Pegasus: ਸਰਕਾਰੀ ਕਲਾਇੰਟ ਨੂੰ ‘ਪੇਗਾਸਸ’ ਨਹੀਂ ਵੇਚੇਗੀ ਕੰਪਨੀ, ਵਿਵਾਦ ਤੋਂ ਬਾਅਦ ਲਿਆ ਫੈਸਲਾ

07/30/2021 1:50:14 PM

ਗੈਜੇਟ ਡੈਸਕ– ਹਾਲ ਹੀ ’ਚ ਕਈ ਦੇਸ਼ਾਂ ਦੀਆਂ ਸਰਕਾਰਾਂ ਦੁਆਰਾ ਲੋਕਾਂ ਦੀ ਜਾਸੂਸੀ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਇਜ਼ਰਾਇਲ ਦੀ ਸਾਈਬਰ ਸਕਿਓਰਿਟੀ ਫਰਮ ਐੱਨ.ਐੱਸ.ਓ. ਨੇ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਪੇਗਾਸਸ ਸਾਫਟਵੇਅਰ ਦੀ ਵਿਕਰੀ ’ਤੇ ਰੋਕ ਲਗਾ ਦਿੱਤੀ ਹੈ। ਭਾਰਤ ਸਮੇਤ ਕਈ ਦੇਸ਼ਾਂ ’ਚ ਜਾਸੂਸੀ ਨੂੰ ਲੈ ਕੇ ਮਚੇ ਹੰਗਾਮੇ ਤੋਂ ਬਾਅਦ ਕੰਪਨੀ ਨੇ ਇਹ ਫੈਸਲਾ ਲਿਆ ਹੈ। 

ਐੱਨ.ਪੀ.ਆਰ. ਦੀ ਰਿਪੋਰਟ ਮੁਤਾਬਕ, ਐੱਨ.ਐੱਸ.ਓ. ਨੇ ਕਿਹਾ ਹੈ ਕਿ ਉਸ ਨੇ ਸਪਾਈਵੇਅਰ ਦੇ ਗਲਤ ਇਸਤੇਮਾਲ ਤੋਂ ਬਾਅਦ ਪੇਗਾਸਸ ਦੀ ਵਿਕਰੀ ਬੰਦ ਕਰ ਦਿੱਤੀ ਹੈ। ਕੰਪਨੀ ਨੇ ਇਕ ਕਾਮੇਂ ਦਾ ਨਾਮ ਨਾ ਦੱਸਣ ਦੀ ਸ਼ਰਤ ’ਤੇ ਇਹ ਜਾਣਕਾਰੀ ਦਿੱਤੀ ਹੈ। ਐੱਨ.ਐੱਸ.ਓ. ਨੇ ਸਰਕਾਰੀ ਕਲਾਇੰਟਸ ਨੂੰ ਬਲਾਕ ਕਰ ਦਿੱਤਾ ਹੈ। ਐੱਨ.ਐੱਸ.ਓ. ਗਰੁੱਪ ਨੇ ਭਲੇ ਹੀ ਸਰਕਾਰੀ ਕਲਾਇੰਟਸ ਨੂੰ ਪੇਗਾਸਸ ਨਾ ਬੇਚਣ ਦਾ ਫੈਸਲਾ ਲਿਆ ਹੈ ਪਰ ਇਹ ਅਜੇ ਤਕ ਇਕ ਭੇਤ ਹੀ ਹੈ ਕਿ ਦੁਨੀਆ ਦੀਆਂ ਕਿੜੀਆਂ-ਕਿਹੜੀਆਂ ਸਰਕਾਰਾਂ ਨੂੰ ਪਹਿਲਾਂ ਪੇਗਾਸਸ ਵੇਚਿਆ ਗਿਆ ਹੈ। ਦੱਸ ਦੇਈਏ ਕਿ ਹਾਲ ਹੀ ’ਚ ਇਜ਼ਰਾਇਲ ਦੀ ਅਥਾਰਿਟੀਜ਼ ਨੇ ਜਾਂਚ ਲਈ ਐੱਨ.ਐੱਸ.ਓ. ਦੇ ਦਫਤਰ ਦਾ ਦੌਰਾ ਕੀਤਾ ਹੈ। 

ਇਹ ਵੀ ਪੜ੍ਹੋ– ਕੀ ਹੈ ਪੈਗਾਸਸ ਸਪਾਈਵੇਅਰ? ਕਿਵੇਂ ਕਰਦਾ ਹੈ ਤੁਹਾਡੀ ਜਾਸੂਸੀ, ਜਾਣੋ ਹਰ ਸਵਾਲ ਦਾ ਜਵਾਬ

ਐੱਨ.ਪੀ.ਆਰ. ਮੁਤਾਬਕ, ਐੱਨ.ਐੱਸ.ਓ. ਦਾ ਕਹਿਣਾ ਹੈ ਕਿ 40 ਦੇਸ਼ਾਂ ’ਚ ਇਸ ਦੇ 60 ਗਾਹਕ ਹਨ ਅਤੇ ਇਹ ਸਾਰੇ ਖੁਫੀਆ ਏਜੰਸੀਆਂ, ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਅਤੇ ਫੌਜਾਂ ਹਨ। ਐੱਨ.ਐੱਸ.ਓ. ਦਾ ਇਹ ਵੀ ਕਹਿਣਾ ਹੈ ਕਿ ਹਾਲ ਹੀ ’ਚ ਪੇਗਾਸਸ ਸਪਾਈਵੇਅਰ ’ਤੇ ਮੀਡੀਆ ਰਿਪੋਰਟਾਂ ਤੋਂ ਪਹਿਲਾਂ ਉਸ ਨੇ ਦੁਰਵਰਤੋਂ ਨੂੰ ਲੈ ਕੇ ਹੁਣ ਤਕ 5 ਸਰਕਾਰੀ ਏਜੰਸੀਆਂ ਦੇ ਸਾਫਟਵੇਅਰ ਨੂੰ ਬਲਾਕ ਕਰ ਦਿੱਤਾ ਹੈ। 

ਐੱਨ.ਐੱਸ.ਓ. ਦਾ ਕਹਿਣਾ ਹੈ ਕਿ ਉਹ ਸਿਰਫ਼ ਅੱਤਵਾਦ ਅਤੇ ਅਪਰਾਧ ਨਾਲ ਲੜਨ ਦੇ ਉਦੇਸ਼ ਨਾਲ ਕੁਝ ਦੇਸ਼ਾਂ ਨੂੰ ਆਪਣੇ ਸਪਾਈਵੇਅਰ ਵੇਚਦੀ ਹੈ ਪਰ ਹਾਲ ਹੀ ’ਚ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਐੱਨ.ਐੱਸ.ਓ. ਨੇ ਆਪਣੇ ਨਾਗਰਿਕਾਂ ਦੀ ਨਿਗਰਾਨੀ ’ਚ ਸ਼ਾਮਲ ਦੇਸ਼ਾਂ ਨਾਲ ਕੰਮ ਕੀਤਾ ਅਤੇ ਦਰਜਨਾਂ ਸਮਾਰਟਫੋਨ ਇਸ ਦੇ ਸਪਾਈਵੇਅਰ ਨਾਲ ਪ੍ਰਭਾਵਿਤ ਪਾਏ ਗਏ। 

ਇਹ ਵੀ ਪੜ੍ਹੋ– Pegasus ਹੀ ਨਹੀਂ, ਇਜ਼ਰਾਇਲੀ ਕੰਪਨੀ ਦੇ Candiru ਦੇ ਸਪਾਈਵੇਅਰ ਨਾਲ ਵੀ ਹੋ ਰਹੀ ਜਾਸੂਸੀ!

ਜ਼ਿਕਰਯੋਗ ਹੈ ਕਿ ਹਾਲ ਹੀ ’ਚ ਫਾਰਬਿਡੇਨ ਸਟੋਰੀਜ਼ ਅਤੇ ਮਨੁੱਖੀ ਅਧਿਕਾਰ ਸੰਸਥਾ ਇੰਟਰਨੈਸ਼ਨਲ ਸਮੇਤ 17 ਮੀਡੀਆ ਸੰਸਥਾਵਾਂ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਪੇਗਾਸਸ ਰਾਹੀਂ 50 ਦੇਸ਼ਾਂ ’ਚ ਪੱਤਰਕਾਰਾਂ, ਨੇਤਾਵਾਂ, ਵਰਕਰਾਂ ਅਤੇ ਕਾਰੋਬਾਰੀਆਂ ਨਾਲ ਜੁੜੇ 50,000 ਫੋਨ ਨੰਬਰਾਂ ਦੀ ਜਾਸੂਸੀ ਕਰਵਾਈ ਗਈ। ਇਨ੍ਹਾਂ ’ਚ 189 ਮੀਡੀਆ ਕਾਮੇਂ, 600 ਤੋਂ ਜ਼ਿਆਦਾ ਨੇਤਾ ਅਤੇ ਸਰਕਾਰੀ ਕਾਮੇਂ, 65 ਕਾਰੋਬਾਰੀ ਅਧਿਕਾਰੀ ਅਤੇ 85 ਮਨੁੱਖੀ ਅਧਿਕਾਰ ਵਰਕਰ ਸ਼ਾਮਲ ਹਨ, ਜਿਨ੍ਹਾਂ ਦੇ ਫੋਨ ’ਤੇ ਨਜ਼ਰ ਰੱਖੀ ਗਈ। 

ਇਹ ਵੀ ਪੜ੍ਹੋ– ਘੇਰੇ ’ਚ ‘ਪੇਗਾਸਸ’: ਵਟਸਐਪ ਮੁਖੀ ਨੇ ਕੀਤੀ ਇਸ ਸਪਾਈਵੇਅਰ ’ਤੇ ਰੋਕ ਲਗਾਉਣ ਦੀ ਅਪੀਲ


Rakesh

Content Editor

Related News