ਐਗਜ਼ਿਟ ਪੋਲ ਤੋਂ ਬਾਅਦ ਗੈਰ ਐੱਨ. ਡੀ. ਏ ਸਰਕਾਰ ਬਣਾਉਣ ਦੀ ਚਰਚਾ ਤੇਜ਼

Tuesday, May 21, 2019 - 12:29 PM (IST)

ਐਗਜ਼ਿਟ ਪੋਲ ਤੋਂ ਬਾਅਦ ਗੈਰ ਐੱਨ. ਡੀ. ਏ ਸਰਕਾਰ ਬਣਾਉਣ ਦੀ ਚਰਚਾ ਤੇਜ਼

ਨਵੀਂ ਦਿੱਲੀ—ਆਂਧਰਾ ਪ੍ਰਦੇਸ਼ ਦੇ ਸੀ. ਐੱਮ. ਚੰਦਰਬਾਬੂ ਨਾਇਡੂ ਗੈਰ-ਐੱਨ. ਡੀ. ਏ ਸਰਕਾਰ ਬਣਾਉਣ ਲਈ ਕਾਫੀ ਦੌੜ ਭੱਜ ਕਰ ਰਹੇ ਹਨ। ਉਨ੍ਹਾਂ ਨੇ ਕੋਲਕਾਤਾ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ 45 ਮਿੰਟ ਤੱਕ ਗੱਲ ਕੀਤੀ। ਤ੍ਰਿਸ਼ੰਕੂ ਲੋਕ ਸਭਾ ਰਹਿਣ ਦੀ ਸਥਿਤੀ 'ਚ ਸਰਕਾਰ ਬਣਾਉਣ ਦੀ ਸੰਭਾਵਨਾਵਾਂ 'ਤੇ ਚਰਚਾ ਹੋਈ। ਮਮਤਾ ਦਿੱਲੀ ਜਾਵੇਗੀ ਜਾਂ ਨਹੀਂ ਇਸ ਦਾ ਫੈਸਲਾ 23 ਮਈ ਨੂੰ ਚੋਣ ਨਤੀਜਿਆਂ ਤੋਂ ਬਾਅਦ ਕਰੇਗੀ। ਸਪਾ ਮੁਖੀ ਅਖਿਲੇਸ਼ ਯਾਦਵ ਨੇ ਵੀ ਮਮਤਾ ਨਾਲ ਫੋਨ 'ਤੇ ਗੱਲਬਾਤ ਕਰਕੇ ਮਹਾਗਠਜੋੜ ਦੀ ਰਣਨੀਤੀ 'ਤੇ ਚਰਚਾ ਕੀਤੀ। ਸਪਾ-ਬਸਪਾ ਗਠਜੋੜ ਨੇ 56 ਤੋਂ ਜ਼ਿਆਦਾ ਸੀਟਾਂ ਮਿਲਣ ਦੀ ਉਮੀਦ ਜਤਾਈ ਹੈ। ਮਾਹਿਰਾਂ ਮੁਤਾਬਕ ਗਠਜੋੜ ਨੇ ਸੱਤਾ ਦੀ ਚਾਬੀ ਆਪਣੇ ਹੱਥ 'ਚ ਆਉਣ 'ਤੇ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਲਈ ਪ੍ਰੋਜੈਕਟ ਕਰਨ ਦਾ ਦਾਅਵਾ ਕੀਤਾ ਹੈ। 

ਕਾਰਨ-ਐੱਨ. ਡੀ. ਏ ਅਤੇ ਯੂ. ਪੀ. ਏ ਨੂੰ ਬਹੁਮਤ ਨਹੀਂ ਮਿਲਿਆ ਤਾਂ ਇਨ੍ਹਾਂ ਦੋਵਾਂ ਗਠਜੋੜ ਤੋਂ ਬਾਹਰ ਦੇ ਦਲ ਕਿੰਗਮੇਕਰ ਹੋਣਗੇ। ਤੀਸਰਾ ਮੋਰਚਾ ਮਜ਼ਬੂਤ ਹੋਇਆ ਤਾਂ ਆਪਣਾ ਪੀ. ਐੱਮ. ਬਣਾ ਸਕਦੇ ਹਨ। 

ਰਣਨੀਤੀ-ਸਰਕਾਰ ਬਣਾਉਣ ਨੂੰ ਸਾਰੀਆਂ ਵਿਰੋਧੀਆਂ ਪਾਰਟੀਆਂ ਤੋਂ ਸਮਰਥਨ ਪੱਤਰ ਲੈਣ ਦੀ ਰਣਨੀਤੀ 'ਤੇ ਕੰਮ ਚਲ ਰਿਹਾ ਹੈ। 

ਅੱਜ ਕੀ ਹੋਵੇਗਾ- ਗੈਰ ਐੱਨ. ਡੀ. ਏ ਸਰਕਾਰ ਦੀਆਂ ਸੰਭਾਵਨਾਵਾਂ 'ਤੇ ਚਰਚਾ ਲਈ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਬੈਠਕ ਹੋਵੇਗੀ। ਐਗਜ਼ਿਟ ਪੋਲ ਨੂੰ ਧਿਆਨ 'ਚ ਰੱਖ ਕੇ ਬੈਠਕ ਰਸਮੀ ਨਹੀਂ ਰੱਖੀ ਗਈ ਹੈ।

ਈ. ਵੀ. ਐੱਮ-ਕਾਂਗਰਸ ਨੇਤਾ ਰਾਸ਼ਿਦ ਅਲਵੀ ਬੋਲੇ, ਨਤੀਜੇ ਐਗਜ਼ਿਟ ਪੋਲ ਵਰਗੇ ਆਉਂਦੇ ਹਨ ਤਾਂ ਪੱਕਾ ਛੇੜਛਾੜ ਹੋਈ-
-ਕਾਂਗਰਸ ਨੇਤਾ ਰਾਸ਼ਿਦ ਅਲਵੀ ਨੇ ਕਿਹਾ, ਜੇਕਰ ਨਤੀਜੇ ਐਗਜ਼ਿਟ ਪੋਲ ਵਰਗੇ ਹੀ ਆਉਂਦੇ ਹਨ ਤਾਂ ਸਾਫ ਹੈ ਕਿ ਈ. ਵੀ. ਐੱਮ ਨਾਲ ਛੇੜ-ਛਾੜ ਹੋਈ ਹੈ।
-ਟੀ. ਡੀ. ਪੀ. ਪ੍ਰਧਾਨ ਐਨ. ਚੰਦਰਬਾਬੂ ਨਾਇਡੂ ਨੇ ਕਿਹਾ ਹੈ ਕਿ ਜੇਕਰ ਵੀ. ਵੀ. ਪੈਟ ਦੀ ਪਰਚੀਆਂ ਗਿਣੀਆਂ ਨਹੀ ਜਾ ਸਕਦੀਆਂ ਹਨ, ਤਾਂ ਕਮਿਸ਼ਨ ਨੇ 9,000 ਕਰੋੜ ਰੁਪਏ ਕਿਉ ਖਰਚ ਕੀਤੇ। ਵੋਟਾਂ ਦੀ ਗਿਣਤੀ 'ਚ ਤੇਜ਼ੀ ਦੇ ਬਜਾਏ ਵਿਸ਼ਵਾਸ਼ ਭਾਵਨਾ ਜ਼ਿਆਦਾ ਮਹੱਤਵਪੂਰਨ ਹੈ।

ਭਾਜਪਾ ਬੋਲੀ: ਵੋਟਾਂ ਦੀ ਨਿਰਪੱਖਤਾ ਲਈ ਵਿਸ਼ੇਸ ਇੰਤਜ਼ਾਮ ਕਰੇ-
ਭਾਜਪਾ ਨੇ ਵਿਰੋਧੀਆਂ ਪਾਰਟੀਆਂ ਦੇ ਸ਼ਾਸਨ ਵਾਲੇ ਸੂਬਿਆਂ 'ਚ ਵੋਟਾਂ ਦੀ ਗਿਣਤੀ 'ਚ ਹੇਰ-ਫੇਰ ਦਾ ਸ਼ੱਕ ਜਤਾਇਆ ਹੈ। ਪਾਰਟੀ ਨੇ ਚੋਣ ਕਮਿਸ਼ਨ ਨੂੰ ਸੂਚਿਤ ਕੀਤਾ ਹੈ ਕਿ ਪੱਛਮੀ ਬੰਗਾਲ, ਓਡੀਸ਼ਾ, ਕਰਨਾਟਕ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਈ. ਵੀ. ਐੱਮ. ਦੀ ਸੁਰੱਖਿਆ ਸਖਤ ਕੀਤੀ ਜਾਵੇ। ਵੋਟਾਂ ਦੀ ਗਿਣਤੀ ਪਾਰਦਰਸ਼ੀ ਅਤੇ ਸੁਰੱਖਿਅਤ ਤਰੀਕੇ ਨਾਲ ਹੋਵੇ।


author

Iqbalkaur

Content Editor

Related News