ਰਾਥਣਾ ਤੋਂ ਪਹਿਲਾਂ ਨਰਸਰੀ ਦੇ ਵਿਦਿਆਰਥੀ ਨੇ ਤੀਜੀ ਜਮਾਤ ਦੇ 10 ਸਾਲਾ ਵਿਦਿਆਰਥੀ ਆਸਿਫ਼ 'ਤੇ ਗੋਲੀ ਚਲਾ ਦਿੱਤੀ। ਗੋਲੀ ਆਸਿਫ਼ ਦੇ ਖੱਬੇ ਹੱਥ ਵਿੱਚ ਲੱਗੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਆਸਿਫ ਨੂੰ ਤੁਰੰਤ ਤ੍ਰਿਵੇਣੀਗੰਜ ਦੇ ਸਬ-ਡਵੀਜ਼ਨਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਕੂਲ ਪ੍ਰਸ਼ਾਸਨ 'ਤੇ ਵੀ ਸਵਾਲ ਚੁੱਕੇ ਜਾ ਰਹੇ ਹਨ ਕਿ ਇੰਨੀ ਵੱਡੀ ਲਾਪਰਵਾਹੀ ਕਿਵੇਂ ਹੋ ਗਈ।PunjabKesari

ਪਰਿਵਾਰਕ ਮੈਂਬਰਾਂ ਵਲੋਂ ਸੜਕ 'ਤੇ ਹੰਗਾਮਾ 

ਇਸ ਘਟਨਾ ਤੋਂ ਗੁੱਸੇ 'ਚ ਆਏ ਪਰਿਵਾਰਕ ਮੈਂਬਰਾਂ ਨੇ ਪਿੰਡ ਲਾਲਪੱਟੀ ਸਥਿਤ ਐੱਨ. ਐੱਚ. 327 'ਤੇ ਕਰੀਬ ਅੱਧਾ ਘੰਟਾ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਪੁਲਸ ਤੋਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਪੁਲਸ ਨੂੰ ਜਾਮ ਹਟਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਪੁਲਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਕਿਸੇ ਤਰ੍ਹਾਂ ਮਨਾ ਕੇ ਜਾਮ ਖਤਮ ਕਰਵਾਇਆ। ਹੁਣ ਸੇਂਟ ਜੌਹਨ ਬੋਰਡਿੰਗ ਸਕੂਲ ਵਿੱਚ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਹਾਲਾਂਕਿ ਪ੍ਰਸ਼ਾਸਨ ਦੀ ਸਿਆਣਪ ਕਾਰਨ ਸੈਂਕੜੇ ਬੱਚਿਆਂ ਨੂੰ ਸਕੂਲ ਤੋਂ ਬਾਹਰ ਕੱਢ ਲਿਆ ਗਿਆ।


author

DILSHER

Content Editor

Related News