ਹੋਣ ਵਾਲੀ ਐ ਕੋਈ ਵੱਡੀ ਕਾਰਵਾਈ ! NSA ਅਜੀਤ ਡੋਭਾਲ ਨੇ PM ਮੋਦੀ ਨਾਲ ਕੀਤੀ ਮੁਲਾਕਾਤ

Tuesday, May 06, 2025 - 12:21 PM (IST)

ਹੋਣ ਵਾਲੀ ਐ ਕੋਈ ਵੱਡੀ ਕਾਰਵਾਈ ! NSA ਅਜੀਤ ਡੋਭਾਲ ਨੇ PM ਮੋਦੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ- ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਇਸ ਹਮਲੇ ਵਿਚ 26 ਬੇਕਸੂਰ ਸੈਲਾਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਵਲੋਂ ਇਸ ਹਮਲੇ ਮਗਰੋਂ ਲਗਾਤਾਰ ਉੱਚ-ਪੱਧਰੀ ਬੈਠਕਾਂ ਦਾ ਸਿਲਸਿਲਾ ਜਾਰੀ ਹੈ। ਇਸ ਦਰਮਿਆਨ ਅੱਜ ਯਾਨੀ ਕਿ ਮੰਗਲਵਾਰ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਭਾਲ ਨੇ ਪੀ. ਐੱਮ. ਆਵਾਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਨੂੰ ਲੈ ਕੇ ਕਈ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਭਾਰਤ, ਪਾਕਿਸਤਾਨ ਖਿਲਾਫ਼ ਕੁਝ ਤਾਂ ਵੱਡਾ ਕਰਨ ਦੀ ਤਿਆਰੀ ਵਿਚ ਹੈ।

ਇਹ ਵੀ ਪੜ੍ਹੋ-  7 ਮਈ ਨੂੰ ਦੇਸ਼ ਭਰ 'ਚ ਵੱਜਣਗੇ ਖਤਰੇ ਦੇ ਘੁੱਗੂ! ਭਾਰਤੀ ਗ੍ਰਹਿ ਮੰਤਰਾਲਾ ਨੇ ਜਾਰੀ ਕਰ'ਤੇ ਹੁਕਮ

5 ਮਈ ਯਾਨੀ ਕਿ ਕੱਲ ਵੀ ਪ੍ਰਧਾਨ ਮੰਤਰੀ ਮੋਦੀ ਨੇ ਅਜੀਤ ਡੋਭਾਲ ਨਾਲ ਅਹਿਮ ਬੈਠਕ ਕੀਤੀ ਸੀ। ਇਸ ਬੈਠਕ ਵਿਚ ਜੰਮੂ-ਕਸ਼ਮੀਰ ਦੀ ਸੁਰੱਖਿਆ ਸਥਿਤੀ, ਅੱਤਵਾਦੀ ਨੈੱਟਵਰਕ ਖਿਲਾਫ਼ ਆਪ੍ਰੇਸ਼ਨ ਅਤੇ ਪਾਕਿਸਤਾਨ 'ਤੇ ਕੂਟਨੀਤਕ ਦਬਾਅ ਵਧਾਉਣ ਦੀ ਰਣਨੀਤੀ 'ਤੇ ਸਲਾਹ-ਮਸ਼ਵਰਾ ਕੀਤਾ ਗਿਆ। 

ਜ਼ਿਕਰਯੋਗ ਹੈ ਕਿ ਕਿ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ (CCS) ਦੀ ਬੈਠਕ ਵਿਚ ਪਾਕਿਸਤਾਨ ਖ਼ਿਲਾਫ਼ ਸਖ਼ਤ ਕਦਮਾਂ 'ਤੇ ਚਰਚਾ ਹੋਈ। ਜਿਸ ਵਿਚ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਅਤੇ ਅਟਾਰੀ-ਵਾਹਘਾ ਬਾਰਡਰ ਨੂੰ ਬੰਦ ਕਰਨ ਵਰਗੇ ਇਤਿਹਾਸਕ ਫ਼ੈਸਲੇ ਲਏ ਹਨ। 29 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ, NSA ਅਜੀਤ ਡੋਭਾਲ, ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅਤੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ 90 ਮਿੰਟ ਦੀ ਹਾਈ ਲੈਵਲ ਬੈਠਕ ਕੀਤੀ ਸੀ, ਜਿਸ ਵਿਚ ਹਥਿਆਰਬੰਦ ਫ਼ੌਜੀਆਂ ਨੂੰ ਖੁੱਲ੍ਹੀ ਛੁੱਟ ਦੇਣ ਦਾ ਫ਼ੈਸਲਾ ਲਿਆ ਗਿਆ। 

ਇਹ ਵੀ ਪੜ੍ਹੋ- ਜਦੋਂ 8 ਸਾਲ ਦੀ ਕੁੜੀ ਬਣ ਗਈ SHO ! 'ਕੁਰਸੀ' ਤੇ ਬੈਠਦਿਆਂ ਹੀ...

ਓਧਰ ਕੱਲ ਹੋਈ ਬੈਠਕ ਵਿਚ ਗ੍ਰਹਿ ਮੰਤਰਾਲੇ ਨੇ ਕਈ ਸੂਬਿਆਂ ਨੂੰ 7 ਮਈ ਨੂੰ ਪ੍ਰਭਾਵਸ਼ਾਲੀ ਸਿਵਲ ਡਿਫੈਂਸ ਲਈ ਮੌਕ ਡ੍ਰਿਲ ਕਰਨ ਲਈ ਕਿਹਾ ਹੈ। ਇਸ ਮੌਕ ਡ੍ਰਿਲ ਵਿਚ ਕਈ ਉਪਾਅ ਕੀਤੇ ਜਾਣਗੇ। ਮੌਕ ਡਰਿੱਲ ਦੌਰਾਨ ਬਲੈਕਆਊਟ ਹੁੰਦਾ ਹੈ। ਕੱਲ੍ਹ (ਬੁੱਧਵਾਰ) ਸਾਇਰਨ ਵੱਜੇਗਾ ਅਤੇ ਹਮਲੇ ਦੌਰਾਨ ਲੋਕਾਂ ਨੂੰ ਲੁਕਣਾ ਪਵੇਗਾ। ਮੌਕ ਡਰਿੱਲ ਵਿਚ ਲੋਕਾਂ ਨੂੰ ਇਹ ਸਿਖਾਇਆ ਜਾਂਦਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਲਿਜਾਣ ਦਾ ਕੰਮ ਵੀ ਕੀਤਾ ਜਾਂਦਾ ਹੈ। ਲੋਕਾਂ ਨੂੰ ਹਵਾਈ ਹਮਲੇ ਵਰਗੀ ਸਥਿਤੀ ਲਈ ਤਿਆਰ ਰਹਿਣਾ ਪਵੇਗਾ।

ਇਹ ਵੀ ਪੜ੍ਹੋ- ਇਕ ਪਿੰਡ ਅਜਿਹਾ ਵੀ...! ਆਜ਼ਾਦੀ ਮਗਰੋਂ ਪਹਿਲੀ ਵਾਰ ਕਿਸੇ ਨੇ 10ਵੀਂ ਕਲਾਸ ਕੀਤੀ ਪਾਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Tanu

Content Editor

Related News