ਉੱਤਰਾਖੰਡ ਸਰਕਾਰ ਦਾ ਵੱਡਾ ਫੈਸਲਾ, ਚਾਰ ਧਾਮ ’ਚ ਹੁਣ ਨਹੀਂ ਹੋਣਗੇ VIP ਦਰਸ਼ਨ

Saturday, May 14, 2022 - 10:15 AM (IST)

ਉੱਤਰਾਖੰਡ ਸਰਕਾਰ ਦਾ ਵੱਡਾ ਫੈਸਲਾ, ਚਾਰ ਧਾਮ ’ਚ ਹੁਣ ਨਹੀਂ ਹੋਣਗੇ VIP ਦਰਸ਼ਨ

ਦੇਹਰਾਦੂਨ (ਵਾਰਤਾ)– ਉੱਤਰਾਖੰਡ 'ਚ ਚਾਰ ਧਾਮ ਯਾਤਰਾ ਦੇ ਮੱਦੇਨਜ਼ਰ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਨਿਯਮ ਅਨੁਸਾਰ ਯਾਤਰਾ ਸੰਚਾਲਨ ਦੇ ਨਿਰਦੇਸ਼ ਦਿੱਤੇ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਚਾਰ ਧਾਮਾਂ ’ਚ ਹੁਣ ਵੀ. ਆਈ. ਪੀ. ਦਰਸ਼ਨ ’ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਸਬੰਧ ’ਚ ਹੁਕਮ ਛੇਤੀ ਜਾਰੀ ਕਰ ਦਿੱਤੇ ਜਾਣਗੇ। ਸਰਕਾਰ ਨੇ ਚਾਰ ਧਾਮ ਯਾਤਰਾ ’ਤੇ ਵਧਦੀ ਭੀੜ ਨੂੰ ਲੈ ਕੇ ਇਹ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ : PM ਮੋਦੀ ਨੇ 'ਮਨ ਕੀ ਬਾਤ' ਲਈ ਦੇਸ਼ ਵਾਸੀਆਂ ਤੋਂ ਮੰਗੇ ਸੁਝਾਅ, ਜਾਰੀ ਕੀਤਾ ਇਹ ਟੈਲੀਫ਼ੋਨ ਨੰਬਰ

ਦੱਸ ਦਈਏ ਕਿ ਉੱਤਰਾਖੰਡ ’ਚ ਚਾਰ ਧਾਮ ਯਾਤਰਾ ਸ਼ੁਰੂ ਹੋਏ ਨੂੰ ਇਕ ਹਫ਼ਤਾ ਹੋ ਚੁੱਕਿਆ ਹੈ। ਹੁਣ ਤੱਕ ਯਾਤਰਾ ’ਤੇ ਜਾਣ ਵਾਲੇ 28 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜਿਹੇ ’ਚ ਸਰਕਾਰ ਦੀਆਂ ਤਿਆਰੀਆਂ ’ਤੇ ਕਈ ਸਵਾਲ ਉਠ ਰਹੇ ਸਨ। ਕੇਦਾਰਨਾਥ ਧਾਮ ’ਚ ਸਭ ਤੋਂ ਵੱਧ ਭੀੜ ਨੂੰ ਦੇਖਦੇ ਹੋਏ ਸਰਕਾਰ ਨੇ ਕੇਦਾਰਨਾਥ ’ਚ ਆਈ. ਟੀ. ਬੀ. ਪੀ. ਨੂੰ ਵੀ ਪਹਿਲੀ ਵਾਰ ਤਾਇਨਾਤ ਕੀਤਾ ਹੈ। ਹਾਲਾਂਕਿ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਚਾਰ ਧਾਮ ’ਚ ਜ਼ਿਆਦਾਤਰ ਮੌਤਾਂ ਵਿਵਸਥਾਵਾਂ ਦੀ ਕਮੀ ਨਹੀਂ ਸਗੋਂ ਹਾਰਟ ਅਟੈਕ ਨਾਲ ਹੋਈ ਪਰ ਰਿਪੋਰਟਸ ਅਨੁਸਾਰ ਇਨ੍ਹਾਂ ਮੌਤਾਂ ਦਾ ਪ੍ਰਧਾਨ ਮੰਤਰੀ ਦਫ਼ਤਰ ਨੇ ਨੋਟਿਸ ਲਿਆ ਹੈ ਅਤੇ ਮੌਤਾਂ ਬਾਰੇ ਵੇਰਵੇ ਮੰਗੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News