ਤਾਜ ਮਹਿਲ ਨਹੀਂ, UP ਦੀ ਇਹ ਜਗ੍ਹਾ ਬਣੀ ਸੈਲਾਨੀਆਂ ਦੀ ਪਹਿਲੀ ਪਸੰਦ!
Saturday, Dec 21, 2024 - 05:08 PM (IST)
ਨੈਸ਼ਨਲ ਡੈਸਕ- ਰਾਮ ਮੰਦਰ ਦੇ ਨਿਰਮਾਣ ਦੇ ਬਾਅਦ ਤੋਂ ਹੀ ਦੇਸ਼ 'ਚ ਅਯੁੱਧਿਆ ਜਾਣ ਵਾਲੇ ਲੋਕਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ ਤਾਜਨਗਰੀ ਨੂੰ ਪਿੱਛੇ ਛੱਡਦੇ ਹੋਏ ਸਾਲ 2024 'ਚ ਅਯੁੱਧਿਆ ਯੂਪੀ ਦਾ ਟਾਪ ਡੈਸਟੀਨੇਸ਼ਨ ਸਥਾਨ ਬਣ ਗਿਆ ਹੈ। ਸਾਲ 2024 'ਚ ਅਯੁੱਧਿਆ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਤਾਜ ਮਹਿਲ ਤੋਂ ਜ਼ਿਆਦਾ ਰਹੀ, ਜਿਸ ਦਾ ਮੁੱਖ ਕਾਰਨ ਰਾਮ ਮੰਦਰ ਨੂੰ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਯੂਪੀ ਨੇ ਜਨਵਰੀ ਅਤੇ ਸਤੰਬਰ 2024 ਦਰਮਿਆਨ 476.1 ਮਿਲੀਅਨ ਸੈਲਾਨੀਆਂ ਨੂੰ ਆਕਰਸ਼ਿਤ ਕਰਕੇ ਨਵਾਂ ਸੈਰ-ਸਪਾਟਾ ਰਿਕਾਰਡ ਕਾਇਮ ਕੀਤਾ ਹੈ। ਉੱਤਰ ਪ੍ਰਦੇਸ਼ ਸੈਰ ਸਪਾਟਾ ਵਿਭਾਗ ਦੇ ਅਨੁਸਾਰ, ਅਯੁੱਧਿਆ ਨੇ ਇਸ ਸਮੇਂ ਦੌਰਾਨ 135.5 ਮਿਲੀਅ ਘਰੇਲੂ ਸੈਲਾਨੀਆਂ ਅਤੇ 3,153 ਵਿਦੇਸ਼ੀ ਸੈਲਾਨੀਆਂ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ ਆਗਰਾ ਨੇ 125.1 ਮਿਲੀਅਨ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ, ਜਿਸ ਵਿੱਚ 115.9 ਮਿਲੀਅਨ ਘਰੇਲੂ ਅਤੇ 924,000 ਵਿਦੇਸ਼ੀ ਸੈਲਾਨੀ ਸ਼ਾਮਲ ਹਨ।
ਇਹ ਵੀ ਪੜ੍ਹੋ: ਬਰਾਕ ਓਬਾਮਾ ਨੂੰ ਪਸੰਦ ਆਈ ਇਹ ਭਾਰਤੀ ਫਿਲਮ, ਕੀ ਤੁਸੀਂ ਵੀ ਦੇਖੀ ਹੈ?
ਸੂਬੇ ਦੀ ਇਸ ਇਤਿਹਾਸਕ ਪ੍ਰਾਪਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੈਰ-ਸਪਾਟਾ ਮੰਤਰੀ ਜੈਵੀਰ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਉੱਤਰ ਪ੍ਰਦੇਸ਼ ਨੇ 480 ਮਿਲੀਅਨ ਸੈਲਾਨੀਆਂ ਦਾ ਸਵਾਗਤ ਕੀਤਾ ਸੀ, ਜਿਸ ਨੂੰ ਇਸ ਸਾਲ ਸਿਰਫ 9 ਮਹੀਨਿਆਂ 'ਚ ਲਗਭਗ ਛੂਹ ਲਿਆ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਧਾਰਮਿਕ ਸੈਰ-ਸਪਾਟੇ ਵੱਲ ਲੋਕਾਂ ਦਾ ਝੁਕਾਅ ਇਸ ਵਾਧੇ ਦਾ ਮੁੱਖ ਕਾਰਨ ਹੈ। ਅਯੁੱਧਿਆ ਨੂੰ 'ਭਾਰਤ ਵਿਚ ਅਧਿਆਤਮਕ ਸੈਰ-ਸਪਾਟੇ ਦਾ ਕੇਂਦਰ' ਦੱਸਦੇ ਹੋਏ ਇਕ ਸੀਨੀਅਰ ਟ੍ਰੈਵਲ ਪਲਾਨਰ ਮੋਹਨ ਸ਼ਰਮਾ ਨੇ ਕਿਹਾ ਕਿ ਧਾਰਮਿਕ ਸੈਰ-ਸਪਾਟੇ ਦੀ ਬੁਕਿੰਗ ਵਿਚ 70 ਫੀਸਦੀ ਵਾਧਾ ਦੇਖਿਆ ਗਿਆ ਹੈ। ਇਸ ਤੋਂ ਇਲਾਵਾ ਹੋਰ ਅਧਿਆਤਮਿਕ ਸਥਾਨਾਂ 'ਤੇ ਵੀ ਸੈਲਾਨੀਆਂ ਦੀ ਗਿਣਤੀ ਵਧੀ ਹੈ। ਵਾਰਾਣਸੀ ਨੇ 62 ਮਿਲੀਅਨ ਘਰੇਲੂ ਅਤੇ 184,000 ਅੰਰਰਾਸ਼ਟਰੀ ਸੈਲਾਨੀਆਂ ਦਾ ਸਵਾਗਤ ਕੀਤਾ। ਮਥੁਰਾ ਨੇ 68 ਮਿਲੀਅਨ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ, ਜਦੋਂ ਕਿ ਪ੍ਰਯਾਗਰਾਜ ਵਿਚ 48 ਮਿਲੀਅਨ ਸੈਲਾਨੀ ਅਤੇ ਮਿਰਜ਼ਾਪੁਰ ਵਿੱਚ 11.8 ਮਿਲੀਅਨ ਸੈਲਾਨੀ ਆਏ। ਜਿੱਥੇ ਇੱਕ ਪਾਸੇ ਅਯੁੱਧਿਆ ਨੇ ਘਰੇਲੂ ਸੈਲਾਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਉੱਥੇ ਹੀ ਦੂਜੇ ਪਾਸੇ ਤਾਜ ਮਹਿਲ ਅੱਜ ਵੀ ਵਿਦੇਸ਼ੀ ਸੈਲਾਨੀਆਂ ਦਾ ਪਸੰਦੀਦਾ ਬਣਿਆ ਹੋਇਆ ਹੈ। ਹਾਲਾਂਕਿ, ਆਗਰਾ ਵਿੱਚ ਘਰੇਲੂ ਸੈਲਾਨੀਆਂ ਦੀ ਗਿਣਤੀ ਵਿੱਚ ਗਿਰਾਵਟ ਦੇਖੀ ਗਈ।
ਇਹ ਵੀ ਪੜ੍ਹੋ: ਇਸ ਦੇਸ਼ 'ਚ ਫੈਲਿਆ 'ਡਿੰਗਾ ਡਿੰਗਾ' ਵਾਇਰਸ, ਸੰਕਰਮਣ ਨਾਲ ਨੱਚਣ ਲੱਗਦੇ ਨੇ ਲੋਕ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8