ਭਾਜਪਾ ਰਾਜ ’ਚ ਕੁਝ ਵੀ ਸੁਰੱਖਿਅਤ ਨਹੀਂ : ਪ੍ਰਿਯੰਕਾ ਗਾਂਧੀ

Friday, Dec 22, 2023 - 04:13 PM (IST)

ਭਾਜਪਾ ਰਾਜ ’ਚ ਕੁਝ ਵੀ ਸੁਰੱਖਿਅਤ ਨਹੀਂ : ਪ੍ਰਿਯੰਕਾ ਗਾਂਧੀ

ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਢੇਰਾ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸ਼ਾਸਨ ’ਚ ਸੰਸਦ, ਸਰਹੱਦਾਂ, ਸੜਕਾਂ ਅਤੇ ਸਮਾਜ ਕੁਝ ਵੀ ਸੁਰੱਖਿਅਤ ਨਹੀਂ ਹੈ। ਮਣੀਪੁਰ ਨਾਲ ਸਬੰਧਤ ਇਕ ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ‘ਐਕਸ’ ’ਤੇ ਪੋਸਟ ਕੀਤਾ, “ਜ਼ਰਾ ਸੋਚੋ ਕਿ ਮਣੀਪੁਰ ਹਿੰਸਾ ’ਚ ਮਾਰੇ ਗਏ ਲੋਕਾਂ ਨੂੰ 8 ਮਹੀਨਿਆਂ ਬਾਅਦ ਜਾ ਕੇ ਅੰਤਿਮ ਸੰਸਕਾਰ ਨਸੀਬ ਹੋਇਆ ਹੈ। ਮਣੀਪੁਰ ਨੂੰ ਲੈ ਕੇ ਜਦੋਂ ਸੰਸਦ ’ਚ ਸਵਾਲ ਪੁੱਛੇ ਗਏ ਤਾਂ ਸਰਕਾਰ ਨੇ ਜ਼ਿੰਮੇਵਾਰੀ ਲੈਣ ਦੀ ਬਜਾਏ ਬੇਤੁਕੇ ਜਵਾਬ ਦਿੱਤੇ।’’

ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਹੁਣ ਤਾਂ ਉਹ ਸੰਸਦ ਵੀ ਸੁਰੱਖਿਅਤ ਨਹੀਂ ਰਹੀ, ਜਿਸ ’ਚ ਪ੍ਰਧਾਨ ਮੰਤਰੀ ਖੁਦ ਬੈਠਦੇ ਹਨ ਪਰ ਸਵਾਲ ਪੁੱਛਣ ’ਤੇ ਲਗਭਗ 150 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਮਣੀਪੁਰ ’ਚ ਜਾਤੀ ਹਿੰਸਾ ਦੇ ਸ਼ਿਕਾਰ 87 ਲੋਕਾਂ ਦੀਆਂ ਲਾਸ਼ਾਂ ਬੁੱਧਵਾਰ ਨੂੰ ਚੁਰਾਚਾਂਦਪੁਰ ’ਚ ਦਫਨਾਈਆਂ ਗਈਆਂ।


author

Rakesh

Content Editor

Related News