ਕਾਵੇਰੀ ਮੁੱਦੇ ''ਤੇ ਕਰਨਾਟਕ ਬੰਦ ਨਾਲ ਜਨਜੀਵਨ ਪ੍ਰਭਾਵਿਤ

Friday, Sep 29, 2023 - 10:37 AM (IST)

ਕਾਵੇਰੀ ਮੁੱਦੇ ''ਤੇ ਕਰਨਾਟਕ ਬੰਦ ਨਾਲ ਜਨਜੀਵਨ ਪ੍ਰਭਾਵਿਤ

ਬੈਂਗਲੁਰੂ (ਭਾਸ਼ਾ)- ਤਾਮਿਲਨਾਡੂ ਨੂੰ ਪਾਣੀ ਦੇਣ ਦੇ ਵਿਰੋਧ 'ਚ 'ਕੰਨੜ ਓਕੂਟਾ' ਵਲੋਂ ਪੂਰੀ ਤਰ੍ਹਾਂ ਕਰਨਾਟਕ ਬੰਦ ਨੂੰ ਬੈਂਗਲੁਰੂ ਅਤੇ ਰਾਜ ਦੇ ਦੱਖਣੀ ਇਲਾਕਿਆਂ ਦੇ ਲੋਕਾਂ ਦਾ ਪੂਰਾ ਸਮਰਥਨ ਮਿਲਿਆ। ਬੰਦ ਨਾਲ ਜਨਜੀਵਨ ਪ੍ਰਭਾਵਿਤ ਰਿਹਾ। ਅਧਿਕਾਰੀਆਂ ਨੇ ਬੈਂਗਲੁਰੂ ਸ਼ਹਿਰ, ਮਾਂਡਯਾ, ਮੈਸੁਰੂ, ਚਾਮਰਾਜਨਗਰ, ਰਾਮਨਗਰ ਅਤੇ ਹਸਨ ਜ਼ਿਲ੍ਹਿਆਂ 'ਚ ਫੌਜਦਾਰੀ ਜਾਬਤਾ (ਸੀ.ਆਰ.ਪੀ.ਸੀ.) ਦੀ ਧਾਰਾ-144 ਦੇ ਅਧੀਨ ਕਰਫਿਊ ਲਾਗੂ ਕੀਤਾ ਹੈ। ਨਾਲ ਹੀ ਉੱਥੋਂ ਦੇ ਸਕੂਲ ਅਤੇ ਕਾਲਜ ਲਈ ਛੁੱਟੀ ਐਲਾਨ ਕੀਤੀ ਹੈ। 'ਕੰਨੜ ਓਕੂਟਾ' ਕੰਨੜ ਅਤੇ ਕਿਸਾਨ ਸੰਗਠਨਾਂ ਦਾ ਇਕ ਮੂਲ ਸੰਗਠਨ ਹੈ। ਨਦੀ ਜਲ ਵਿਵਾਦ ਨੂੰ ਲੈ ਕੇ ਮੰਗਲਵਾਰ ਨੂੰ ਵੀ ਬੈਂਗਲੁਰੂ 'ਚ ਬੰਦ ਦਾ ਸੱਦਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਮਣੀਪੁਰ ਦੇ CM ਦੇ ਜੱਦੀ ਘਰ 'ਤੇ ਭੀੜ ਨੇ ਹਮਲਾ ਕਰਨ ਦੀ ਕੀਤੀ ਕੋਸ਼ਿਸ਼

ਮਾਂਡਯਾ ਵਰਗੇ ਕਾਵੇਰੀ ਬੇਸਿਨ ਜ਼ਿਲ੍ਹਿਆਂ 'ਚ ਜ਼ਿਆਦਾਤਰ ਦੁਕਾਨਾਂ, ਵਪਾਰਕ ਅਦਾਰੇ ਅਤੇ ਖਾਣ-ਪੀਣ ਦੀਆਂ ਦੁਕਾਨਾਂ ਬੰਦ ਰਹੀਆਂ। ਉਨ੍ਹਾਂ ਇਲਾਕਿਆਂ 'ਚ ਨਿੱਜੀ ਵਾਹਨ ਵੀ ਸੜਕਾਂ ਤੋਂ ਦੂਰ ਰਹੇ। ਬਹੁਤ ਘੱਟ ਗਿਣਤੀ 'ਚ ਸਰਕਾਰੀ ਬੱਸਾਂ ਚਲੀਆਂ। ਰਾਜ ਦੇ ਹੋਰ ਹਿੱਸਿਆਂ 'ਚ ਬੰਦ ਦਾ ਮਿਲਿਆ-ਜੁਲਿਆ ਅਸਰ ਰਿਹਾ। ਪ੍ਰਦਰਸ਼ਨਕਾਰੀਆਂ ਨੇ ਚਿਤਰਦੁਰਗ 'ਚ ਰਾਜ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਦਾ ਪੁਤਲਾ ਵੀ ਸਾੜਿਆ। ਕੰਨੜ ਫਿਲਮ ਜਗਤ ਨੇ ਵੀ ਬੰਦ ਨੂੰ ਸਮਰਥਨ ਦਿੱਤਾ ਹੈ। 'ਕਰਨਾਟਕ ਫਿਲਮ ਐਗਜੀਬੀਟਰਜ਼ ਐਸੋਸੀਏਸ਼ਨ' ਨੇ ਬੰਦ ਦਾ ਸਮਰਥਨ ਕੀਤਾ ਹੈ। ਉੱਥੇ ਹੀ ਰਾਜ ਭਰ 'ਚ ਸਿਨੇਮਾਘਰਾਂ 'ਚ ਸ਼ਾਮ ਤੱਕ ਦੇ ਸ਼ੋਅ ਰੱਦ ਕਰ ਦਿੱਤੇ ਗਏ ਹਨ। ਬੈਂਗਲੁਰੂ ਦੀਆਂ ਜ਼ਿਆਦਾਤਰ ਸੂਚਨਾ ਤਕਨਾਲੋਜੀ ਕੰਪਨੀਆਂ ਅਤੇ ਹੋਰ ਕੰਪੀਆਂ ਨੇ ਆਪਣੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਹੈ। 'ਆਟੋ ਰਿਕਸ਼ਾ ਡਰਾਈਵਰਜ਼ ਯੂਨੀਅਨ' ਅਤੇ 'ਓਲਾ ਉਬਰ ਡਰਾਈਵਰਜ਼ ਐਂਡ ਓਨਰਜ਼ ਐਸੋਸੀਏਸ਼ਨ' ਨੇ ਵੀ ਬੰਦ ਨੂੰ ਸਮਰਥਨ ਦਿੱਤਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News