ਹਰਿਆਣਾ ''ਚ ਮੁੜ ਘਟੀ ਕੁੜੀਆਂ ਦੀ ਗਿਣਤੀ, ਲਿੰਗ ਅਨੁਪਾਤ 917 ਤੋਂ ਘੱਟ ਕੇ 906 ''ਤੇ ਆਈ
Monday, Jul 24, 2023 - 10:54 AM (IST)
ਹਰਿਆਣਾ- ਹਰਿਆਣਾ 'ਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਫਿਰ ਘੱਟ ਗਈ ਹੈ। ਦਸੰਬਰ 2022 'ਚ 1000 ਮੁੰਡਿਆਂ 'ਤੇ ਕੁੜੀਆਂ ਦੀ ਗਿਣਤੀ 917 ਸੀ, ਜੋ ਜੂਨ 2023 'ਚ ਘੱਟ ਕੇ 906 'ਤੇ ਆ ਗਈ ਹੈ। ਯਾਨੀ ਲਿੰਗ ਅਨੁਪਾਤ 11 ਪੁਆਇੰਟ ਡਿੱਗ ਗਿਆ ਹੈ। 6 ਮਹੀਨਿਆਂ 'ਚ 2,50,523 ਬੱਚਿਆਂ ਦਾ ਜਨਮ ਹੋਇਆ। ਇਨ੍ਹਾਂ 'ਚ 1,31,461 ਮੁੰਡੇ ਅਤੇ 1,19,062 ਕੁੜੀਆਂ ਹਨ। ਰੋਹਤਕ, ਚਰਖੀ ਦਾਦਰੀ, ਗੁਰੂਗ੍ਰਾਮ, ਕੈਥਲ, ਕਰਨਾਲ, ਭਿਵਾਨੀ, ਨੂੰਹ, ਪੰਚਕੂਲਾ, ਨਾਰਨੌਲ, ਪਲਵਲ 'ਚ ਲਿੰਗ ਅਨੁਪਾਤ 'ਚ ਵੱਡੀ ਗਿਰਾਵਟ ਆਈ। ਜੀਂਦ, ਰੇਵਾੜੀ, ਕੁਰੂਕੁਸ਼ੇਤਰ, ਝੱਜਰ 'ਚ ਇਹ ਸੁਧਰਿਆ ਹੈ। ਦਰਅਸਲ 2014 'ਚ ਹਰਿਆਣਾ 'ਚ 1000 ਮੁੰਡਿਆਂ 'ਤੇ ਕੁੜੀਆਂ ਦੀ ਗਿਣਤੀ 871 ਸੀ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2015 'ਚ ਪਾਨੀਪਤ ਤੋਂ ਦੇਸ਼ਵਿਆਪੀ ਮੁਹਿੰਮ 'ਬੇਟੀ ਬਚਾਓ, ਬੇਟੀ ਪੜ੍ਹਾਓ' ਸ਼ੁਰੂ ਕੀਤਾ। ਇਸ 'ਤੇ 2019 ਤੱਕ ਲਿੰਗ ਅਨੁਪਾਤ ਵੱਧ ਕੇ 923 'ਤੇ ਪਹੁੰਚਿਆ ਪਰ ਸਾਢੇ 3 ਸਾਲਾਂ 'ਚ ਇਹ ਫਿਰ 17 ਪੁਆਇੰਟ ਘੱਟ ਚੁੱਕਿਆ ਹੈ। ਲਿੰਗ ਅਨੁਪਾਤ ਘੱਟਣ ਨਾਲ ਸਰਕਾਰ ਪਰੇਸ਼ਾਨੀ 'ਚ ਹੈ। ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਏ.ਸੀ.ਐੱਸ. ਡਾ. ਸੁਮਿਤਾ ਮਿਸ਼ਰਾ ਦਾ ਕਹਿਣਾ ਹੈ ਕਿ ਹੁਣ ਹਰ 15 ਦਿਨ 'ਚ ਰਿਵਿਊ ਕੀਤਾ ਜਾਵੇਗਾ। ਗੁਆਂਢੀ ਸੂਬਿਆਂ 'ਚ ਜਿੱਥੇ ਗੈਰ-ਕਾਨੂੰਨੀ ਰੂਪ ਨਾਲ ਭੂਰਣ ਲਿੰਗ ਜਾਂਚ ਹੁੰਦੀ ਹੈ, ਉੱਥੋਂ ਸੰਪਰਕ ਵਧਾਇਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8