ਨਨ ਨਾਲ ਗਲਤ ਰਵੱਈਆ ਕਰਨ ਦੇ ਮਾਮਲੇ ''ਚ 2 ਗ੍ਰਿਫ਼ਤਾਰ

Friday, Apr 02, 2021 - 01:42 PM (IST)

ਝਾਂਸੀ- ਉੱਤਰ ਪ੍ਰਦੇਸ਼ ਦੇ ਝਾਂਸੀ 'ਚ ਸਟੇਟ ਰੇਲਵੇ ਪੁਲਸ ਨੇ ਪਿਛਲੇ ਮਹੀਨੇ ਨਨ ਨਾਲ ਕਥਿਤ ਤੌਰ 'ਤੇ ਗਲਤ ਰਵੱਈਆ ਕਰਨ ਦੇ ਮਾਮਲੇ 'ਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਬਜਰੰਗ ਦਲ ਦੇ ਸਥਾਨਕ ਵਰਕਰਾਂ ਨੇ ਸ਼ਿਕਾਇਤ ਕੀਤੀ ਸੀ ਕਿ 2 ਕੁੜੀਆਂ ਨੂੰ ਜ਼ਬਰਨ ਧਰਮ ਬਦਲਣ ਲਈ ਲਿਜਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਜੀ.ਆਰ.ਪੀ. ਪੁਲਸ ਨੇ 19 ਮਾਰਚ ਨੂੰ ਤੁਰੰਤ ਐਕਸਪ੍ਰੈੱਸ ਵੇਅ ਤੋਂ ਓਡੀਸ਼ਾ ਦੇ ਰਾਊਰਕੇਲਾ ਜਾ ਰਹੀਆਂ 2 ਨਨ ਅਤੇ 2 ਕੁੜੀਆਂ ਨੂੰ ਪੁੱਛ-ਗਿੱਛ ਲਈ ਟਰੇਨ ਤੋਂ ਉਤਾਰ ਲਿਆ ਸੀ। ਸ਼ਿਕਾਇਤ ਅਨੁਸਾਰ ਧਰਮ ਬਦਲਣ ਵਰਗਾ ਕੋਈ ਮਾਮਲਾ ਸਾਹਮਣੇ ਨਹੀਂ ਆਉਣ 'ਤੇ ਉਨ੍ਹਾਂ ਨੂੰ ਅਗਲੀ ਟਰੇਨ 'ਤੇ ਰਵਾਨਾ ਕਰ ਦਿੱਤਾ ਸੀ।

ਇਹ ਵੀ ਪੜ੍ਹੋ : RSS ਨੂੰ ਸੰਘ ਪਰਿਵਾਰ ਕਹਿਣਾ ਸਹੀ ਨਹੀਂ : ਰਾਹੁਲ ਗਾਂਧੀ

ਸਟੇਟ ਰੇਲਵੇ ਪੁਲਸ (ਜੀ.ਆਰ.ਪੀ.) ਦੇ ਖੇਤਰ ਅਧਿਕਾਰੀ ਨਈਮ ਖਾਨ ਮੰਸੂਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਵੀਰਵਾਰ ਦੇਰ ਰਾਤ ਰੇਲਵੇ ਸਟੇਸ਼ਨ 'ਤੇ ਗਸ਼ਤ ਦੌਰਾਨ ਇੰਚਾਰਜ ਇੰਸਪੈਕਟਰ ਸੁਨੀਲ ਸਿੰਘ ਨੂੰ ਪਤਾ ਲੱਗਾ ਕਿ ਪੁਰਾਣੇ ਬੁਕਿੰਗ ਹਾਲ ਕੋਲ 2 ਨੌਜਵਾਨ ਪੁਲਸ ਕਰਮੀਆਂ ਨਾਲ ਵਿਵਾਦ ਕਰ ਰਹੇ ਹਨ ਕਿ ਪਿਛਲੇ ਦਿਨੀਂ ਨਨ ਦੇ ਮਾਮਲੇ 'ਚ ਪੁਲਸ ਨੇ ਉੱਚਿਤ ਕਾਰਵਾਈ ਨਾ ਕਰਦੇ ਹੋਏ ਉਨ੍ਹਾਂ ਨੂੰ ਛੱਡ ਦਿੱਤਾ ਸੀ। ਇਸ ਸੰਬੰਧ 'ਚ ਉਹ ਪ੍ਰਦਰਸ਼ਨ ਕਰਨ ਦੀ ਧਮਕੀ ਦਿੰਦੇ ਹੋਏ ਪੁਲਸ ਮੁਲਾਜ਼ਮਾਂ ਨਾਲ ਉਲਝ ਰਹੇ ਸਨ। ਖੇਤਰ ਅਧਿਕਾਰੀ ਨੇ ਦੱਸਿਆ ਕਿ ਉਪਰੋਕਤ ਦੋਹਾਂ ਨੌਜਵਾਨਾਂ ਨੂੰ ਸ਼ਾਂਤੀ ਭੰਗ ਕਰਨ ਦੇ ਖ਼ਦਸ਼ੇ ਅਤੇ ਨਨ ਨਾਲ ਗਲਤ ਰਵੱਈਏ 'ਚ ਉਨ੍ਹਾਂ ਦੀ ਭੂਮਿਕਾ ਨੂੰ ਦੇਖਦੇ ਹੋਏ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਅੰਚਲ ਅਰਜਰੀਆ ਅਤੇ ਪੁਰੂਕੇਸ ਅਮਰਯਾ ਇਕ ਹਿੰਦੂਵਾਦੀ ਸੰਗਠਨ ਦੇ ਮੈਂਬਰ ਹਨ।

ਇਹ ਵੀ ਪੜ੍ਹੋ : RSS ਦੀ ਮਾਨਸਿਕਤਾ ਅਨੁਸਾਰ ਬੀਬੀਆਂ ਨੂੰ ਕਮਜ਼ੋਰ ਕਰਨ 'ਚ ਲੱਗੀ ਹੈ ਸਰਕਾਰ : ਰਾਹੁਲ ਗਾਂਧੀ


DIsha

Content Editor

Related News