ਹੁਣ ਚਾਕਲੇਟ ਬਾਰ ਅਤੇ ਚੀਨੀ ਵਾਲੇ ਅਨਾਜ ਨਾਲ ਵੀ ਕੈਂਸਰ ਦਾ ਖਤਰਾ

02/17/2018 11:00:18 AM

ਮੁੰਬਈ - ਹਾਲ ਹੀ ਵਿਚ ਹੋਈ ਇਕ ਸਟੱਡੀ ਵਿਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਲੋੜ ਤੋਂ ਵੱਧ ਪ੍ਰੋਸੈੱਸਡ ਫੂਡ, ਬ੍ਰੇਕਫਾਸਟ ਵਿਚ ਇਸਤੇਮਾਲ ਹੋਣ ਵਾਲਾ ਅਨਾਜ, ਜਿਸ ਵਿਚ ਚੀਨੀ ਦੀ ਮਾਤਰਾ ਵੱਧ ਹੁੰਦੀ ਹੈ, ਚਿਕਨ ਨਗੇਟਸ, ਪਿੱਜ਼ਾ ਅਤੇ ਪਹਿਲਾਂ ਤੋਂ ਸਲਾਈਸ ਕੀਤੀ ਹੋਈ ਬ੍ਰੈੱਡ ਦਾ ਸੇਵਨ ਕਰਨ ਨਾਲ ਕੈਂਸਰ ਹੋਣ ਦਾ ਖਤਰਾ ਵੱਧ ਜਾਂਦਾ ਹੈ। ਬ੍ਰਾਜ਼ੀਲ ਅਤੇ ਫਰਾਂਸ ਦੇ ਖੋਜਕਾਰਾਂ ਨੇ ਦੇਖਿਆ ਕਿ ਵਿਕਸਤ ਦੇਸ਼ਾਂ ਵਿਚ ਇਕ ਔਸਤ ਵਿਅਕਤੀ ਦੇ ਖਾਣੇ ਦਾ 50 ਫੀਸਦੀ ਹਿੱਸਾ ਫਾਸਟ ਫੂਡ ਅਤੇ ਰੈਡੀ ਟੂ ਈਟ ਮੀਲਸ ਹੁੰਦੇ ਹਨ ਅਤੇ ਇਨ੍ਹਾਂ ਨਾਲ ਕੈਂਸਰ ਦਾ ਰਿਸਕ ਵੱਧਦਾ ਹੈ। ਪੈਰਿਸ ਦੇ ਸੋਬਾਨ ਅਤੇ ਯੂਨੀਵਰਸਿਟੀ ਆਫ ਸਾਓ ਪਾਓਲੋ ਦੀਆਂ ਟੀਮਾਂ ਨੇ ਆਪਣੀ ਖੋਜ ਵਿਚ ਦੇਖਿਆ ਕਿ ਅਲਟ੍ਰਾਪ੍ਰੋਸੈੱਸਡ ਫੂਡ ਮਤਲਬ ਲੋੜ ਤੋਂ ਵੱਧ ਖਾਣੇ ਦੇ ਸੇਵਨ ਵਿਚ 10 ਫੀਸਦੀ ਦਾ ਵਾਧਾ ਹੋਇਆ, ਜਿਸ ਨਾਲ ਓਵਰਆਲ ਕੈਂਸਰ ਦਾ ਖਤਰਾ 12 ਫੀਸਦੀ ਤੱਕ ਵੱਧ ਗਿਆ ਹੈ। ਖੋਜ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਤਰ੍ਹਾਂ ਦੇ ਖਾਣੇ ਦੇ ਸੇਵਨ ਨਾਲ ਬ੍ਰੈਸਟ ਕੈਂਸਰ ਦਾ ਖਤਰਾ 11 ਫੀਸਦੀ ਵੱਧ ਜਾਂਦਾ ਹੈ।


Related News