ਹੁਣ ਤੈਅ ਕਰਨਾ ਹੈ ਕਿ ਗਾਂਧੀ ਦਾ ਹਿੰਦੁਸਤਾਨ ਚਾਹੀਦਾ ਹੈ ਜਾਂ ਗੋਡਸੇ ਦਾ : ਰਾਹੁਲ
Tuesday, Mar 12, 2019 - 12:58 AM (IST)

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਭਾਜਪਾ ਅਤੇ ਆਰ. ਐੱਸ. ਐੱਸ. 'ਤੇ ਤਿੱਖਾ ਹਮਲਾ ਬੋਲਿਆ ਅਤੇ ਆਖਿਆ ਕਿ ਲੋਕਾਂ ਨੇ ਤੈਅ ਕਰਨਾ ਹੈ ਕਿ ਉਨ੍ਹਾਂ ਨੂੰ ਗਾਂਧੀ ਦਾ ਹਿੰਦੁਸਤਾਨ ਚਾਹੀਦਾ ਹੈ ਜਾਂ ਫਿਰ ਗੋਡਸੇ ਦਾ ਹਿੰਦੁਸਤਾਨ ਚਾਹੀਦਾ ਹੈ। ਉਨ੍ਹਾਂ ਇਹ ਉਮੀਦ ਵੀ ਜਤਾਈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਦੇਸ਼ 'ਚ ਕਾਂਗਰਸ ਦੀ ਸਰਕਾਰ ਬਣੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਗਾਂਧੀ ਨੇ ਕਿਹਾ, '5 ਸਾਲ ਪਹਿਲਾਂ ਦੇਸ਼ 'ਚ ਇਕ ਚੌਕੀਦਾਰ ਆਇਆ ਅਤੇ ਕਿਹਾ ਕਿ ਮੈਂ ਭ੍ਰਿਸ਼ਟਾਚਾਰ ਦੇ ਵਿਰੁੱਧ ਲੱੜਣ ਆਇਆ ਹਾਂ, ਮੇਰਾ 56 ਇੰਚ ਦਾ ਸੀਨਾ ਹੈ। ਹੁਣ ਕਿਸੇ ਤੋਂ ਵੀ ਪੁੱਛ ਲਵੋ ਚੌਂਕੀਦਾਰ ਕੀ ਹੈ ਤਾਂ ਉਹ ਦੱਸ ਦੇਵੇਗਾ ਕਿ ਚੌਂਕੀਦਾਰ ਚੋਰ ਹੈ।'