ਅਯੁੱਧਿਆ ਦੀਆਂ ਸੜਕਾਂ 'ਤੇ ਉਤਰੇ NSG ਕਮਾਂਡੋ; ਦੁਕਾਨਾਂ ਬੰਦ, ਜਾਣੋ ਮਾਮਲਾ

Saturday, Jul 20, 2024 - 12:34 PM (IST)

ਅਯੁੱਧਿਆ ਦੀਆਂ ਸੜਕਾਂ 'ਤੇ ਉਤਰੇ NSG ਕਮਾਂਡੋ; ਦੁਕਾਨਾਂ ਬੰਦ, ਜਾਣੋ ਮਾਮਲਾ

ਅਯੁੱਧਿਆ- ਅਯੁੱਧਿਆ 'ਚ ਰਾਮ ਮੰਦਰ ਦੀ ਸੁਰੱਖਿਆ ਦਾ ਜ਼ਿੰਮਾ ਨੈਸ਼ਨਲ ਸੁਰੱਖਿਆ ਗਾਰਡ (NSG) ਹਵਾਲੇ ਹੈ। ਰਾਮ ਲੱਲਾ ਦੀ ਸੁਰੱਖਿਆ ਨੂੰ ਲੈ ਕੇ ਅਯੁੱਧਿਆ 'ਚ  NSG ਕਮਾਂਡੋਜ਼ ਨੇ ਅੱਤਵਾਦੀਆਂ ਨਾਲ ਨਜਿੱਠਣ ਲਈ ਮੌਕ ਡਰਿੱਲ ਕੀਤੀ। ਰਾਮ ਮੰਦਰ-ਹਨੂੰਮਾਨਗੜ੍ਹੀ ਸਮੇਤ ਸ਼ਹਿਰ 'ਚ ਕਮਾਂਡੋ ਉਤਰੇ। ਅੱਤਵਾਦੀ ਗਤੀਵਿਧੀਆਂ ਨਾਲ ਕਿਵੇਂ ਨਜਿੱਠਣਾ ਹੈ, ਇਸ ਨੂੰ ਲੈ ਕੇ NSG ਕਮਾਂਡੋਜ਼ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। NSG ਕਮਾਂਡੋ ਜਦੋਂ ਅਯੁੱਧਿਆ ਦੀਆਂ ਸੜਕਾਂ 'ਤੇ ਉਤਰੇ ਤਾਂ ਅਯੁੱਧਿਆ ਵਾਸੀ ਵੀ ਹੈਰਾਨ ਰਹਿ ਗਏ।

ਇਹ ਵੀ ਪੜ੍ਹੋ- ਵੱਡੀ ਖ਼ਬਰ: ED ਦਾ ਵੱਡਾ ਐਕਸ਼ਨ, ਸੋਨੀਪਤ ਤੋਂ ਕਾਂਗਰਸ  MLA ਸੁਰਿੰਦਰ ਪੰਵਾਰ ਗ੍ਰਿਫ਼ਤਾਰ

ਹਨੂੰਮਾਨਗੜ੍ਹੀ ਕਨਕ ਭਵਨ ਅਤੇ ਦਸ਼ਰਥ ਮਹਿਲ ਦੀਆਂ ਸਾਰੀਆਂ ਦੁਕਾਨਾਂ ਅਚਾਨਕ ਬੰਦ ਕਰਵਾ ਦਿੱਤੀਆਂ ਗਈਆਂ। ਇਸ ਤੋਂ ਬਾਅਦ ਹਨੂੰਮਾਨਗੜ੍ਹੀ ਬੜਾ ਸਥਾਨ ਕਨਕ ਭਵਨ ਕੰਪਲੈਕਸ ਵਿਚ ਰਿਹਰਸਲ ਕੀਤੀ ਗਈ, ਜਿਸ ਵਿਚ ਦੱਸਿਆ ਗਿਆ ਕਿ ਅੱਤਵਾਦੀ ਗਤੀਵਿਧੀਆਂ ਦੀ ਸਥਿਤੀ ਵਿਚ ਲੋਕਾਂ ਦੀ ਸੁਰੱਖਿਆ ਕਿਵੇਂ ਕੀਤੀ ਜਾ ਸਕਦੀ ਹੈ ਅਤੇ ਹੰਗਾਮੀ ਸਥਿਤੀਆਂ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ। NSG ਦੇ ਜਵਾਨਾਂ ਨੇ ਬੜਾ ਸਥਾਨ ਤੋਂ ਕਨਕ ਭਵਨ ਅਤੇ ਹਨੂੰਮਾਨਗੜ੍ਹੀ ਤੱਕ ਮੌਕ ਡਰਿੱਲ ਕਰਦੇ ਹੋਏ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਹਨੂੰਮਾਨਗੜ੍ਹੀ ਅਤੇ ਕਨਕ ਭਵਨ ਦੇ ਆਲੇ-ਦੁਆਲੇ ਦੇ ਭਗਤੀ ਮਾਰਗ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਇਸ ਅਚਾਨਕ ਮੌਕ ਡਰਿੱਲ ਤੋਂ ਸਥਾਨਕ ਲੋਕ ਵੀ ਹੈਰਾਨ ਨਜ਼ਰ ਆਏ।

ਇਹ ਵੀ ਪੜ੍ਹੋ- ਮੋਹਲੇਧਾਰ ਮੀਂਹ ਕਾਰਨ ਕਈ ਘਰ ਤਬਾਹ; ਸਕੂਲ-ਕਾਲਜ ਬੰਦ, IMD ਨੇ ਕੀਤਾ ਅਲਰਟ

ਇਕ ਚਸ਼ਮਦੀਦ ਅੰਕਿਤ ਗੁਪਤਾ ਨੇ ਦੱਸਿਆ ਕਿ ਅਸੀਂ ਲੋਕ ਪਵਨ ਪੁੱਤਰ ਹਨੂੰਮਾਨ ਦੇ ਦਰਸ਼ਨ ਕਰ ਕੇ ਘਰ ਜਾ ਰਹੇ ਸੀ ਕਿ ਅਚਾਨਕ ਸਾਰੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ। ਸੜਕਾਂ 'ਤੇ ਕਾਲੇ ਰੰਗ ਦੇ ਕੱਪੜੇ ਪਹਿਨੇ ਕਮਾਂਡੋ ਨਜ਼ਰ ਆਉਣ ਲੱਗੇ। ਪੁਲਸ ਅਧਿਕਾਰੀ ਨਜ਼ਰ ਆਏ ਤਾਂ ਪਤਾ ਲੱਗਾ ਕਿ ਇਹ NSG ਕਮਾਂਡੋ ਹਨ।  NSG ਕਮਾਂਡੋਜ਼ ਨੇ ਕਨਕ ਭਵਨ ਅਤੇ ਦਸ਼ਰਥ ਮਹਿਲ ਵਿਚ ਮੌਕ ਡਰਿੱਲ ਕੀਤੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News