NRI ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ ''ਚ ਮੋਦੀ ਸਰਕਾਰ, ਚੋਣਾਂ ''ਚ ਸਿੱਧੇ ਕਰ ਸਕਣਗੇ ਵੋਟ

Wednesday, Dec 02, 2020 - 11:13 AM (IST)

NRI ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ ''ਚ ਮੋਦੀ ਸਰਕਾਰ, ਚੋਣਾਂ ''ਚ ਸਿੱਧੇ ਕਰ ਸਕਣਗੇ ਵੋਟ

ਨੈਸ਼ਨਲ ਡੈਸਕ- ਵਿਦੇਸ਼ਾਂ 'ਚ ਬੈਠੇ ਭਾਰਤੀ ਨਾਗਰਿਕਾ (ਐੱਨ.ਆਰ.ਆਈ.) ਵੀ ਹੁਣ ਭਾਰਤ 'ਚ ਹੋਣ ਵਾਲੀਆਂ ਚੋਣਾਂ 'ਚ ਅਹਿਮ ਭੂਮਿਕਾ ਨਿਭਾ ਸਕਣਗੇ। ਦਰਅਸਲ ਭਾਰਤ ਚੋਣ ਕਮਿਸ਼ਨ ਵਿਦੇਸ਼ਾਂ 'ਚ ਰਹਿ ਰਹੇ ਐੱਨ.ਆਰ.ਆਈ. ਨੂੰ ਭਾਰਤ 'ਚ ਵੋਟ ਪਾਉਣ ਦੀ ਸਹੂਲਤ ਦੇਣ ਦੀ ਤਿਆਰੀ ਕਰ ਰਿਹਾ ਹੈ। ਭਾਰਤ 'ਚ ਹੋ ਰਹੀਆਂ ਚੋਣਾਂ 'ਚ ਐੱਨ.ਆਰ.ਆਈ. ਦੀ ਹਿੱਸੇਦਾਰੀ ਵਧਾਉਣ ਲਈ ਚੋਣ ਕਮਿਸ਼ਨ ਉਨ੍ਹਾਂ ਨੂੰ ਪੋਸਟਲ ਬੈਲਟ ਦੀ ਸਹੂਲਤ ਦੇਣ ਦੀ ਤਿਆਰੀ 'ਚ ਹੈ। ਚੋਣ ਕਮਿਸ਼ਨ ਨੇ ਇਸ ਲਈ ਕੇਂਦਰ ਸਰਕਾਰ ਨੂੰ ਪ੍ਰਸਤਾਵ ਵੀ ਭੇਜ ਦਿੱਤਾ ਹੈ। ਜੇਕਰ ਸਰਕਾਰ ਇਸ ਪ੍ਰਸਤਾਵ ਨੂੰ ਮਨਜ਼ੂਰ ਕਰ ਲੈਂਦੀ ਹੈ ਤਾਂ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਐੱਨ.ਆਰ.ਆਈ. ਵੀ ਵੋਟ ਪਾ ਸਕਣਗੇ। ਦੱਸਣਯੋਗ ਹੈ ਕਿ ਅਗਲੇ ਸਾਲ ਪੱਛਮੀ ਬੰਗਾਲ, ਤੇਲੰਗਾਨਾ, ਤਾਮਿਲਨਾਡੂ, ਆਸਾਮ ਸਮੇਤ ਕਈ ਸੂਬਿਆਂ 'ਚ ਚੋਣਾਂ ਹੋ ਰਹੀਆਂ ਹਨ। 

ਮੇਲ ਰਾਹੀਂ ਵੋਟਿੰਗ
ਐੱਨ.ਆਰ.ਆਈ. ਵੋਟਰ ਇਲੈਕਟ੍ਰਾਨਿਕ ਟਰਾਂਸਮਿਟੇਡ ਪੋਸਟਲ ਬੈਲਟ (ETPBS) ਰਾਹੀਂ ਆਉਣ ਵਾਲੀਆਂ ਚੋਣਾਂ 'ਚ ਵੋਟ ਪਾ ਸਕਣਗੇ। ਇਸ ਪ੍ਰਸਤਾਵ ਦੀ ਜੋ ਸਭ ਤੋਂ ਵੱਡੀ ਗੱਲ ਹੈ ਉਹ ਇਹ ਕਿ ਐੱਨ.ਆਰ.ਆਈ. ਮੇਲ ਰਾਹੀਂ ਵੋਟ ਪਾ ਸਕਣਗੇ। ETPBS 'ਚ ਚੋਣ ਕਮਿਸ਼ਨ ਇਕ ਈ-ਮੇਲ ਰਾਹੀਂ ਪੋਸਟਲ ਬੈਲਟ ਭੇਜਦਾ ਹੈ। ਇਸ ਈ-ਮੇਲ ਲਈ ਵੋਟਰ ਨੂੰ ਵੱਖ ਤੋਂ ਇਕ ਖਾਸ ਕੋਡ ਵੀ ਦਿੱਤਾ ਜਾਂਦਾ ਹੈ। ਕੋਡ ਪੋਸਟ ਨਾਲ ਭੇਜਿਆ ਜਾਂਦਾ ਹੈ, ਉਂਝ ਹੀ ਜਿਵੇਂ ਏ.ਟੀ.ਐੱਮ. ਨਾਲ ਇਕ ਪਿਨ ਵਾਲਾ ਲਿਫ਼ਾਫ਼ਾ ਆਉਂਦਾ ਹੈ। ਉਸ ਕੋਡ ਦੀ ਮਦਦ ਨਾਲ ਵੋਟਰ ਇਸ ਈ-ਮੇਲ ਨੂੰ ਖੋਲ੍ਹ ਸਕਦਾ ਹੈ। ਈ-ਮੇਲ 'ਚ ਮੌਜੂਦ ਬੈਲਟ ਨੂੰ ਡਾਊਨਲੋਡ ਕਰ ਲੈਂਦਾ ਹੈ ਅਤੇ ਮਨਚਾਹੇ ਉਮੀਦਵਾਰ 'ਤੇ ਮੋਹਰ ਲਗਾ ਕੇ ਚੋਣ ਕਮਿਸ਼ਨ ਦੇ ਰਿਟਰਨਿੰਗ ਅਫ਼ਸਰ ਕੋਲ ਵਾਪਸ ਭੇਜ ਦਿੰਦਾ ਹੈ। ਜੇਕਰ ਪ੍ਰਸਤਾਵ ਪਾਸ ਹੋ ਗਿਆ ਤਾਂ ਸਰਕਾਰ ਦੀ ਮਨਜ਼ੂਰੀ ਦੇ ਬਿਨਾਂ ਐੱਨ.ਆਰ.ਆਈ. ਨੂੰ ਵਿਦੇਸ਼ ਤੋਂ ਹੀ ਵੋਟ ਦੇਣ ਦੀ ਸਹੂਲਤ ਮਿਲੇਗੀ। ਹੁਣ ਐੱਨ.ਆਰ.ਆਈ. ਨੂੰ ਆਪਣੇ ਵੋਟਿੰਗ ਕੇਂਦਰ 'ਤੇ ਹੀ ਵੋਟ ਕਰਨ ਦੀ ਸਹੂਲਤ ਹੈ ਯਾਨੀ ਕਿ ਉਹ ਵਿਦੇਸ਼ 'ਚ ਬੈਠ ਕੇ ਵੋਟ ਨਹੀਂ ਪਾ ਸਕਦੇ।

ਭਾਰਤ 'ਚ ਪੋਸਟਲ ਬੈਲਟ ਦਾ ਇਤਿਹਾਸ
ਭਾਰਤੀ ਚੋਣ ਕਮਿਸ਼ਨ ਨੇ ਚੋਣ ਨਿਯਮਾਵਲੀ, 1961 ਦੇ ਨਿਯਮ 23 'ਚ ਸੋਧ ਕਰ ਕੇ ਸਰਹੱਦ 'ਤੇ ਤਾਇਨਾਤ ਅਤੇ ਨੌਕਰੀ ਆਦਿ ਲਈ ਆਪਣੇ ਸੂਬਿਆਂ ਤੋਂ ਦੂਰ ਰਹਿ ਰਹੇ ਲੋਕਾਂ ਨੂੰ ਚੋਣਾਂ 'ਚ ਪੋਸਟਲ ਬੈਲਟ ਜਾਂ ਡਾਕ ਵੋਟ ਪੱਤਰ ਦੀ ਮਦਦ ਨਾਲ ਵੋਟ ਪਾਉਣ ਦੀ ਸਹੂਲਤ ਲਈ 21 ਅਕਤੂਬਰ 2016 ਨੂੰ ਨੋਟੀਫਿਕੇਸ਼ ਜਾਰੀ ਕੀਤਾ ਗਿਆ ਸੀ। ਇਸ ਨਾਲ ਸਰਹੱਦ 'ਤੇ ਤਾਇਨਾਤ ਫ਼ੌਜੀਆਂ ਨੂੰ ਕਾਫ਼ੀ ਸਹੂਲਤ ਹੋਈ ਸੀ। ਦੱਸਣਯੋਗ ਹੈ ਕਿ ਪ੍ਰਾਕਸੀ ਵੋਟਿੰਗ ਉਹ ਹੁੰਦੀ ਹੈ, ਜਿਸ 'ਚ ਕੋਈ ਵਿਅਕਤੀ ਆਪਣੀ ਜਗ੍ਹਾ ਕਿਸੇ ਨੂੰ ਨਾਮਜ਼ਦ ਕਰਦਾ ਹੈ। ਨਾਮਜ਼ਦ ਕੀਤਾ ਹੋਇਆ ਸ਼ਖਸ ਦੂਜੇ ਦੀ ਜਗ੍ਹਾ ਵੋਟ ਪਾ ਸਕਦਾ ਹੈ। ਉੱਥੇ ਹੀ ਹੁਣ ਸਰਕਾਰ ਐੱਨ.ਆਰ.ਆਈ. ਲਈ ETPBS ਸਹੂਲਤ ਲਿਆ ਰਹੀ ਹੈ, ਜੋ ਸਿੱਧੇ ਮੇਲ ਰਾਹੀਂ ਵਿਦੇਸ਼ਾਂ ਤੋਂ ਵੋਟ ਪਾ ਸਕਣਗੇ।

ਭਾਰਤ ਦੀਆਂ ਚੋਣਾਂ 'ਚ ਅਹਿਮ ਭੂਮਿਕਾ ਨਿਭਾਉਣਗੇ ਐੱਨ.ਆਰ.ਆਈ.
ਵਿਦੇਸ਼ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਵਿਦੇਸ਼ਾਂ 'ਚ ਇਕ ਕਰੋੜ 34 ਲੱਖ ਤੋਂ ਵੱਧ ਭਾਰਤੀ ਵਿਦੇਸ਼ਾਂ 'ਚ ਰਹਿੰਦੇ ਹਨ ਅਤੇ ਇਨ੍ਹਾਂ 'ਚੋਂ 60 ਫੀਸਦੀ ਤੋਂ ਵੱਧ ਵੋਟਰ ਹਨ। ਸਰਕਾਰ ਜੇਕਰ ਚੋਣ ਕਮਿਸ਼ਨ ਦੇ ਪ੍ਰਸਤਾਵ ਨੂੰ ਮਨਜ਼ੂਰ ਕਰ ਲੈਂਦੀ ਹੈ ਤਾਂ ਇਹ ਐੱਨ.ਆਰ.ਆਈ. ਵਿਦੇਸ਼ਾਂ 'ਚ ਬੈਠ ਕੇ ਵੀ ਭਾਰਤ ਦੀਆਂ ਚੋਣਾਂ 'ਚ ਅਹਿਮ ਭੂਮਿਕਾ ਨਿਭਾਉਣਗੇ। ਇੱਥੇ ਤੁਹਾਨੂੰ ਇਕ ਗੱਲ ਦੱਸ ਦੇਈਏ ਕਿ ਵਿਦੇਸ਼ਾਂ 'ਚ ਰਹਿ ਰਹੇ ਉਨ੍ਹਾਂ ਭਾਰਤੀਆਂ ਨੂੰ ਭਾਰਤ 'ਚ ਵੋਟਿੰਗ ਕਰਨ ਦਾ ਅਧਿਕਾਰ ਹੋਵੇਗਾ, ਜੋ ਉੱਥੇ ਪੱਕੇ ਤੌਰ 'ਤੇ ਨਹੀਂ ਰਹਿ ਰਹੇ ਹਨ। ਐੱਨ.ਆਰ.ਆਈ. ਤੋਂ ਇਲਾਵਾ PIOs ਵੀ ਹੁੰਦੇ ਹਨ ਯਾਨੀ ਕਿ Persons of Indian Origin ਅਤੇ ਇਨ੍ਹਾਂ ਨੂੰ ਵਿਦੇਸ਼ਾਂ 'ਚ ਉੱਥੋਂ ਦੀ ਨਾਗਰਿਕਤਾ ਮਿਲੀ ਹੁੰਦੀ ਹੈ ਅਤੇ ਇਹ ਲੋਕ ਭਾਰਤ 'ਚ ਵੋਟਿੰਗ ਦੇ ਹੱਕਦਾਰ ਨਹੀਂ ਹਨ। ਅਨੁਮਾਨ ਅਨੁਸਾਰ ਵਿਦੇਸ਼ਾਂ 'ਚ ਇਕ ਕਰੋੜ 86 ਲੱਖ PIOs ਹਨ ਅਤੇ ਇਨ੍ਹਾਂ ਨੂੰ ਭਾਰਤ 'ਚ ਵੋਟਿੰਗ ਦਾ ਅਧਿਕਾਰ ਨਹੀਂ ਹੈ, ਕਿਉਂਕਿ ਇਨ੍ਹਾਂ ਨੂੰ ਉੱਥੋਂ ਦੀ ਨਾਗਰਿਕਤਾ ਮਿਲੀ ਹੋਈ ਹੈ।

ਇਨ੍ਹਾਂ ਸੂਬਿਆਂ 'ਚ ਸਾਲ 2021 'ਚ ਹੋਣਗੀਆਂ ਚੋਣਾਂ
ਸਾਲ 2021 'ਚ ਪੱਛਮੀ ਬੰਗਾਲ, ਤੇਲੰਗਾਨਾ, ਤਾਮਿਲਨਾਡੂ, ਆਸਾਮ ਅਤੇ ਪੁਡੂਚੇਰੀ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਜੇਕਰ ਚੋਣ ਕਮਿਸ਼ਨ ਦਾ ਪ੍ਰਸਤਾਵ ਲਾਗੂ ਹੋ ਜਾਂਦਾ ਹੈ ਤਾਂ ਸਰਕਾਰ ਦੀ ਮਨਜ਼ੂਰੀ ਦੇ ਬਿਨਾਂ ਐੱਨ.ਆਰ.ਆਈ. ਨੂੰ ਵਿਦੇਸ਼ ਤੋਂ ਹੀ ਵੋਟ ਦੇਣ ਦੀ ਸਹੂਲਤ ਮਿਲੇਗੀ। ਹੁਣ ਐੱਨ.ਆਰ.ਆਈ. ਨੂੰ ਆਪਣੇ ਵੋਟਿੰਗ ਕੇਂਦਰ 'ਤੇ ਹੀ ਵੋਟਿੰਗ ਕਰਨ ਦੀ ਸਹੂਲਤ ਹੈ। ਦੱਸਣਯੋਗ ਹੈ ਕਿ ਜਿਨ੍ਹਾਂ 5 ਸੂਬਿਆਂ 'ਚ ਅਗਲੇ ਸਾਲ ਚੋਣਾਂ ਹੋ ਰਹੀਆਂ ਹਨ, ਉੱਥੇ ਦੇ ਕਈ ਭਾਰਤੀ ਵਿਦੇਸ਼ਾਂ 'ਚ ਰਹਿ ਰਹੇ ਹਨ। ਅਗਲੀਆਂ ਚੋਣਾਂ 'ਚ ਐੱਨ.ਆਰ.ਆਈ ਦੀ ਹਿੱਸੇਦਾਰੀ ਚੋਣ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਵਿਦੇਸ਼ ਮੰਤਰਾਲਾ ਦੀ ਸਾਲ 2019 ਦੀ ਰਿਪੋਰਟ ਅਨੁਸਾਰ ਚੋਣ ਕਮਿਸ਼ਨ 'ਚ ਕੁੱਲ 99807 ਐੱਨ.ਆਰ.ਆਈ. ਰਜਿਸਟਰਡ ਹਨ।

ਰਾਜ ਕੁਲ ਰਜਿਸਟਰਡ NRI ਜਨਾਨੀਆਂ ਪੁਰਸ਼ ਥਰਡ ਜੈਂਡਰ
ਪੱਛਮੀ ਬੰਗਾਲ 34 10 24 0
ਤੇਲੰਗਾਨਾ 1436 250 1186 0
ਤਾਮਿਲਨਾਡੂ 916 159 757 0
ਆਸਾਮ 0 0 0 0
ਕੇਰਲ 87651 5296 82341 14
ਪੁਡੂਚੇਰੀ 272 28 244 0

ਪੰਜਾਬ ਅਤੇ ਗੁਜਰਾਤ ਤੋਂ ਵੱਡੀ ਗਿਣਤੀ 'ਚ ਭਾਰਤੀ ਵਿਦੇਸ਼ਾਂ 'ਚ ਰਹਿੰਦੇ ਹਨ। ਜੇਕਰ ਇਨ੍ਹਾਂ ਨੂੰ ਵੋਟ ਪਾਉਣ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਐੱਨ.ਆਰ.ਆਈ. ਵੋਟਰਜ਼ ਨਤੀਜੇ ਪ੍ਰਭਾਵਿਤ ਕਰਨ ਦੀ ਭੂਮਿਕਾ 'ਚ ਆ ਜਾਣਗੇ।

ਰਾਜ ਕੁਲ ਰਜਿਸਟਰਡ NRI ਜਨਾਨੀਆਂ ਪੁਰਸ਼
ਪੰਜਾਬ 1523 363 1160
ਗੁਜਰਾਤ 463 102 361

ਇਨ੍ਹਾਂ ਦੇਸ਼ਾਂ 'ਚ ਸਭ ਤੋਂ ਵੱਧ ਭਾਰਤੀ
ਦੁਨੀਆ ਭਰ ਦੇ ਕਈ ਅਜਿਹੇ ਦੇਸ਼ ਹਨ, ਜਿੱਥੇ ਭਾਰਤੀਆਂ ਦੀ ਗਿਣਤੀ ਕਾਫ਼ੀ ਹੈ। ਇਕ ਅਨੁਮਾਨ ਅਨੁਸਾਰ ਵਿਦੇਸ਼ਾਂ 'ਚ ਕੁੱਲ 1,34,59,195 ਐੱਨ.ਆਰ.ਆਈ. ਰਹਿੰਦੇ ਹਨ। ਹਾਲਾਂਕਿ ਇਹ ਅੰਕੜਾ ਸਿਰਫ਼ ਐੱਨ.ਆਰ.ਆਈ. ਦਾ ਹੈ। ਜੇਕਰ ਪੂਰੇ ਡਾਟਾ 'ਤੇ ਨਜ਼ਰ ਮਾਰੀਏ ਤਾਂ Persons of Indian Origin ਅਤੇ NRI ਨੂੰ ਮਿਲਾ ਕੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ 'ਚ 3,2100,340 ਭਾਰਤੀ ਰਹਿੰਦੇ ਹਨ।

ਦੇਸ਼ NRI Persons of Indian Origin ਕੁੱਲ ਭਾਰਤੀ
ਆਸਟਰੇਲੀਆ 241000 255000 496000
ਬੰਗਲਾਦੇਸ਼ 10385 10391
ਭੂਟਾਨ 60000 0 60000
ਕੈਨੇਡਾ     178410  1510645   1689055
ਚੀਨ 55500       550 56050
ਫਰਾਂਸ    19000 90000 109000     
ਜਰਮਨੀ 1,42,585 42500 1,85,085
ਇਰਾਨ 4000 337 4337
ਇਰਾਕ 18000 7 18007      
ਇਟਲੀ 157695 45357 203052
ਜਾਪਾਨ 37933 686 38619
ਕੁਵੈਤ 1028274 1587 1029861
ਮਲੇਸ਼ੀਆ 227950 2760000  2987950
ਨੇਪਾਲ 600000 0 600000 
ਨਿਊਜ਼ੀਲੈਂਡ 80000 160000  240000
ਕਤਰ     745775 775 746550
ਸਾਊਦੀ ਅਰਬ (ਕਿੰਗਡਮ) 2592166 2781 2594947
ਸ਼੍ਰੀਲੰਕਾ 14000 1600000 1614000
UAE 3419875 5269 3425144
UK 351000 1413000  1764000
USA 1280000  3180000            3180000

ਕੀ ਹੁੰਦਾ ਹੈ ਪੋਸਟਲ ਬੈਲਟ
ਪੋਸਟਲ ਬੈਲਟ ਇਕ ਡਾਕ ਵੋਟ ਪੱਤਰ ਹੁੰਦਾ ਹੈ। ਇਹ 1980 ਦੇ ਦਹਾਕੇ 'ਚ ਚੱਲਣ ਵਾਲੇ ਪੇਪਰਜ਼ ਬੈਲੇਟ ਦੀ ਤਰ੍ਹਾਂ ਹੀ ਹੁੰਦਾ ਹੈ। ਚੋਣਾਂ 'ਚ ਇਸ ਦੀ ਵਰਤੋਂ ਉਨ੍ਹਾਂ ਲੋਕਾਂ ਵਲੋਂ ਕੀਤੀ ਜਾਂਦੀ ਹੈ ਜੋ ਕਿ ਆਪਣੀ ਨੌਕਰੀ ਕਾਰਨ ਆਪਣੇ ਚੋਣ ਖੇਤਰ 'ਚ ਵੋਟ ਨਹੀਂ ਕਰ ਪਾਉਂਦੇ ਹਨ। ਜਦੋਂ ਇਹ ਲੋਕ ਪੋਸਟਲ ਬੈਲਟ ਦੀ ਮਦਦ ਨਾਲ ਵੋਟ ਪਾਉਂਦੇ ਹਨ ਤਾਂ ਇਨ੍ਹਾਂ ਨੂੰ ਸਰਵਿਸ ਵੋਟਰਜ਼ ਵੀ ਕਿਹਾ ਜਾਂਦਾ ਹੈ। ਇਸ ਨੂੰ Electronically Transmitted Postal Ballot System (ETPBS) ਵੀ ਕਿਹਾ ਜਾਂਦਾ ਹੈ। 
 

ਇਸ ਸਮੇਂ ਪੋਸਟਲ ਬੈਲੇਟ ਦੀ ਵਰਤੋਂ ਇਹ ਲੋਕ ਕਰ ਰਹੇ ਹਨ
1- ਸਰਹੱਦ 'ਤੇ ਜਾਂ ਡਿਊਟੀ 'ਤੇ ਤਾਇਨਾਤ ਫ਼ੌਜੀ
2- ਚੋਣ ਡਿਊਟੀ 'ਤੇ ਤਾਇਨਾਤ ਕਰਮੀ
3- ਦੇਸ਼ ਦੇ ਬਾਹਰ ਤਾਇਨਾਤ ਸਰਕਾਰੀ ਅਧਿਕਾਰੀ
4- ਪ੍ਰਿਵੇਂਟਿਵ ਡਿਟੈਂਸ਼ਨ 'ਚ ਰਹਿਣ ਵਾਲੇ ਲੋਕ (ਕੈਦੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੁੰਦਾ ਹੈ)
5- 80 ਸਾਲ ਤੋਂ ਵੱਧ ਉਮਰ ਦੇ ਵੋਟਰ (ਰਜਿਸਟਰੇਸ਼ਨ ਕਰਵਾਉਣਾ ਪੈਂਦਾ ਹੈ)
6- ਦਿਵਯਾਂਗ ਵਿਅਕਤੀ (ਰਜਿਸਟਰੇਸ਼ਨ ਕਰਵਾਉਣਾ ਪੈਂਦਾ ਹੈ)


author

DIsha

Content Editor

Related News