ਹੁਣ ਘਰ ਬੈਠੇ ਬਣੇਗਾ ਪਾਸਪੋਰਟ, ਬਸ ਕਰਨਾ ਹੋਵੇਗਾ ਇਹ ਛੋਟਾ ਜਿਹਾ ਕੰਮ
Friday, Nov 15, 2024 - 06:19 PM (IST)
ਗਾਜ਼ੀਆਬਾਦ- ਪਾਸਪੋਰਟ ਬਣਵਾਉਣ ਲਈ ਪਰੇਸ਼ਾਨ ਹੋ ਰਹੇ ਲੋਕਾਂ ਲਈ ਖੁਸ਼ਖ਼ਬਰੀ ਹੈ। ਪਾਸਪੋਰਟ ਬਣਵਾਉਣ ਲਈ ਹੁਣ ਲੋਕਾਂ ਨੂੰ ਪਾਸਪੋਰਟ ਦਫ਼ਤਰ ਦੇ ਚੱਕਰ ਨਹੀਂ ਕੱਟਣੇ ਪੈਣਗੇ। ਪਾਸਪੋਰਟ ਬਿਨੈਕਾਰਾਂ ਦੀ ਸਹੂਲਤ ਲਈ ਲਾਂਚ ਕੀਤੀ ਗਈ ਪਾਸਪੋਰਟ ਸੇਵਾ ਮੋਬਾਈਲ ਵੈਨ ਕਾਫੀ ਕਾਰਗਰ ਸਾਬਤ ਹੋ ਰਹੀ ਹੈ। ਹੁਣ ਆਨਲਾਈਨ ਸਲਾਟ ਬੁਕਿੰਗ ਜ਼ਰੀਏ ਪਾਸਪੋਰਟ ਮੋਬਾਈਲ ਵੈਨ ਤੈਅ ਸਮੇਂ 'ਤੇ ਬਿਨੈਕਾਰਾਂ ਦੇ ਘਰ ਦੇ ਬਾਹਰ ਹੀ ਪਹੁੰਚ ਜਾਵੇਗੀ। ਇਸ ਵੈਨ ਵਿਚ ਸਾਰੇ ਦਸਤਾਵੇਜ਼ਾਂ ਦੀ ਆਨਲਾਈਨ ਚੈਕਿੰਗ ਅਤੇ ਬਾਇਓਮੈਟ੍ਰਿਕ ਪ੍ਰਕਿਰਿਆ ਘਰ ਵਿਚ ਹੀ ਪੂਰੀ ਕਰ ਲਈ ਜਾਵੇਗੀ।
ਇਹ ਵੀ ਪੜ੍ਹੋ- ਵਿਆਹ ਤੋਂ ਬਾਅਦ ਜਲਦੀ ਕਰ ਲਓ ਇਹ ਕੰਮ ਨਹੀਂ ਤਾਂ ਪਵੇਗਾ ਮੋਟਾ ਜੁਰਮਾਨਾ
ਇਸ ਤੋਂ ਕਈ ਸੂਬਿਆਂ ਦੇ ਲੋਕਾਂ ਨੂੰ ਬਹੁਤ ਫਾਇਦਾ ਮਿਲ ਰਿਹਾ ਹੈ। ਇਸ ਦੇ ਤਹਿਤ ਹੁਣ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ। ਲੋਕਾਂ ਨੂੰ ਪਾਸਪੋਰਟ ਬਣਵਾਉਣ ਲਈ ਦੂਰ ਨਹੀਂ ਜਾਣਾ ਪਵੇਗਾ, ਜਿਸ ਜ਼ਿਲ੍ਹੇ ਤੋਂ ਪਾਸਪੋਰਟ ਦੀ ਡਿਮਾਂਡ ਹੋਵੇਗੀ, ਉਸੇ ਜ਼ਿਲ੍ਹੇ ਵਿਚ ਪਾਸਪੋਰਟ ਸੇਵਾ ਮੋਬਾਈਲ ਵੈਨ ਨੂੰ ਭੇਜ ਕੇ ਲੋਕਾਂ ਨੂੰ ਘਰ ਦੇ ਕੋਲ ਪਾਸਪੋਰਟ ਬਣਵਾਉਣ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ- ਆਧਾਰ ਕਾਰਡ ਨੂੰ ਲੈ ਕੇ ਆਈ ਅਹਿਮ ਖ਼ਬਰ, ਹੁਣ ਵਿਆਹ ਤੋਂ ਬਾਅਦ...
ਸ਼ੁਰੂਆਤੀ ਪੜਾਅ ਵਿਚ ਹਰ ਕੰਮਕਾਜੀ ਦਿਨ ਮੋਬਾਈਲ ਵੈਨ ਲਈ 40 ਅਪੁਆਇੰਟਮੈਂਟ ਤੈਅ ਕੀਤੀਆਂ ਜਾਣਗੀਆਂ ਅਤੇ ਭਵਿੱਖ ਵਿਚ ਮੰਗ ਅਨੁਸਾਰ ਇਹ ਗਿਣਤੀ ਵਧਾਈ ਜਾ ਸਕਦੀ ਹੈ। ਪਾਸਪੋਰਟ ਬਣਵਾਉਣ ਦੇ ਚਾਹਵਾਨ ਲੋਕ ਆਨਲਾਈਨ ਜਾ ਕੇ passportindia.gov.in ਵੈੱਬਸਾਈਟ 'ਤੇ ਸਲਾਟ ਬੁੱਕ ਕਰ ਸਕਦੇ ਹਨ। ਖੇਤਰੀ ਪਾਸਪੋਰਟ ਅਧਿਕਾਰੀ ਸ਼ੈਲੇਂਦਰ ਕੁਮਾਰ ਸਿੰਘ ਨੇ ਕਿਹਾ ਕਿ ਇਹ ਪਾਸਪੋਰਟ ਮੋਬਾਈਲ ਵੈਨ ਸੇਵਾ ਬਿਨੈਕਾਰਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ। ਹੁਣ ਲੋਕ ਆਪਣੇ ਘਰਾਂ ਦੇ ਨੇੜੇ ਆਪਣਾ ਪਾਸਪੋਰਟ ਬਣਵਾ ਸਕਣਗੇ।
ਇਹ ਵੀ ਪੜ੍ਹੋ- ਨੌਕਰੀ ਪੇਸ਼ੇ ਵਾਲੀਆਂ ਔਰਤਾਂ ਲਈ ਖੁਸ਼ਖ਼ਬਰੀ, ਹੁਣ ਮਿਲਣਗੀਆਂ 12 ਵਾਧੂ ਛੁੱਟੀਆਂ