ਮੋਦੀ ਸਰਕਾਰ ਦੇ ਬਜਟ ''ਚ ਨੌਜਵਾਨਾਂ ਅਤੇ ਕਿਸਾਨਾਂ ਲਈ ਕੁਝ ਨਹੀਂ : ਰਾਹੁਲ ਗਾਂਧੀ
Tuesday, Feb 01, 2022 - 02:58 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਸਾਲ 2022-23 ਲਈ ਪੇਸ਼ ਆਮ ਬਜਟ 'ਚ ਤਨਖਾਹ ਲੈਣ ਵਾਲੇ ਵਰਗ, ਮੱਧਮ ਵਰਗ, ਗਰੀਬਾਂ, ਕਿਸਾਨਾਂ, ਨੌਜਵਾਨਾਂ ਅਤੇ ਛੋਟੇ ਕਾਰੋਬਾਰੀਆਂ ਲਈ ਕੁਝ ਨਹੀਂ ਹੈ।
ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਮੋਦੀ ਸਰਕਾਰ ਦੇ ਬਜਟ 'ਚ ਕੁਝ ਨਹੀਂ ਹੈ। ਮੱਧਮ ਵਰਗ, ਤਨਖਾਹ ਲੈਣ ਵਾਲੇ ਵਰਗ, ਗਰੀਬ ਅਤੇ ਵਾਂਝੇ ਵਰਗ, ਨੌਜਵਾਨਾਂ, ਕਿਸਾਨਾਂ ਅਤੇ ਐੱਮ.ਐੱਸ.ਐੱਮ.ਈ. ਲਈ ਕੁਝ ਨਹੀਂ ਹੈ।'' ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ 'ਚ ਮੰਗਲਵਾਰ ਨੂੰ ਵਿੱਤ ਸਾਲ 2022-23 ਦਾ ਬਜਟ ਪੇਸ਼ ਕੀਤਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ