ਚੋਣਾਂ ''ਚ ਹਾਰ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਦਾ ਵੱਡਾ ਬਿਆਨ, ''ਬਿਹਾਰ ਜਿੱਤੇ ਬਿਨਾਂ ਮੈਂ ਪਿੱਛੇ ਨਹੀਂ ਹਟਾਂਗਾ''
Thursday, Nov 20, 2025 - 08:14 AM (IST)
ਪਟਨਾ (ਭਾਸ਼ਾ) - ਜਨ ਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਨੇ ਬੁੱਧਵਾਰ ਨੂੰ ਕਿਹਾ ਕਿ ਬਿਹਾਰ ਵਿਧਾਨ ਸਭਾ ਚੋਣਾਂ ਨਾ ਲੜਨ ਦੇ ਉਨ੍ਹਾਂ ਦੇ ਫੈਸਲੇ ਨੂੰ ‘ਗਲਤੀ’ ਮੰਨਿਆ ਜਾ ਸਕਦਾ ਹੈ। ਉਨ੍ਹਾਂ ਸਵੀਕਾਰ ਕੀਤਾ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਉਨ੍ਹਾਂ ਦੀ ਪਾਰਟੀ ਨੂੰ 4 ਫੀਸਦੀ ਤੋਂ ਘੱਟ ਵੋਟਾਂ ਮਿਲਣਗੀਆਂ। ਹਾਲ ਹੀ ਵਿਚ ਸੰਪੰਨ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਜਨ ਸੁਰਾਜ ਪਾਰਟੀ ਇਕ ਵੀ ਸੀਟ ਨਹੀਂ ਜਿੱਤ ਸਕੀ। ਇਕ ਨਿਊਜ਼ ਚੈਨਲ ਨਾਲ ਇੰਟਰਵਿਊ ਵਿਚ ਕਿਸ਼ੋਰ ਨੇ ਕਿਹਾ ਕਿ ਸਾਨੂੰ ਅਜੇ ਵੀ ਤਸੱਲੀਬਖਸ਼ ਨਤੀਜੇ ਪ੍ਰਾਪਤ ਕਰਨ ਲਈ ਬਹੁਤ ਕੰਮ ਕਰਨਾ ਹੈ। ਮੈਂ ਕਦੇ ਉਮੀਦ ਨਹੀਂ ਕੀਤੀ ਸੀ ਕਿ ਸਾਡੀ ਪਾਰਟੀ ਨੂੰ 4 ਫੀਸਦੀ ਤੋਂ ਘੱਟ ਵੋਟਾਂ ਮਿਲਣਗੀਆਂ।
ਪੜ੍ਹੋ ਇਹ ਵੀ : ਹੁਣ ਬਿਨਾਂ ਹਸਪਤਾਲ ਦਾਖਲ ਹੋਏ ਘਰ ਬੈਠਕੇ ਆਯੁਰਵੈਦਿਕ ਤਰੀਕੇ ਨਾਲ ਛੱਡੋ ਨਸ਼ਾ
ਸਾਬਕਾ ਚੋਣ ਰਣਨੀਤੀਕਾਰ ਨੇ ਕਿਹਾ ਕਿ ਬਿਹਾਰ ’ਚ ਜਿੱਤ ਹਾਸਲ ਕਰਨ ਦੀ ਉਨ੍ਹਾਂ ਦੀ ਕੋਸ਼ਿਸ਼ ਜਾਰੀ ਰਹੇਗੀ। ਮੈਂ ਬਿਹਾਰ ਜਿੱਤਣ ਤੱਕ ਪਿੱਛੇ ਨਹੀਂ ਹਟਾਂਗਾ। ਇਸ ਵਿਚ ਕਿੰਨਾ ਸਮਾਂ ਲੱਗੇਗਾ, ਮੈਨੂੰ ਨਹੀਂ ਪਤਾ। ਕਿਸ਼ੋਰ ਨੇ ਮੰਗਲਵਾਰ ਨੂੰ ਇਹ ਵੀ ਦਾਅਵਾ ਕੀਤਾ ਸੀ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਜਨਤਾ ਦਲ ਯੂਨਾਈਟਿਡ (ਜਦਯੂ) ਨੂੰ ਸਿਰਫ 25 ਸੀਟਾਂ ’ਤੇ ਸੀਮਤ ਰਹਿਣਾ ਪੈਂਦਾ, ਜੇਕਰ ਉਨ੍ਹਾਂ ਦੀ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਹਰੇਕ ਵਿਧਾਨ ਸਭਾ ਹਲਕੇ ਵਿਚ 60,000 ਤੋਂ ਜ਼ਿਆਦਾ ਲਾਭਪਾਤਰੀਆਂ ਨੂੰ 10,000 ਰੁਪਏ ਨਹੀਂ ਦਿੱਤੇ ਹੁੰਦੇ ਤਾਂ ਪੂਰੇ ਸੂਬੇ ਦੀ 1.5 ਕਰੋੜ ਔਰਤਾਂ ਨੂੰ ਸਵੈ-ਰੋਜ਼ਗਾਰ ਯੋਜਨਾ ਦੇ ਤਹਿਤ 2 ਲੱਖ ਰੁਪਏ ਦੇਣ ਦਾ ਵਾਅਦਾ ਨਹੀਂ ਕੀਤਾ ਹੁੰਦਾ।
ਪੜ੍ਹੋ ਇਹ ਵੀ : ਮਿਸਾਲ ਬਣਿਆ ਪੁਲਸ ਮੁਲਾਜ਼ਮ, ਮੰਗਣੀ 'ਤੇ ਮਿਲੇ 11 ਲੱਖ ਰੁਪਏ ਕੈਸ਼ ਤੇ 15 ਤੋਲੇ ਸੋਨਾ ਕੀਤਾ ਵਾਪਸ
ਜੇਕਰ ਰਾਜਗ ਸਰਕਾਰ ਚੋਣਾਂ ਦੇ ਵਾਅਦੇ ਪੂਰੇ ਕਰਦੀ ਹੈ ਤਾਂ ਮੈਂ ਸਿਆਸਤ ਛੱਡ ਦੇਵਾਂਗਾ
ਕਿਸ਼ੋਰ ਨੇ ਕਿਹਾ ਕਿ ਰਾਜਗ ਸਰਕਾਰ ਚੋਣ ਸਬੰਧੀ ਵਾਅਦੇ ਪੂਰੇ ਕਰਦੀ ਹੈ ਤਾਂ ਉਹ ਸਿਆਸਤ ਛੱਡ ਦੇਣਗੇ। ਉਨ੍ਹਾਂ ਕਿਹਾ ਕਿ ਰਾਸ਼ਟਰੀ ਲੋਕਤੰਤਰੀ ਗੱਠਜੋੜ (ਰਾਜਗ) ਸਰਕਾਰ ਨੇ ਜਨਤਾ ਦੇ ਪੈਸਿਆਂ ਨਾਲ 40,000 ਕਰੋੜ ਰੁਪਏ ਦਾ ਐਲਾਨ ਕੀਤਾ ਅਤੇ ਚੋਣਾਂ ਤੋਂ ਠੀਕ ਪਹਿਲਾਂ ਵੱਡੀ ਰਕਮ ਵੰਡੀ ਗਈ।
ਪੜ੍ਹੋ ਇਹ ਵੀ : ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: ਖਾਤਿਆਂ 'ਚ ਅੱਜ ਆਉਣਗੇ 2-2 ਹਜ਼ਾਰ ਰੁਪਏ
