ਕੋਵਿਡ-19 ਤੋਂ ਅਜੇ ਛੁਟਕਾਰਾ ਨਹੀਂ, ਤਿੰਨ ਮਹੀਨੇ ਦੀ ਯੋਜਨਾ ਦੀ ਜ਼ਰੂਰਤ : ਮਮਤਾ
Tuesday, May 12, 2020 - 08:47 PM (IST)

ਕੋਲਕਾਤਾ (ਭਾਸ਼ਾ)— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਕਿਹਾ ਕਿ ਕੋਵਿਡ-19 ਸੰਕਟ ਤੋਂ ਜਲਦੀ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ ਤੇ ਸਥਿਤੀ ਨਾਲ ਨਜਿੱਠਣ ਦੇ ਲਈ ਤਿੰਨ ਮਹੀਨੇ ਦੀ ਯੋਜਨਾ ਦੀ ਜ਼ਰੂਰਤ ਹੈ। ਬੈਨਰਜੀ ਨੇ ਇਹ ਵੀ ਦਾਵਾ ਕੀਤਾ ਕਿ 25 ਮਾਰਚ ਤੋਂ ਲਾਗੂ ਕੀਤੇ ਗਏ ਲਾਕਡਾਊਨ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਹ ਕਦਮ ਚੁੱਕਣ ਦੇ ਲਈ ਬਣਾਈ ਗਈ ਯੋਜਨਾ ਠੀਕ ਨਹੀਂ ਸੀ। ਪ੍ਰਦੇਸ਼ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਬੈਠਕ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ- ਇਹ ਨਾ ਸੋਚੋ ਕਿ ਸਾਨੂੰ ਜਲਦੀ ਹੀ ਕੋਵਿਡ-19 ਸੰਕਟ ਤੋਂ ਰਾਹਤ ਮਿਲ ਜਾਵੇਗੀ। ਸਾਡੇ ਕੋਲ ਸਥਿਤੀ ਨਾਲ ਨਜਿੱਠਣ ਦੇ ਲਈ ਤਿੰਨ ਮਹੀਨੇ ਦੀ ਯੋਜਨਾ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਸੋਮਵਾਰ ਨੂੰ ਹੋਈ ਵੀਡੀਓ ਕਾਨਫਰੰਸ ਦੇ ਜ਼ਰੀਏ ਬੈਠਕ ਨੂੰ ਲੈ ਕੇ ਬੈਨਰਜੀ ਨੇ ਕਿਹਾ ਕਿ ਮੈਨੂੰ ਕਹਿਣਾ ਚਾਹੀਦਾ ਕਿ ਸਾਨੂੰ ਹਮੇਸ਼ਾ ਪ੍ਰਧਾਨ ਮੰਤਰੀ ਦੇ ਨਾਲ ਬੈਠਕਾਂ ਤੋਂ ਬਾਅਦ ਖਾਲੀ ਹੱਥ ਵਾਪਸ ਆਉਂਦੇ ਹਾਂ। ਸਾਨੂੰ ਹੁਣ ਆਪਣਾ ਕਾਨੂੰਨੀ ਆਰਥਿਕ ਬਕਾਇਆ ਹਾਸਲ ਕਰਨਾ ਹੈ। ਲਾਕਡਾਊਨ 'ਚ ਹੁਗਲੀ ਜ਼ਿਲ੍ਹੇ 'ਚ ਪਿਛਲੇ ਹਫਤੇ ਹੋਏ ਫਿਰਕੂ ਟਕਰਾਅ ਦੇ ਬਾਰੇ 'ਚ ਬੈਨਰਜੀ ਨੇ ਕਿਹਾ ਕਿ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ।