ਨੋਟਬੰਦੀ ਦਾ ਇਕ ਸਾਲ: ਮੋਦੀ ਨੇ ਲੋਕਾਂ ਨੂੰ ਕੀਤਾ ਨਮਨ, ਰਾਹੁਲ ਬੋਲੇ- ਯਾਦ ਕਰੋ ਅੱਥਰੂ

Wednesday, Nov 08, 2017 - 10:59 AM (IST)

ਨਵੀਂ ਦਿੱਲੀ— ਅੱਜ ਨੋਟਬੰਦੀ ਨੂੰ ਪੂਰਾ ਇਕ ਸਾਲ ਹੋ ਗਿਆ ਹੈ,ਇਸ ਨੂੰ ਲੈ ਕੇ ਕੇਂਦਰ ਅਤੇ ਵਿਰੋਧੀ ਧਿਰ ਆਹਮਣੇ-ਸਾਹਮਣੇ ਹਨ। ਜਿੱਥੇ ਭਾਜਪਾ ਨੋਟਬੰਦੀ ਦੀ ਵਰ੍ਹੇਗੰਢ ਮਨਾਉਣ ਜਾ ਰਹੀ ਹੈ ਉਥੇ ਹੀ ਕਾਂਗਰਸ ਅਤੇ ਹੋਰ ਦਲ ਅੱਜ ਇਸ ਨੂੰ ਕਾਲਾ ਦਿਵਸ ਦੇ ਰੂਪ 'ਚ ਮਨਾਉਣਗੇ। ਨੋਟਬੰਦੀ ਦੀ ਵਰ੍ਹੇਗੰਢ 'ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਵੇਰੇ ਟਵੀਟ 'ਤੇ ਦੇਸ਼ਵਾਸੀਆਂ ਨੂੰ ਨਮਨ ਕੀਤਾ ਅਤੇ ਕਿਹਾ ਕਿ ਨੋਟਬੰਦੀ ਦੇ ਇਸ ਕਦਮ 'ਚ ਸਾਥ ਦੇਣ ਲਈ ਲੋਕਾਂ ਦਾ ਧੰਨਵਾਦ।


ਦੂਜੇ ਪਾਸੇ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਨੋਟਬੰਦੀ ਨੂੰ ਘਟਨਾ ਕਰਾਰ ਦਿੰਦੇ ਹੋਏ ਟਵੀਟ ਕੀਤਾ, ਨੋਟਬੰਦੀ ਇਕ ਘਟਨਾ ਹੈ। ਅਸੀਂ ਉਨ੍ਹਾਂ ਲੱਖਾਂ ਈਮਾਨਦਾਰ ਭਾਰਤੀਆਂ ਦੇ ਨਾਲ ਹਾਂ, ਜਿਨ੍ਹਾਂ ਦਾ ਜੀਵਨ ਅਤੇ ਜੀਵਿਕਾ ਪੀ.ਐਮ ਦੇ ਵਿਚਾਰਹੀਣ ਕਦਮ ਨਾਲ ਬਰਬਾਦ ਹੋ ਗਿਆ। ਪੀ.ਐਮ ਨੇ ਆਪਣੇ ਟਵੀਟਰ ਹੈਂਡਲ 'ਤੇ ਇਕ ਸ਼ਾਰਟ ਫਿਲਮ ਸ਼ੇਅਰ ਕੀਤੀ ਹੈ, ਜਿਸ 'ਚ ਨੋਟਬੰਦੀ ਦੇ ਫਾਇਦ ਗਿਣਾਏ ਗਏ ਹਨ। 


ਨੋਟਬੰਦੀ ਦੇ ਵਿਰੋਧ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ 'ਚ ਦਿੱਲੀ 'ਚ ਪ੍ਰਦਰਸ਼ਨ ਦਾ ਆਯੋਜਨ ਹੋਵੇਗਾ। ਕਾਂਗਰਸ ਦੇ ਇਲਾਵਾ ਰਾਜਦ, ਸਪਾ, ਬਸਪਾ ਅਤੇ ਤ੍ਰਣਮੂਲ ਕਾਂਗਰਸ ਵੀ ਵਰ੍ਹੇਗੰਢ 'ਤੇ ਕਾਲਾ ਦਿਵਸ ਮਨਾਏਗੀ ਪਿਛਲੇ ਸਾਲ 8 ਨਵੰਬਰ ਨੂੰ ਪੀ.ਐਮ ਨੇ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਅਵੈਧ ਘੋਸ਼ਿਤ ਕੀਤਾ ਸੀ। ਰਾਤ ਨੂੰ ਮੋਦੀ ਦੇ ਸੰਬੋਧਨ ਦੇ ਬਾਅਦ ਪੂਰੇ ਦੇਸ਼ 'ਚ ਹੱਲਚੱਲ ਮਚ ਗਿਆ ਸੀ। 


ਨੋਟਬੰਦੀ ਦੀ ਅਗਲੀ ਸਵੇਰ ਬੈਂਕਾਂ ਦੇ ਬਾਹਰ ਲੰਬੀ ਲਾਈਨਾਂ ਦੇਖੀਆਂ ਗਈਆਂ। ਨੋਟ ਬਦਲਾਉਣ ਲਈ ਲੋਕ ਪੂਰਾ-ਪੂਰਾ ਦਿਨ ਲਾਈਨਾਂ 'ਚ ਖੜ੍ਹੇ ਰਹੇ। ਕਾਂਗਰਸ ਸਮੇਤ ਹੋਰ ਦਲਾਂ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਸੀ। ਮੰਨਿਆ ਜਾ ਰਿਹਾ ਸੀ ਕਿ ਨੋਟਬੰਦੀ ਨਾਲ ਕਾਲੇਧਨ 'ਤੇ ਰੋਕ ਲਗੇਗੀ ਪਰ ਅਜਿਹਾ ਨਹੀਂ ਹੋਇਆ। ਇਸ ਸਰਵੇ ਮੁਤਾਬਕ ਨੋਟਬੰਦੀ ਵੀ ਕਾਲੇਧਨ ਦਾ ਸਫਾਇਆ ਨਹੀਂ ਕਰ ਸਕੀ।

 


Related News