NRC ਵਿਰੋਧ 'ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕੀਤਾ ਸੰਸਦ ਦੇ ਬਾਹਰ ਪ੍ਰਦਰਸ਼ਨ
Wednesday, Aug 01, 2018 - 12:05 PM (IST)
ਨਵੀਂ ਦਿੱਲੀ— ਵਿਰੋਧੀ ਧਿਰ ਦਲਾਂ ਦੇ ਸੰਸਦ ਮੈਂਬਰਾਂ ਨੇ ਰਾਸ਼ਟਰੀ ਨਾਗਰਿਕ ਪੰਜੀ (ਐੱਨ. ਸੀ. ਆਰ.) ਦੇ ਵਿਰੋਧ 'ਚ ਮੰਗਲਵਾਰ ਨੂੰ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ। ਐੱਨ. ਆਰ. ਸੀ. ਦੇ ਵਿਰੋਧ 'ਚ ਹੱਥਾਂ 'ਚ ਪੋਸਟਰ ਲਈ ਤ੍ਰਿਣਮੂਲ ਕਾਂਗਰਸ, ਸਪਾ, ਰਾਜਦ, ਤੇਦੇਪਾ, ਆਪ, ਬਸਪਾ, ਅਤੇ ਜਦ (ਐੱਸ) ਦੇ ਨੇਤਾਵਾਂ ਨੇ ਐੱਨ. ਆਰ. ਸੀ. 'ਚ ਬਦਲਾਅ ਦੀ ਮੰਗ ਕੀਤੀ।
ਤਿਣ੍ਰਮੂਲ ਨੇਤਾ ਕਲਿਆਣ ਬੈਨਰਜੀ ਨੇ ਕਿਹਾ ਕਿ ਐੱਨ. ਆਰ. ਸੀ. ਲੋਕਾਂ ਨੂੰ ਆਪਣੇ ਹੀ ਦੇਸ਼ 'ਚ ਰਫਿਊਜੀ ਬਣਨ ਲਈ ਮਜ਼ਬੂਰ ਕੀਤਾ ਗਿਆ ਹੈ। ਆਪ ਨੇਤਾ ਸੰਜੇ ਸਿੰਘ ਨੇ ਕਿਹਾ ਕਿ ਇਹ ਭਾਜਪਾ ਦੀ ਵੰਡ ਦੀ ਸਿਆਸਤ ਹੈ। ਸੰਸਦ ਦੇ ਅੰਦਰ ਅਤੇ ਬਾਹਰ ਦੋਵਾਂ ਹੀ ਸੰਸਥਾ 'ਤੇ, ਭਾਜਪਾ ਨੀਤ ਰਾਜਗ ਸਰਕਾਰ ਅਤੇ ਕਾਂਗਰਸ ਨੀਤ ਵਿਰੋਧੀ ਵਿਚਕਾਰ ਇਸ ਮੁੱਦੇ 'ਤੇ ਤਿੱਖੀ ਬਹਿਸ ਹੋ ਰਹੀ ਹੈ।