ਆਖਿਰ ਕਿਸ ਗੱਲ ਦਾ ਜਸ਼ਨ ਮਨਾ ਰਿਹੈ ਉੱਤਰ ਕੋਰੀਆ ਦਾ ਤਾਨਾਸ਼ਾਹ

Tuesday, Dec 05, 2017 - 08:46 PM (IST)

ਨਵੀਂ ਦਿੱਲੀ— ਕਿਸੇ ਟਾਇਰ ਕੰਪਨੀ 'ਚ ਜਾ ਕੇ ਦੇਸ਼ ਦੀ ਸਭ ਤੋਂ ਵੱਡੀ ਬੈਲਿਸਟਿਕ ਮਿਜ਼ਾਇਲ ਦੀ ਲਾਂਚਿੰਗ ਦਾ ਜਸ਼ਨ ਮਨਾਇਆ ਜਾਣਾ ਸ਼ਾਇਦ ਹਰ ਕਿਸੇ ਨੂੰ ਅਟਪਟਾ ਲੱਗੇ ਪਰ ਉੱਤਰ ਕੋਰੀਆ ਦੇ ਕਿਮ ਜੋਂਗ ਨੇ ਕੁਝ ਅਜਿਹਾ ਹੀ ਕੀਤਾ ਹੈ। ਉੱਤਰ ਕੋਰੀਆ ਦੇ ਹੁਵਾਸਾਂਗ-15 ਮਿਜ਼ਾਇਲ ਦੇ ਪ੍ਰੀਖਣ ਤੋਂ ਕੁਝ ਦਿਨ ਬਾਅਦ ਕਿਮ ਉਸ ਟਾਇਰ ਬਣਾਉਣ ਵਾਲੀ ਫੈਕਟਰੀ 'ਚ ਨਜ਼ਰ ਆਏ, ਜਿਸ 'ਚ ਰਾਕੇਟ ਲਿਜਾਣ ਵਾਲੇ ਵਾਹਨ ਦਾ ਟਾਇਰ ਬਣਾਇਆ ਗਿਆ ਸੀ। 

PunjabKesari
ਉੱਤਰ ਕੋਰੀਆ ਨੇ ਮਿਜ਼ਾਇਲ ਦੇ ਪ੍ਰੀਖਣ ਤੋਂ ਬਾਅਦ ਪ੍ਰਮਾਣੂ ਪ੍ਰੋਗਰਾਮਾਂ 'ਚ ਸਫਲ ਹੋਣ ਦਾ ਦਾਅਵਾ ਕੀਤਾ ਹੈ ਤੇ ਅਮਰੀਕਾ ਤੇ ਦੱਖਣੀ ਕੋਰੀਆ ਦਾ ਜੰਗੀ ਅਭਿਆਸ ਇਸ ਹਫਤੇ ਸ਼ੁਰੂ ਹੋਣ 'ਤੇ ਉੱਤਰ ਕੋਰੀਆ ਨੇ 'ਪਾਗਲ ਡੋਨਾਲਡ ਟਰੰਪ' ਨਾਲ 'ਬੇਰਹਿਮ ਰਿਸ਼ਤਾ' ਬਣਾਉਣ ਦਾ ਵਾਅਦਾ ਕੀਤਾ। ਪਿਛਲੇ ਹਫਤੇ ਲੰਬੀ ਦੂਰੀ ਤੱਕ ਮਾਰ ਕਰਨ ਵਾਲੇ ਮਿਜ਼ਾਇਲ ਦੀ ਲਾਂਚਿੰਗ ਤੋਂ ਬਾਅਦ ਹਮੇਸ਼ਾ ਦੀ ਤਰ੍ਹਾਂ ਸੜਕਾਂ 'ਤੇ ਡਾਂਸ ਸ਼ੋਅ ਰੱਖਿਆ ਗਿਆ ਸੀ। ਉੱਤਰ ਕੋਰੀਆ ਦੇ ਸਰਕਾਰੀ ਚੈਨਲ 'ਤੇ ਪਟਾਕੇ ਚਲਾਏ ਜਾਂਦੇ ਵੀ ਦਿਖਾਏ ਗਏ। ਟੀਵੀ 'ਤੇ ਅਜਿਹੇ ਦ੍ਰਿਸ਼ਾਂ ਦੀ ਭਰਮਾਰ ਹੈ, ਜਿਸ ਨਾਲ ਇਹ ਪ੍ਰਤੀਤ ਹੋ ਰਿਹਾ ਹੈ ਕਿ ਫੈਕਟਰੀਆਂ ਦੇ ਖੁਸ਼ ਕਾਮੇ ਕਿਮ ਪਰਿਵਾਰ ਦੇ ਪ੍ਰਤੀ ਵਫਾਦਾਰੀ ਦਾ ਵਚਨ ਲੈ ਰਹੇ ਹਨ ਪਰ ਕਿਮ ਜੋਂਗ ਦੇ ਓਮੋਂਕਗੈਂਗ ਟਾਇਰ ਫੈਕਟਰੀ ਦੇ ਨਿਰੀਖਣ ਨੂੰ ਟੀਵੀ 'ਤੇ ਸਪੈਸ਼ਲ ਕਰਵਰੇਜ ਦਿੱਤੀ ਜਾ ਰਹੀ ਹੈ। ਇਸ ਨੂੰ ਦਿਨ 'ਚ ਕਈ ਵਾਰ ਦਿਖਾਇਆ ਗਿਆ, ਜਿਸ ਨਾਲ ਇਹ ਲੱਗ ਰਿਹਾ ਹੈ ਕਿ ਕੋਈ ਮਹੱਤਵਪੂਰਨ ਸੰਦੇਸ਼ ਦਿੱਤਾ ਜਾ ਰਿਹਾ ਹੈ। ਇਸੇ ਦੌਰਾਨ ਨਿਊਜ਼ ਮੀਡੀਆ ਦੇਸ਼ ਦੇ ਪ੍ਰਮਾਣੂ ਪ੍ਰੋਗਰਾਮਾਂ ਦੇ ਪੂਰਾ ਹੋਣ ਦੀ ਗੱਲ ਵੀ ਕਹਿ ਰਹੇ ਸਨ। ਉਹ ਪ੍ਰਮਾਣੂ ਸ਼ਕਤੀ ਬਣਨ ਦੀ ਜੰਗ 'ਚ ਖੁਦ ਨੂੰ ਜੇਤੂ ਕਰਾਰ ਦੇ ਰਹੇ ਸਨ।

PunjabKesari
ਉੱਤਰ ਕੋਰੀਆ ਦੇ ਇਕ ਨਿਊਜ਼ ਚੈਨਲ ਨੇ ਭੜਕਾਊ ਭਾਸ਼ਾ 'ਚ ਕਿਹਾ ਕਿ ਅੜਿਕਿਆਂ ਤੇ ਪਰੇਸ਼ਾਨੀਆਂ ਦੇ ਬਾਵਜੂਦ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਪਾਰਟੀ ਦੇ ਲਈ ਸਾਹਸੀ ਨਿਰਮਾਣ ਅਭਿਆਨ ਪੂਰਾ ਕਰ ਲਿਆ ਹੈ। ਅੜਿਕਿਆਂ ਤੇ ਪਰੇਸ਼ਾਨੀਆਂ ਦਾ ਮਤਲਬ ਉਨ੍ਹਾਂ ਪਾਬੰਦੀਆਂ ਤੋਂ ਹੈ ਜੋ ਮਿਜ਼ਾਇਲ ਪ੍ਰੋਗਰਾਮਾਂ ਦੇ ਚੱਲਦੇ ਉੱਤਰ ਕੋਰੀਆ 'ਤੇ ਲਗਾਈਆਂ ਗਈਆਂ ਸਨ। ਕਿਮ ਦੇ ਟਾਇਰ ਫੈਕਟਰੀ ਦੇ ਇਸ ਦੌਰੇ 'ਚ ਦੁਨੀਆ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਨਾਲ ਉੱਤਰ ਕੋਰੀਆ ਨੂੰ ਕੋਈ ਫਰਕ ਨਹੀਂ ਪੈਂਦਾ। ਜਾਪਾਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕੇ.ਸੀ.ਐੱਨ.ਏ. ਨੇ ਆਪਣੇ ਆਰਟੀਕਲ 'ਚ ਇਸ ਨੂੰ ਸ਼ਿੰਜ਼ੋ ਆਬੇ ਦੇ ਫੌਜੀ ਸ਼ਕਤੀ ਬਣਾਉਣ ਦੀ ਯੋਜਨਾ ਲਈ ਕਰਾਰਾ ਜਵਾਬ ਦੱਸਿਆ। ਸਰਕਾਰੀ ਨਿਊਜ਼ ਏਜੰਸੀ ਦਾ ਕਹਿਣਾ ਹੈ ਕਿ ਟੋਕਿਓ ਕੋਰੀਆ 'ਤੇ ਦੁਬਾਰਾ ਘੁਸਪੈਠ ਕਰਨ ਦੇ ਲਈ ਫੌਜੀ ਚਾਲ ਨੂੰ ਅੰਜਾਮ ਦੇ ਰਿਹਾ ਹੈ, ਜਿਸ ਨੂੰ ਉੱਤਰ ਕੋਰੀਆ ਦੇ 10 ਲੱਖ ਫੌਜੀ ਬਰਦਾਸ਼ਤ ਨਹੀਂ ਕਰਨਗੇ।

PunjabKesari
ਅਮਰੀਕਾ ਤੇ ਦੱਖਣੀ ਕੋਰੀਆ ਦੇ ਫੌਜੀ ਅਭਿਆਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਉੱਤਰ ਕੋਰੀਆ ਨੇ ਕਿਹਾ ਕਿ ਉੱਤਰ ਕੋਰੀਆ ਦੇ ਪ੍ਰਮਾਣੂ ਸ਼ਕਤੀ ਬਣਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਪਾਗਲ ਦੀ ਤਰ੍ਹਾਂ ਭੱਜ ਰਹੇ ਹਨ। ਬੁਲਾਰੇ ਨੇ ਕਿਹਾ ਕਿ ਫੌਜੀ ਅਭਿਆਸਾਂ ਤੋਂ ਬਾਅਦ ਇੰਨਾਂ ਦੇਸ਼ਾਂ ਨਾਲ ਬੇਰਹਿਮ ਰਿਸ਼ਤੇ ਕਾਇਮ ਕੀਤੇ ਜਾਣਗੇ। ਪਿਓਂਗਯਾਂਗ ਦੇ ਵਿਦੇਸ਼ ਮੰਤਰੀ ਨੇ ਸ਼ਨੀਵਾਰ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਟਰੰਪ ਟੀਮ ਪ੍ਰਮਾਣੂ ਜੰਗ ਦੀ ਭੀਖ ਮੰਗ ਰਹੀ ਹੈ। ਉਨ੍ਹਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਮਿਜ਼ਾਇਲ ਪ੍ਰੋਗਰਾਮ ਅਮਰੀਕਾ ਤੇ ਉੱਤਰ ਕੋਰੀਆ ਦੇ ਵਿਚਕਾਰ ਫੌਜੀ ਸੰਤੁਲਨ ਕਾਇਮ ਕਰਦਾ ਹੈ। 

PunjabKesari
ਉੱਤਰ ਕੋਰੀਆ ਦੇ ਜੇਤੂ ਹੋਣ ਦੇ ਜਸ਼ਨ ਦੇ ਮਾਹੌਲ ਦੇ ਨਾਲ ਹੁਣ ਦੁਨੀਆ ਦੀਆਂ ਅੱਖਾਂ ਅਮਰੀਕਾ ਦੀ ਪ੍ਰਤੀਕਿਰਿਆ 'ਤੇ ਲੱਗੀਆਂ ਹੋਈਆਂ ਹਨ। ਉਹ ਦੇਖਣਾ ਚਾਹੁੰਦੇ ਹਨ ਕਿ ਅਮਰੀਕਾ ਉੱਤਰ ਕੋਰੀਆ ਦੀ ਧਮਕੀ ਤੇ ਅਪਮਾਨ ਦਾ ਜਵਾਬ ਕਿਦਾਂ ਦਿੰਦਾ ਹੈ।

PunjabKesariPunjabKesari


Related News