ਹੁਣ ਘਰ ਖਾਣਾ ਮੰਗਵਾਉਣਾ ਹੋਇਆ ਮਹਿੰਗਾ !
Friday, Mar 20, 2026 - 05:39 PM (IST)
ਨੈਸ਼ਨਲ ਡੈਸਕ: ਜੇਕਰ ਤੁਸੀਂ ਫੂਡ ਡਿਲੀਵਰੀ ਪਲੇਟਫਾਰਮ Zomato ਰਾਹੀਂ ਖਾਣਾ ਆਰਡਰ ਕਰਦੇ ਹੋ, ਤਾਂ ਹੁਣ ਤੁਹਾਡੀ ਜੇਬ 'ਤੇ ਬੋਝ ਵਧਣ ਵਾਲਾ ਹੈ। ਕੰਪਨੀ ਨੇ ਆਪਣੇ ਗਾਹਕਾਂ ਨੂੰ ਝਟਕਾ ਦਿੰਦੇ ਹੋਏ ਪਲੇਟਫਾਰਮ ਫੀਸ 'ਚ ਵਾਧਾ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਹੁਣ ਹਰ ਆਰਡਰ ਪਹਿਲਾਂ ਨਾਲੋਂ ਮਹਿੰਗਾ ਹੋ ਜਾਵੇਗਾ। ਜਾਣਕਾਰੀ ਅਨੁਸਾਰ Zomato ਨੇ ਆਪਣੀ ਪਲੇਟਫਾਰਮ ਫੀਸ 'ਚ 2.40 ਰੁਪਏ ਦਾ ਵਾਧਾ ਕੀਤਾ ਹੈ। ਪਹਿਲਾਂ GST ਲੱਗਣ ਤੋਂ ਪਹਿਲਾਂ ਇਹ ਫੀਸ 12.50 ਰੁਪਏ ਸੀ, ਜਿਸ ਨੂੰ ਹੁਣ ਵਧਾ ਕੇ 14.90 ਰੁਪਏ ਕਰ ਦਿੱਤਾ ਗਿਆ ਹੈ। ਇਹ ਵਾਧਾ ਹਰ ਆਰਡਰ 'ਤੇ ਲਾਗੂ ਹੋਵੇਗਾ, ਚਾਹੇ ਤੁਸੀਂ ਦਿਨ 'ਚ ਇੱਕ ਵਾਰ ਖਾਣਾ ਮੰਗਵਾਓ ਜਾਂ ਵਾਰ-ਵਾਰ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੰਪਨੀ ਨੇ ਸਤੰਬਰ 2025 'ਚ ਵੀ ਫੀਸਾਂ 'ਚ ਵਾਧਾ ਕੀਤਾ ਸੀ।
STORY | Zomato increases food delivery platform fee to Rs 14.90 per order; magicpin rules out hike
— Press Trust of India (@PTI_News) March 20, 2026
Food delivery aggregator Zomato has hiked the platform fee it charges users by Rs 2.40 to Rs 14.90 per order, its app showed on Friday.
Zomato's platform fee now stands at Rs… pic.twitter.com/1KbEw2qRby
Zomato ਦੀ ਮੁੱਖ ਮੁਕਾਬਲੇਬਾਜ਼ ਕੰਪਨੀ ਸਵਿਗੀ (Swiggy) ਇਸ ਸਮੇਂ ਟੈਕਸ ਸਮੇਤ ਪ੍ਰਤੀ ਆਰਡਰ ਲਗਭਗ 14.99 ਰੁਪਏ ਪਲੇਟਫਾਰਮ ਫੀਸ ਲੈ ਰਹੀ ਹੈ। ਇਹ ਵਾਧਾ ਅਜਿਹੇ ਸਮੇਂ ਹੋਇਆ ਹੈ ਜਦੋਂ ਰੈਪਿਡੋ (Rapido) ਨੇ ਬੈਂਗਲੁਰੂ ਵਿੱਚ ਆਪਣੀ ਫੂਡ ਡਿਲੀਵਰੀ ਸਰਵਿਸ 'ਓਨਲੀ' (Only) ਲਾਂਚ ਕੀਤੀ ਹੈ, ਜੋ ਗਾਹਕਾਂ ਜਾਂ ਰੈਸਟੋਰੈਂਟਾਂ ਤੋਂ ਕੋਈ ਵਾਧੂ ਫੀਸ ਨਾ ਲੈਣ ਦਾ ਦਾਅਵਾ ਕਰ ਰਹੀ ਹੈ।
ਇਸ ਫੀਸ ਵਾਧੇ ਦਾ ਇੱਕ ਮੁੱਖ ਕਾਰਨ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਮੰਨਿਆ ਜਾ ਰਿਹਾ ਹੈ। ਤੇਲ ਦੀਆਂ ਕੀਮਤਾਂ ਵਧਣ ਕਾਰਨ ਡਿਲੀਵਰੀ ਦੇ ਕੰਮ 'ਤੇ ਆਉਣ ਵਾਲਾ ਖਰਚਾ ਵਧ ਗਿਆ ਹੈ, ਜਿਸ ਦਾ ਅਸਰ ਹੁਣ ਸਿੱਧਾ ਗਾਹਕਾਂ 'ਤੇ ਪੈ ਰਿਹਾ ਹੈ। ਹਾਲਾਂਕਿ ਫੂਡ ਡਿਲੀਵਰੀ ਸੈਕਟਰ 'ਚ ਮੁਕਾਬਲਾ ਵਧ ਰਿਹਾ ਹੈ, ਪਰ ਫਿਲਹਾਲ ਉਪਭੋਗਤਾਵਾਂ ਨੂੰ ਆਪਣੇ ਪਸੰਦੀਦਾ ਖਾਣੇ ਲਈ ਜ਼ਿਆਦਾ ਕੀਮਤ ਚੁਕਾਉਣੀ ਪਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
