'ਕੁਝ ਨਹੀਂ ਬਚਦਾ', ਜਦੋਂ ਸ਼ੇਵ ਕਰਾਉਣ ਪੁੱਜੇ ਰਾਹੁਲ ਗਾਂਧੀ ਤਾਂ ਨਾਈ ਅਜੀਤ ਦਾ ਛਲਕਿਆ ਦਰਦ

Friday, Oct 25, 2024 - 11:39 PM (IST)

ਨਵੀਂ ਦਿੱਲੀ : ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਸਥਾਨਕ ਨਾਈ ਦੀ ਦੁਕਾਨ 'ਤੇ ਜਾ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਰਾਹੁਲ ਗਾਂਧੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਐਕਸ' 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਹ ਸੈਲੂਨ 'ਚ ਨਾਈ ਨਾਲ ਗੱਲ ਕਰਦੇ ਹੋਏ ਸ਼ੇਵ ਕਰਵਾਉਂਦੇ ਨਜ਼ਰ ਆ ਰਹੇ ਹਨ। ਰਾਹੁਲ ਗਾਂਧੀ ਨੇ ਇਹ ਵੀਡੀਓ ਪੋਸਟ ਕਰਕੇ ਲਿਖਿਆ ਹੈ ਕਿ ਕੁਝ ਨਹੀਂ ਬਚਦਾ ਹੈ!

ਨਾਈ ਅਜੀਤ ਨੇ ਰਾਹੁਲ ਗਾਂਧੀ ਨੂੰ ਦੱਸਿਆ ਕਿ ਕਿਵੇਂ ਉਹ ਸਾਰਾ ਦਿਨ ਕੰਮ ਕਰਦਾ ਹੈ ਤਾਂ ਕਿ ਦਿਨ ਦੇ ਅੰਤ ਵਿਚ ਕੋਈ ਪੈਸਾ ਬਚੇ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਰਾਹੁਲ ਨੇ ਲਿਖਿਆ, "ਕੁਝ ਨਹੀਂ ਬਚਦਾ ਹੈ! ਅਜੀਤ ਦੇ ਇਹ ਚਾਰ ਸ਼ਬਦ ਅਤੇ ਉਨ੍ਹਾਂ ਦੇ ਹੰਝੂ ਅੱਜ ਭਾਰਤ ਦੇ ਹਰ ਮਜ਼ਦੂਰ ਗਰੀਬ ਅਤੇ ਮੱਧ ਵਰਗ ਦੇ ਵਿਅਕਤੀ ਦੀ ਕਹਾਣੀ ਬਿਆਨ ਕਰ ਰਹੇ ਹਨ। ਨਾਈ ਤੋਂ ਲੈ ਕੇ ਮੋਚੀ, ਘੁਮਿਆਰ ਤੋਂ ਲੈ ਕੇ ਤਰਖਾਣ ਤਕ ਘਟਦੀ ਆਮਦਨ ਅਤੇ ਵਧਦੀ ਮਹਿੰਗਾਈ ਨੇ ਹੱਥੀਂ ਕੰਮ ਕਰਨ ਵਾਲਿਆਂ ਤੋਂ ਉਨ੍ਹਾਂ ਦੀ ਆਪਣੀ ਦੁਕਾਨ, ਘਰ ਅਤੇ ਇੱਥੋਂ ਤੱਕ ਕਿ ਆਤਮ-ਸਨਮਾਨ ਦੇ ਸੁਪਨੇ ਵੀ ਖੋਹ ਲਏ ਹਨ।"

ਉਨ੍ਹਾਂ ਕਿਹਾ, "ਅੱਜ ਲੋੜ ਹੈ ਆਧੁਨਿਕ ਹੱਲਾਂ ਅਤੇ ਨਵੀਆਂ ਸਕੀਮਾਂ ਦੀ, ਜੋ ਆਮਦਨ ਵਿਚ ਵਾਧਾ ਕਰਦੇ ਹਨ ਅਤੇ ਬੱਚਤ ਨੂੰ ਘਰਾਂ ਵਿਚ ਵਾਪਸ ਲਿਆਉਂਦੇ ਹਨ ਅਤੇ ਇਕ ਅਜਿਹਾ ਸਮਾਜ ਜਿੱਥੇ ਪ੍ਰਤਿਭਾ ਨੂੰ ਉਸ ਦਾ ਬਣਦਾ ਹੱਕ ਮਿਲਦਾ ਹੈ ਅਤੇ ਸਖਤ ਮਿਹਨਤ ਦਾ ਹਰ ਕਦਮ ਤੁਹਾਨੂੰ ਸਫਲਤਾ ਦੀ ਪੌੜੀ 'ਤੇ ਲੈ ਜਾਂਦਾ ਹੈ।

ਪਹਿਲਾਂ ਵੀ ਰਾਏਬਰੇਲੀ 'ਚ ਨਾਈ ਦੀ ਦੁਕਾਨ 'ਤੇ ਕਟਵਾਏ ਸਨ ਵਾਲ
ਦੱਸਣਯੋਗ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਪਹਿਲਾਂ ਵੀ ਕੁਲੀਆਂ, ਮੋਚੀਆਂ ਅਤੇ ਨਾਈਆਂ ਨਾਲ ਅਜਿਹੀਆਂ ਕਈ ਗੱਲਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਚੁੱਕੇ ਹਨ। ਇਸ ਸਾਲ ਦੇ ਸ਼ੁਰੂ ਵਿਚ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਉਹ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿਚ ਇਕ ਨਾਈ ਦੀ ਦੁਕਾਨ 'ਤੇ ਵਾਲ ਕਟਵਾਉਣ ਅਤੇ ਸ਼ੇਵ ਕਰਵਾਉਣ ਲਈ ਗਏ ਸਨ। ਵੀਡੀਓ ਵਿਚ ਉਨ੍ਹਾਂ ਨੂੰ ਨਾਈ ਤੋਂ ਉਸਦੇ ਕੰਮ ਦੇ ਘੰਟਿਆਂ ਬਾਰੇ ਪੁੱਛਦਿਆਂ ਸੁਣਿਆ ਜਾ ਸਕਦਾ ਹੈ ਅਤੇ ਉਸਨੇ ਆਪਣਾ ਹੁਨਰ ਕਿੱਥੋਂ ਸਿੱਖਿਆ ਹੈ, ਦੇ ਬਾਰੇ ਵਿਚ ਵੀ ਪੁੱਛਦੇ ਹੋਏ ਸੁਣਿਆ ਜਾ ਸਕਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8

 


Sandeep Kumar

Content Editor

Related News