ਉੱਤਰੀ ਸਿੱਕਮ ''ਚ 300 ਯਾਕਾਂ ਦੀ ਭੁੱਖ ਨਾਲ ਮੌਤ

05/12/2019 1:48:58 PM

ਗੰਗਟੋਕ— ਉੱਤਰੀ ਸਿੱਕਮ ਜ਼ਿਲੇ 'ਚ ਭਾਰੀ ਬਰਫ਼ਬਾਰੀ ਤੋਂ ਬਾਅਦ ਪਿਛਲੇ ਸਾਲ ਦੇ ਅੰਤ ਤੋਂ ਕਰੀਬ 300 ਯਾਕਾਂ ਦੀ ਭੁੱਖ ਕਾਰਨ ਮੌਤ ਹੋ ਗਈ। ਜ਼ਿਲਾ ਮੈਜਿਸਟਰੇਟ ਰਾਜ ਯਾਦਵ ਨੇ ਦਸੰਬਰ 2018 ਤੋਂ ਮੁਕੁਥਾਂਗ ਅਤੇ ਯੁਮਥਾਂਗ 'ਚ ਭਾਰੀ ਬਰਫ਼ਬਾਰੀ ਕਾਰਨ ਭੁੱਖ ਕਾਰਨ ਕਰੀਬ 300 ਯਾਕਾਂ ਦੀ ਮੌਤ ਦੀ ਪੁਸ਼ਟੀ ਕੀਤੀ। ਯਾਦਵ ਨੇ ਸ਼ਨੀਵਾਰ ਨੂੰ ਦੱਸਿਆ ਕਿ ਮੁਕੁਥਾਂਗ ਖੇਤਰ 'ਚ ਹਾਲ 'ਚ 250 ਯਾਕਾਂ ਦੀਆਂ ਲਾਸ਼ਾਂ ਮਿਲੀਆਂ ਅਤੇ ਯੁਮਥਾਂਗ ਤੋਂ 50 ਯਾਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।

ਉਨ੍ਹਾਂ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਨ੍ਹਾਂ ਯਾਕਾਂ ਨੂੰ ਪਿਛਲੇ ਸਾਲ ਦਸੰਬਰ ਤੋਂ ਲੰਬੇ ਸਮੇਂ ਤੱਕ ਹੋਈ ਬਰਫ਼ਬਾਰੀ ਦੌਰਾਨ ਖਾਣ ਨੂੰ ਕੁਝ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੀ ਮੈਡੀਕਲ ਟੀਮ ਮੁਕੁਥਾਂਗ ਪਹੁੰਚ ਗਈ ਹੈ। ਯਾਦਵ ਨੇ ਦੱਸਿਆ ਕਿ ਟੀਮ ਜਿਉਂਦੇ ਯਾਕਾਂ ਲਈ ਚਾਰਾ ਲੈ ਕੇ ਗਈ ਹੈ। ਮੈਡੀਕਲ ਟੀਮ ਯਾਕਾਂ ਦੀ ਜਾਂਚ ਵੀ ਕਰੇਗੀ।


DIsha

Content Editor

Related News