ਅੰਗ੍ਰੇਜ਼ੀ ਨਾ ਬੋਲਣ ਵਾਲਿਆਂ ਨੂੰ ਕੋਰੋਨਾ ਹੋਣ ਦਾ ਖਤਰਾ 5 ਗੁਣਾ ਵਧੇਰੇ

09/27/2020 2:59:49 AM

ਵਾਸ਼ਿੰਗਟਨ - ਅਮਰੀਕੀ ਸਾਇੰਸਦਾਨਾਂ ਨੇ ਕੋਰੋਨਾ ਅਤੇ ਭਾਸ਼ਾ ਵਿਚਾਲੇ ਕਨੈਕਸ਼ਨ ਲੱਭਿਆ ਹੈ। ਇਨਾਂ ਦੀ ਖੋਜ ਕਹਿੰਦੀ ਹੈ ਕਿ ਜਿਹੜੇ ਅਮਰੀਕਨ ਅੰਗ੍ਰੇਜ਼ੀ ਨਹੀਂ ਬੋਲਦੇ ਉਨ੍ਹਾਂ ਨੂੰ ਕੋਰੋਨਾ ਹੋਣ ਦਾ ਖਤਰਾ ਜ਼ਿਆਦਾ ਹੈ। ਅਮਰੀਕਾ ਦੇ ਅਜਿਹੇ ਲੋਕ ਜਿਨਾਂ ਦੀ ਪਹਿਲੀ ਭਾਸ਼ਾ ਸਪੈਨਿਸ਼ ਜਾਂ ਕੰਬੋਡੀਅਨ ਹਨ, ਉਨਾਂ ਵਿਚ ਕੋਰੋਨਾ ਦੀ ਲਾਗ ਹੋਣ ਦਾ ਖਤਰਾ 5 ਗੁਣਾ ਵਧੇਰੇ ਹੈ। ਇਹ ਦਾਅਵਾ ਯੂਨੀਵਰਸਿਟੀ ਆਫ ਵਾਸ਼ਿੰਗਟਨ ਸਕੂਲ ਆਫ ਮੈਡੀਸਿਨ ਨੇ ਆਪਣੀ ਰਿਸਰਚ ਵਿਚ ਕੀਤਾ ਹੈ। ਰਿਸਰਚ ਲਈ 300 ਮੋਬਾਇਲ ਕਲੀਨਿਕ ਅਤੇ 3 ਹਸਪਤਾਲ ਵਿਚ ਆਏ ਕੋਰੋਨਾ ਮਰੀਜ਼ਾਂ ਦੀ ਜਾਂਚ ਅੰਕੜੇ ਇਕੱਠੇ ਕੀਤੇ ਗਏ ਸਨ।

ਕੋਰੋਨਾ ਦੇ 32 ਹਜ਼ਾਰ ਮਰੀਜ਼ਾਂ 'ਤੇ 29 ਫਰਵਰੀ ਤੋਂ 31 ਮਈ 2020 ਵਿਚਾਲੇ ਖੋਜ ਕੀਤੀ ਗਈ। ਇਨਾਂ ਵਿਚ 18.6 ਫੀਸਦੀ ਗੈਰ-ਅੰਗ੍ਰੇਜ਼ੀ ਭਾਸ਼ਾਈ ਸਨ ਜਦਕਿ ਸਿਰਫ 4 ਫੀਸਦੀ ਅੰਗ੍ਰੇਜ਼ੀ ਬੋਲਣ ਵਾਲੇ ਅਮਰੀਕਨ ਸਨ। ਖੋਜਕਾਰਾਂ ਮੁਤਾਬਕ, ਜਿਨਾਂ ਦੀ ਪਹਿਲੀ ਭਾਸ਼ਾ ਕੰਬੋਡੀਅਨ ਸੀ ਉਸ ਸਮੂਹ ਵਿਚ ਇਨਫੈਕਟਿਡ ਮਰੀਜ਼ਾਂ ਦਾ ਅੰਕੜਾ 26.9 ਫੀਸਦੀ ਸੀ, ਜਦਕਿ ਸਪੈਨਿਸ਼ ਅਤੇ ਐਮਫੇਰਿਕ ਬੋਲਣ ਵਾਲਿਆਂ ਵਿਚ ਇਹੀ ਅੰਕੜਾ 25.1 ਫੀਸਦੀ ਸੀ। ਅੰਗ੍ਰੇਜ਼ੀ ਬੋਲਣ ਵਾਲਿਆਂ ਵਿਚ ਸਿਰਫ 5.6 ਫੀਸਦੀ ਅਮਰੀਕਨ ਪ੍ਰਭਾਵਿਤ ਹੋਏ। ਇਸ ਤੋਂ ਇਲਾਵਾ ਜਿਹੜੇ ਕਈ ਤਰ੍ਹਾਂ ਦੀਆਂ ਭਾਸ਼ਾ ਬੋਲ ਲੈਂਦੇ ਸਨ ਉਸ ਸਮੂਹ ਵਿਚ 4.7 ਫੀਸਦੀ ਮਰੀਜ਼ ਇਨਫੈਕਟਡ ਹੋਏ। ਚੀਨੀ ਭਾਸ਼ਾ ਬੋਲਣ ਵਾਲਿਆਂ ਵਿਚ ਇਹ ਅੰਕੜਾ 2.6 ਫੀਸਦੀ ਸੀ। ਅਰੇਬਿਕ ਅਤੇ ਕੋਰੀਆਈ ਭਾਸ਼ਾ ਬੋਲਣ ਵਾਲਿਆਂ ਦੇ ਸਮੂਹ ਵਿਚ 2.8 ਫੀਸਦੀ ਅਤੇ 3.7 ਫੀਸਦੀ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਸੀ।

ਇਥੇ ਗੈਰ-ਗੋਰੇ ਤੇ ਘੱਟ ਗਿਣਤੀ ਜ਼ਿਆਦਾ ਇਨਫੈਕਟਡ ਹੋਏ
ਨੈਸ਼ਨਲ ਹੈਲਥ ਸਰਵਿਸੇਜ (ਐੱਨ. ਐੱਚ. ਐੱਸ.) ਦੇ ਹਸਪਤਾਲਾਂ ਦੇ ਮਈ ਦੇ ਅੰਕੜਿਆਂ ਦੱਸਦੇ ਹਨ ਕਿ ਬ੍ਰਿਟੇਨ ਵਿਚ ਕੋਰੋਨਾਵਾਇਰਸ ਦੀ ਲਾਗ ਅਤੇ ਇਸ ਨਾਲ ਮੌਤਾਂ ਦਾ ਸਭ ਤੋਂ ਜ਼ਿਆਦਾ ਖਤਰਾ ਗੈਰ-ਗੋਰੇ, ਏਸ਼ੀਆਈ ਅਤੇ ਘੱਟ ਗਿਣਤੀਆਂ ਨੂੰ ਹੈ। ਲਾਗ ਦੇ ਜਿਹੜੇ ਮਾਮਲੇ ਸਾਹਮਣੇ ਆਏ ਉਨਾਂ ਵਿਚ ਇਹ ਟ੍ਰੈਂਡ ਦੇਖਣ ਨੂੰ ਮਿਲਿਆ। ਹਸਪਤਾਲਾਂ ਤੋਂ ਜਾਰੀ ਅੰਕੜਿਆਂ ਮੁਤਾਬਕ, ਗੋਰਿਆਂ ਦੇ ਮੁਕਾਬਲੇ ਗੈਰ-ਗੋਰਿਆਂ ਵਿਚ ਲਾਗ ਤੋਂ ਬਾਅਦ ਮੌਤ ਦਾ ਅੰਕੜਾ ਦੁਗਣਾ ਹੈ। ਗੈਰ-ਗੋਰੇ, ਏਸ਼ੀਆਈ ਅਤੇ ਘੱਟ ਗਿਣਤੀਆਂ ਨੂੰ ਇਥੇ ਬੇਮ (BAME) ਕਹਿੰਦੇ ਹਨ ਜਿਸ ਦਾ ਮਤਲਬ ਹੈ - ਬਲੈਕ, ਏਸ਼ੀਅਨ ਐਂਡ ਮਾਇਨਾਰਿਟੀ ਐਥਨਿਕ।

ਇਕ ਹਜ਼ਾਰ ਲੋਕਾਂ ਵਿਚ ਬ੍ਰਿਟਿਸ਼ ਅਤੇ 43 ਗੈਰ-ਗੋਰਿਆਂ ਦੀ ਮੌਤ
'ਦਿ ਟਾਈਮਸ' ਦੀ ਇਕ ਰਿਪੋਰਟ ਮੁਤਾਬਕ, ਐੱਨ. ਐੱਚ. ਐੱਸ. ਦੇ ਹਸਪਤਾਲਾਂ ਨੇ ਜੋ ਅੰਕੜਾ ਜਾਰੀ ਕੀਤਾ ਹੈ ਉਸ ਮੁਤਾਬਕ, 1 ਹਜ਼ਾਰ ਲੋਕਾਂ 'ਤੇ 23 ਬ੍ਰਿਟਿਸ਼, 27 ਏਸ਼ੀਅਨ ਅਤੇ 43 ਗੈਰ-ਗੋਰੇ ਲੋਕਾਂ ਦੀ ਮੌਤ ਹੋਈ। ਇਕ ਹਜ਼ਾਰ ਲੋਕਾਂ ਵਿਚ 69 ਮੌਤਾਂ ਦੇ ਨਾਲ ਸਭ ਤੋਂ ਜ਼ਿਆਦਾ ਖਤਰਾ ਕੈਰੇਬੀਆਈ ਲੋਕਾਂ ਨੂੰ ਸੀ, ਉਥੇ ਸਭ ਤੋਂ ਘੱਟ ਖਤਰਾ ਬੰਗਲਾਦੇਸ਼ੀਆਂ (22) ਨੂੰ ਸੀ।


Khushdeep Jassi

Content Editor

Related News