ਪ੍ਰਯਾਗਰਾਜ ’ਚ 19 ਸਰਕਾਰੀ ਬੰਗਲਿਆਂ ਨੂੰ ਖਾਲੀ ਕਰਨ ਦਾ ਨੋਟਿਸ ਜਾਰੀ
Tuesday, Aug 18, 2026 - 03:53 AM (IST)
ਪ੍ਰਯਾਗਰਾਜ - ਐੱਸ. ਆਰ. ਐੱਨ. ਹਸਪਤਾਲ ਦੇ ਵਿਸਥਾਰ ਲਈ ਪ੍ਰਸ਼ਾਸਨ ਨੇ ਸਰਕਾਰੀ ਬੰਗਲੇ ਖਾਲੀ ਕਰਵਾਉਣ ਦੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਹਸਪਤਾਲ ਦੀ ਲੀਜ਼ ਜ਼ਮੀਨ ’ਤੇ ਬਣੇ 22 ਸਰਕਾਰੀ ਬੰਗਲਿਆਂ ’ਚ ਰਹਿ ਰਹੇ 19 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਇਹ ਕਾਰਵਾਈ ਇਲਾਹਾਬਾਦ ਹਾਈ ਕੋਰਟ ਦੇ ਹੁਕਮ ’ਤੇ ਕੀਤੀ ਜਾ ਰਹੀ ਹੈ।
ਪ੍ਰਸ਼ਾਸਨਿਕ, ਪੁਲਸ ਅਤੇ ਸਿੱਖਿਆ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੇ ਗਏ ਇਨ੍ਹਾਂ ਬੰਗਲਿਆਂ ਨੂੰ ਖਾਲੀ ਕਰਵਾ ਕੇ ਹਸਪਤਾਲ ਦੇ ਵਿਸਥਾਰ ਲਈ ਜ਼ਮੀਨ ਮੁਹੱਈਆ ਕਰਵਾਈ ਜਾਵੇਗੀ। ਜ਼ਿਲਾ ਮੈਜਿਸਟ੍ਰੇਟ ਵਿਨੈ ਕੁਮਾਰ ਸਿੰਘ ਨੇ ਦੱਸਿਆ ਕਿ ਸਬੰਧਤ ਲੋਕਾਂ ਨੂੰ ਬਦਲਵੀਂ ਰਿਹਾਇਸ਼ ਦੇਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। 5 ਅਧਿਕਾਰੀਆਂ ਨੂੰ ਨਵੀਂ ਰਿਹਾਇਸ਼ ਦਿੱਤੀ ਵੀ ਜਾ ਚੁੱਕੀ ਹੈ। ਹਾਈ ਕੋਰਟ ਨੇ ਇਨ੍ਹਾਂ ਅਧਿਕਾਰੀਆਂ ਨੂੰ 48 ਘੰਟਿਆਂ ’ਚ ਨਵੀਂ ਰਿਹਾਇਸ਼ ਦਾ ਕਬਜ਼ਾ ਦੇਣ ਅਤੇ ਡੀ. ਐੱਮ. ਪ੍ਰਯਾਗਰਾਜ ਨੂੰ ਪ੍ਰਗਤੀ ਰਿਪੋਰਟ ਦਾਖਲ ਕਰਨ ਦੇ ਹੁਕਮ ਦਿੱਤੇ ਹਨ। ਐੱਸ. ਆਰ. ਐੱਨ. ਹਸਪਤਾਲ ਨੂੰ ਏਮਜ਼ ਦੀ ਤਰਜ਼ ’ਤੇ ਵਿਕਸਿਤ ਕਰਨ ਦੀ ਯੋਜਨਾ ਹੈ।
