ਖਾਲਿਸਤਾਨੀ ਨਕਸ਼ੇ 'ਚ ਨਨਕਾਣਾ ਸਾਹਿਬ ਅਤੇ ਲਾਹੌਰ ਦੀ ਇੱਕ ਇੰਚ ਜ਼ਮੀਨ ਵੀ ਨਹੀਂ

09/11/2020 9:43:45 PM

ਜਲੰਧਰ (ਵਿਸ਼ੇਸ਼) : ਭਾਰਤ ਖਿਲਾਫ ਪ੍ਰੋਪਗੇਂਡਾ ਚਲਾਉਣ ਵਾਲੇ ਸਿੱਖ ਫਾਰ ਜਸਟਿਸ ਦੁਆਰਾ ਜਾਰੀ ਕੀਤੇ ਗਏ ਖ਼ਾਲਿਸਤਾਨ ਦੇ ਨਕਸ਼ੇ 'ਚ ਪਾਕਿਸਤਾਨ ਦੀ ਇੱਕ ਇੰਚ ਜ਼ਮੀਨ ਵੀ ਨਹੀਂ ਹੈ। ਰੈਫਰੈਂਡਮ 2020 ਨੂੰ ਲੈ ਕੇ ਚੱਲ ਰਹੀਆਂ ਸਾਜ਼ਿਸ਼ਾਂ ਵਿਚਾਲੇ ਕੈਨੇਡਾ ਦੀ ਪਬਲਿਕ ਪਾਲਿਸੀ ਮੈਗਜ਼ੀਨ ਮੈਕਡੋਨਲਡ ਲੋਰੀਅਰ ਇੰਸਟੀਚਿਊਟ ਨੇ ਆਪਣੇ ਸਤੰਬਰ ਦੇ ਐਡੀਸ਼ਨ 'ਚ ਇਹ ਨਕਸ਼ਾ ਪ੍ਰਕਾਸ਼ਿਤ ਕੀਤਾ ਹੈ। ਜਿਸ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਵਲੋਂ ਖ਼ਾਲਿਸਤਾਨੀ ਪ੍ਰੇਰਨਾ ਲੈ ਕੇ ਸਿੱਖ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਹਨ ਉਨ੍ਹਾਂ ਦਾ ਸਾਮਰਾਜ ਕਾਬੁਲ ਤੱਕ ਫੈਲਿਆ ਹੋਇਆ ਸੀ। ਉਨ੍ਹਾਂ ਦੇ ਅਧੀਨ ਆਉਣ ਵਾਲੇ ਖੇਤਰਾਂ 'ਚ ਉਹ ਤਮਾਮ ਖੇਤਰ ਸਨ ਜਿਨ੍ਹਾਂ ਦਾ ਸਿੱਖ ਧਰਮ ਨਾਲ ਅਤੇ ਸਿੱਖ ਗੁਰੂਆਂ ਨਾਲ ਖਾਸ ਸੰਬੰਧ ਰਿਹਾ ਹੈ। ਸ਼੍ਰੀ ਨਨਕਾਣਾ ਸਾਹਿਬ ਅਤੇ ਸ਼੍ਰੀ ਕਰਤਾਰਪੁਰ ਸਾਹਿਬ ਤੋਂ ਲੈ ਕੇ ਲਾਹੌਰ ਤੱਕ ਉਸ ਦੌਰ 'ਚ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦਾ ਹਿੱਸਾ ਸਨ। ਸਿੱਖ ਫਾਰ ਜਸਟਿਸ ਦਾ ਸਰਪ੍ਰਸਤ ਗੁਰੂ ਪਤਵੰਤ ਸਿੰਘ ਪੰਨੂ ਦੇਸ਼ ਵਿਦੇਸ਼ 'ਚ ਸਿੱਖਾਂ ਤੋਂ ਖਾਲਿਸਤਾਨ ਦੇ ਨਾਮ 'ਤੇ ਚੰਦਾ ਇਕੱਠਾ ਕਰਨ ਲਈ ਧਰਮ ਦੇ ਆਧਾਰ 'ਤੇ ਵੱਖਰੇ ਰਾਸ਼ਟਰ ਦਾ ਸੁਪਨਾ ਦਿਖਾ ਕੇ ਇਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਵੀ ਖਿਲਵਾੜ ਕਰ ਰਿਹਾ ਹੈ।

ਹਿੰਦੂ ਬਹੁਗਿਣਤੀ ਸੂਬਿਆਂ ਨੂੰ ਖਾਲਸਾ ਰਾਜ ਬਣਾਉਣ ਦਾ ਸੁਪਨਾ 
ਸਿੱਖ ਫਾਰ ਜਸਟਿਸ ਨੇ ਖਲਿਸਤਾਨ ਦਾ ਜਿਹੜਾ ਨਕਸ਼ਾ ਜਾਰੀ ਕੀਤਾ ਹੈ ਉਸ 'ਚ ਪੰਜਾਬ ਦੇ ਨਾਲ-ਨਾਲ ਹਰਿਆਣਾ,ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਰਾਜਸਥਾਨ ਦੇ ਗੰਗਾ ਨਗਰ ਤੋਂ ਲੈ ਕੇ ਬੀਕਾਨੇਰ ਤੱਕ ਦੇ ਇਲਾਕਿਆਂ ਨੂੰ ਖਾਲਿਸਤਾਨ ਦਾ ਹਿੱਸਾ ਦਿਖਾਇਆ ਗਿਆ ਹੈ। ਪੰਜਾਬ ਨੂੰ ਛੱਡ ਕੇ ਬਾਕੀ ਸਾਰੇ ਖੇਤਰਾਂ 'ਚ ਬਹੁਗਿਣਤੀ ਆਬਾਦੀ ਹਿੰਦੂ ਹੈ ਅਤੇ ਇਨ੍ਹਾਂ ਸੂਬਿਆਂ 'ਚ ਸਿੱਖਾਂ ਦੀ ਜਨਸੰਖਿਆ ਢਾਈ ਦੇ ਅੰਕੜੇ ਨੂੰ ਵੀ ਨਹੀਂ ਛੋਹ ਸਕੀ, ਲਿਹਾਜਾ ਇਨ੍ਹਾਂ ਹਿੰਦੂ ਬਹੁਗਿਣਤੀ ਖੇਤਰਾਂ ਨੂੰ ਸਿੱਖ ਰਾਸ਼ਟਰ ਬਣਾਉਣ ਦਾ ਸੁਪਨਾ ਦਿਖਾ ਕੇ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਇਸ ਮੁਹਿੰਮ ਦੇ ਬਦਲੇ ਮੋਟਾ ਚੰਦਾ ਵਸੂਲ ਕੀਤਾ ਜਾ ਰਿਹਾ ਹੈ।   

ਹਰਿਆਣਾ 
ਹਿੰਦੂ ਆਬਾਦੀ - 87.46 ਫ਼ੀਸਦੀ
ਮੁਸਲਮਾਨ ਆਬਾਦੀ - 7.3 ਫ਼ੀਸਦੀ 
ਸਿੱਖ ਆਬਾਦੀ - 4.91 ਫ਼ੀਸਦੀ 
ਈਸਾਈ ਆਬਾਦੀ -  0.20 ਫ਼ੀਸਦੀ 

ਹਿਮਾਚਲ ਪ੍ਰਦੇਸ਼ 
ਹਿੰਦੂ ਆਬਾਦੀ -  95.17 ਫ਼ੀਸਦੀ
ਮੁਸਲਮਾਨ ਆਬਾਦੀ - 2.18 ਫ਼ੀਸਦੀ
ਸਿੱਖ ਆਬਾਦੀ - 1.16 ਫ਼ੀਸਦੀ
ਈਸਾਈ ਆਬਾਦੀ - 0.18 ਫ਼ੀਸਦੀ 

ਰਾਜਸਥਾਨ 
ਹਿੰਦੂ ਆਬਾਦੀ - 88.49 ਫ਼ੀਸਦੀ 
ਮੁਸਲਮਾਨ ਆਬਾਦੀ - 9.07 ਫ਼ੀਸਦੀ 
ਸਿੱਖ ਆਬਾਦੀ - 1.27 ਫ਼ੀਸਦੀ
ਈਸਾਈ ਆਬਾਦੀ - 0.14 ਫ਼ੀਸਦੀ

ਦਿੱਲੀ 
ਹਿੰਦੂ ਆਬਾਦੀ - 81.68 ਫ਼ੀਸਦੀ
ਮੁਸਲਮਾਨ ਆਬਾਦੀ - 12.86 ਫ਼ੀਸਦੀ
ਸਿੱਖ ਆਬਾਦੀ - 3.40 ਫ਼ੀਸਦੀ
ਈਸਾਈ ਆਬਾਦੀ - 0.87 ਫ਼ੀਸਦੀ

ਪੰਜਾਬ 
ਹਿੰਦੂ ਆਬਾਦੀ - 38.49 ਫ਼ੀਸਦੀ
ਮੁਸਲਮਾਨ ਆਬਾਦੀ - 1.93 ਫ਼ੀਸਦੀ 
ਸਿੱਖ ਆਬਾਦੀ - 57.69 ਫ਼ੀਸਦੀ 
ਈਸਾਈ ਆਬਾਦੀ - 1.26 ਫ਼ੀਸਦੀ 

ਪੰਜਾਬ ਦੇ ਚਾਰ ਜ਼ਿਲ੍ਹਿਆਂ 'ਚ ਸਿੱਖ ਘੱਟਗਿਣਤੀ
ਖਾਲਿਸਤਾਨ ਦੇ ਨਕਸ਼ੇ 'ਚ ਪੰਜਾਬ ਨੂੰ ਸਿੱਖ ਰਾਸ਼ਟਰ ਬਣਾਉਣ ਦਾ ਸੁਪਨਾ ਦਿਖਾਇਆ ਜਾ ਰਿਹਾ ਹੈ ਪਰ ਪੰਜਾਬ 'ਚ 38.49 ਫ਼ੀਸਦੀ ਆਬਾਦੀ ਹਿੰਦੂ ਹੈ ਅਤੇ ਪੰਜਾਬ ਦੇ ਚਾਰ ਜ਼ਿਲ੍ਹਿਆਂ ਜਲੰਧਰ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ 'ਚ ਹਿੰਦੂ ਆਬਾਦੀ ਬਹੁਗਿਣਤੀ ਹੈ, ਜਲੰਧਰ 'ਚ 63.56 ਫ਼ੀਸਦੀ ਹੈ ਜਦੋਂ ਕਿ ਗੁਰਦਾਸਪੁਰ 'ਚ 46.74 ਫ਼ੀਸਦੀ, ਹੁਸ਼ਿਆਰਪੁਰ 'ਚ 63.07 ਫ਼ੀਸਦੀ ਅਤੇ ਸ਼ਹੀਦ ਭਗਤ ਸਿੰਘ ਨਗਰ 'ਚ 65.55 ਫ਼ੀਸਦੀ ਹਿੰਦੂ ਆਬਾਦੀ ਹੈ ਅਤੇ ਪੰਜਾਬ 'ਚ ਹਿੰਦੂਆਂ ਦੇ ਨਾਲ-ਨਾਲ ਉਦਾਰਵਾਦੀ ਸਿੱਖਾਂ ਨੇ ਅੱਤਵਾਦ ਦਾ ਕਾਲ਼ਾ ਦੌਰ ਦੇਖਿਆ ਹੈ ਅਤੇ ਪੰਜਾਬ ਦੇ ਉਦਾਰਵਾਦੀ ਸਿੱਖ ਕਦੇ ਵੀ ਵੱਖਰੇ ਸਿੱਖ ਰਾਸ਼ਟਰ ਦੇ ਇਸ ਮੁੰਗੇਰੀ ਲਾਲ ਦੇ ਸੁਪਨੇ ਨੂੰ ਕਬੂਲ ਨਹੀਂ ਕਰਨਗੇ ਅਤੇ ਪਿਛਲੇ 30 ਸਾਲ 'ਚ ਹੋਏ ਚੋਣ ਦੌਰਾਨ ਪੰਜਾਬੀਆਂ ਨੇ ਇਹ ਗੱਲ ਸਾਬਤ ਵੀ ਕੀਤੀ ਹੈ।


Inder Prajapati

Content Editor

Related News